ਉੱਤਰਾਖੰਡ ਡਾਇਰੀ--5
#ਨਵੀਂ_ਟਿਹਰੀ_ਤੋਂ_ਸ੍ਰੀ_ਨਗਰ# https://anoopgarh43.blogspot.com/2018/09/blog-post_9.html?m=1 ਇਸ ਯਾਤਰਾ ਦਾ ਪਿਛਲਾ ਭਾਗ ਪੜ੍ਹਨ ਲਈ ਉੱਪਰ ਦਿੱਤੇ ਲਿੰਕ ਉੱਤੇ ਕਲਿੱਕ ਕਰੋ। ਮੁਨੀਰ ਤੋਂ ਬੱਕੀ ਠੀਕ ਕਰਵਾ ਕੇ ਮੈਂ ਓਹੀ ਸ੍ਰੀ ਨਗਰ ਆਲ਼ੀ ਸੜਕ ਚੱਲ ਪੈਂਦਾ ਹਾਂ। ਸਿਆਣੇ ਆਂਹਦੇ ਹੁੰਦੇ ਆ ਨਾ ਅਖੇ ਅੱਗ ਦਾ ਡਰਾਇਆ ਲੱਸੀ ਨੂੰ ਵੀ ਫੂਕਾਂ ਮਾਰ ਮਾਰ ਪੀਂਦੈ, ਉਹ ਹਾਲਤ ਹੁਣ ਮੇਰੀ ਹੋਈ ਪਈ ਆ।ਮਨ ਵਿੱਚ ਇੱਕ ਅਣਜਾਣ ਜਾ ਡਰ ਪੈਦਾ ਹੋ ਗਿਐ।ਵਾਰ ਵਾਰ ਭੁਲੇਖੇ ਜੇ ਪੈਂਦੇ ਨੇ ਜਿਵੇਂ ਬੱਕੀ ਦੇ ਟਾਇਰ ਭਾਰੇ ਭਾਰੇ ਹੋ ਗੲੇ ਹੁੰਦੇ ਨੇ। ਮਨ ਵਿੱਚ ਬੁਰੇ ਬੁਰੇ ਖਿਆਲ ਈ ਆ ਰਹੇ ਨੇ। ਕਦੇ ਸੋਚਣ ਲੱਗਦਾਂ ਜੇ ਬੱਕੀ ਤੁਰੀ ਜਾਂਦੀ ਦਾ ਮੂਹਰਲਾ ਟਾਇਰ ਪੈਂਚਰ ਹੋ ਗਿਆ ਤਾਂ ......... ਕਦੇ ਖਿਆਲ ਆਉਂਦਾ ਵੀ ਜੇ ਬ੍ਰੇਕ ਫੇਲ੍ਹ ਹੋਗੇ ਫੇਰ ਕੀ ਬਣੂੰ ਜਾਂ ਤੁਰੀ ਜਾਂਦੀ ਦਾ ਟਾਇਰ ਖੁੱਲ੍ਹ ਗਿਆ ਫੇਰ........ ਜਦੋਂ ਏਹੋ ਜੇ ਵਿਚਾਰ ਮਨ ਵਿੱਚ ਆਈ ਜਾਂਦੇ ਹੋਣ, ਉਦੋਂ ਸਫ਼ਰ ਦਾ ਸਵਾਦ ਵੀ ਗਲ਼ ਜਾਂਦੈ। ਜਦੋਂ ਵੀ ਸਪੀਡ ਆਲ਼ੀ ਸੂਈ ਤੀਹ ਤੋਂ ਤਹਾਂ ਚੜ੍ਹਨ ਲੱਗਦੀ ਆ ਤਾਂ ਮੱਲੋਮੱਲੀ ਬ੍ਰੇਕ ਨੱਪੇ ਜਾਂਦੇ ਨੇ। ਇੱਕ ਦੋ ਥਾਈਂ ਮੈਂ ਰੁਕ ਕੇ ਮਨ ਨੂੰ ਟਿਕਾਣੇ ਲਿਆਉਣ ਦਾ ਯਤਨ ਕਰਦਾਂ, ਧਿਆਨ ਪਹਾੜਾਂ ਦੀ ਖੂਬਸੂਰਤੀ ਅੱਲ ਲਾਉਣ ਦੀ ਕੋਸ਼ਟ ਕਰਦਾਂ,ਪਰ ਬੋਤੀ ਮੁੜ ਘੁੜ ਬੋਹੜ ਥੱਲੇ ਮਤਲ ਮਨ ਫੇਰ ਓਹੀ ਨੈਗੇਟਿਵ ਗੱਲਾਂ ਤੇ ਆ ਖੜ੍ਹਦੈ।ਏਹੋ ਗੱਲਾਂ ਸੋਚਦਾ ਮੈਂ ਟਿਹਰੀ ਡੈ...