Posts

ਉੱਤਰਾਖੰਡ ਡਾਇਰੀ--3

Image
https://anoopgarh43.blogspot.com/2018/08/2.html?m=1  ਪਿਛਲੀ ਪੋਸਟ ਪੜ੍ਹਨ ਲਈ ਏਸ ਲਿੰਕ ਤੇ ਕਲਿੱਕ ਕਰੋ। ~~~~ ਚੰਬਾ ਤੇ ਨਵੀਂ ਟਿਹਰੀ ~~~ ਨਵੀਂ ਟਿਹਰੀ ਸ਼ਹਿਰ ਦਾ ਸਵੇਰ ਦਾ ਦ੍ਰਿਸ਼ ਚੰਬੇ ਦੀ ਸ਼ਾਮ ਕਿਲੋਮੀਟਰ ਕ ਦੂਰ ਜਾਕੇ ਕੁਝ ਘਰ ਦਿਖਣ ਲਗਦੇ ਨੇ। ਘਰਾਂ ਨੂੰ ਦੇਖਕੇ ਦਿਲ ਨੂੰ ਕੁਝ ਧਰਵਾਸਾ ਜਾ ਮਿਲਦਾ ਹੈ ਕਿ ਚਲੋ ਜੇ ਫਸ ਵੀ ਗੲੇ ਤਾਂ ਰੋਟੀ ਪਾਣੀ ਦਾ ਜੁਗਾੜ ਤਾਂ ਹੋਜੂ। ਮੈਂ ਅਕਸਰ ਚਾਹ ਨੀ ਪੀਂਦਾ,ਪਰ ਅੱਜ ਪਤਾ ਨੀ ਕਿਉਂ ਚਾਹ ਦੀ ਤਲਬ ਲੱਗ ਰਹੀ ਆ। ਏਥੇ ਕੋਈ ਚਾਹ ਦੀ ਦੁਕਾਨ ਜਾਂ ਢਾਬਾ ਤਾਂ ਹੈਨੀ ਪਰ ਜੇ ਕਿਸੇ ਘਰ ਜਾਕੇ ਚਾਹ ਦੀ ਇੱਛਾ ਜ਼ਾਹਰ ਕੀਤੀ ਤਾਂ ਮਿਲ ਜ਼ਰੂਰ ਜਾਊਗੀ।ਜੇ ਚਾਹ ਪੀਣ ਬੈਠ ਗਿਆ ਤਾਂ ਅੱਧਾ ਘੰਟਾ ਏਥੇ ਈ ਖ਼ਰਾਬ ਹੋ ਜਾਣਾ ਤੇ ਉੱਤੋਂ ਆਥਣ ਦਾ ਵੇਲਾ ਹੈ।ਲੇਟ ਹੋਣ ਦੇ ਡਰੋਂ ਮਨ ਮਾਰ ਕੇ ਮੈਂ ਚਾਹ ਆਲ਼ਾ ਫੈਸਲਾ ਡਲੇਅ ਕਰ ਦਿੰਦਾ ਹਾਂ। ਇੱਕ ਲੜਕੇ ਤੋਂ ਅਗਲੇ ਰਸਤੇ ਬਾਰੇ ਜਾਣਕਾਰੀ ਲੈਕੇ ਤੁਰ ਪੈਂਦਾ ਹਾਂ। ਹੁਣ ਰਸਤਾ ਮੁਕਾਬਲਤਨ ਠੀਕ ਹੈ, ਚੜ੍ਹਾਈ ਖ਼ਤਮ ਹੋ ਗਈ ਹੈ। ਪੰਦਰਾਂ ਕੁ ਮਿੰਟਾਂ ਵਿੱਚ ਮੈਂ ਦੁਬਾਰਾ ਫੇਰ ਨਵੀਂ ਟਿਹਰੀ ਵਾਲੀ ਸੜਕ ਤੇ ਜਾ ਚੜ੍ਹਦਾ ਹਾਂ। ਨਵੀਂ ਟਿਹਰੀ ਹੁਣ ਚਾਲੀ ਕੁ ਕਿਲੋਮੀਟਰ ਦੂਰ ਹੈ।ਰਸਤੇ ਵਿੱਚ ਫਕੋਟ, ਜਾਜਲ, ਜਗਧਰ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਮੂੰਹ ਨੇਰ੍ਹੇ ਜਿਹੇ ਮੈਂ ਚੰਬੇ ਪਹੁੰਚ ਜਾਂਦਾ ਹਾਂ। ਚੰਬੇ ਤੋਂ ਪਹਿਲਾਂ ਪਿੱਛੇ ਚੰਬਾ ਦਿਖ ਰਿਹਾ ਹੈ ...

ਉੱਤਰਾਖੰਡ ਡਾਇਰੀ--2

Image
* ਉੱਤਰਾਖੰਡ ਵੱਲ ਨੂੰ ਚਾਲੇ * ਇਸ ਯਾਤਰਾ ਦਾ ਪਹਿਲਾ ਭਾਗ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ  http://anoopgarh43.blogspot.com/2018/07/1.html ਬਾਪੂ ਦੀ ਹਾਮੀ ਭਰਨ ਦੀ ਦੇਰ ਸੀ ਆਪਾਂ ਨਾਲ਼ ਦੀ ਨਾਲ਼ ਸਮਾਨ ਪੈਕ ਕਰਨਾ ਸ਼ੁਰੂ ਕਰਤਾ।ਅਗਲੇ ਦਿਨ ਜਣੀਂ ਪੰਜ ਜੂਨ ਨੂੰ ਸਵੇਰੇ ਨਿਕਲਣ ਦਾ ਪ੍ਰੋਗਰਾਮ ਬਣਾ ਲਿਆ।ਪਰ ਓਦਣ ਜਵਾਕ ਜਾ ਢਿੱਲਾ ਹੋ ਗਿਆ ਤੇ ਕੈਂਸਲ ਕਰਨਾ ਪਿਆ। ਦਵਾਈ ਨਾਲ ਜਵਾਕ ਆਥਣ ਨੂੰ ਲੋਟ ਹੋ ਗਿਆ ਤੇ ਮੈਂ ਛੇ ਨੂੰ ਹਰ ਹਾਲਤ ਚੱਲਣ ਦੀ ਮਥ ਲਈ।ਬੱਕੀ ਦੀ ਸਰਵਿਸ ਕਰਾਈ ਤੇ ਕਲੱਚ ਤੇ ਬ੍ਰੇਕਾਂ ਆਲ਼ੀ ਤਾਰ ਬਦਲਾਈ।ਬੱਕੀ ਨਹੁੰ ਤੇ ਕਰਕੇ ਘਰੇ ਲਿਆ ਖੜ੍ਹਾਈ। ਬੈਗ ਚ ਸਮਾਨ ਥੁੰਨਕੇ ਬੱਕੀ ਦੀ ਸੀਟ ਨਾਲ ਨੂੜਤਾ। ਹੁਣ ਬੱਸ ਕਿੱਕ ਮਾਰਕੇ ਫੁਰਰਰ ਈ ਹੋਣਾ ਬਾਕੀ ਰਹਿ ਗਿਆ। ਰਾਤ ਨੂੰ ਪੲੇ ਪੲੇ ਦੇ ਅਚਾਨਕ ਯਾਦ ਆਇਆ ਵੀ ਵੋਟਾਂ ਆਲੇ ਫਾਰਮ ਵੀ ਭਰੇ ਪੲੇ ਨੇ। ਗੱਲ ਕੀ ਅਗਲੇ ਦਿਨ ਵੀ ਫਾਰਮਾਂ ਫੂਰਮਾਂ ਦਾ ਕੰਮ ਨਿਬੇੜਦੇ ਨੂੰ ਬਾਰਾਂ ਵੱਜਗੇ।ਹਜੇ ਫਾਰਮ ਕਿਸੇ ਮਿੱਤਰ ਨੂੰ ਵੀ ਫੜਾਉਣੇ ਸੀ ਮਾਨਸਾ ਦਫ਼ਤਰ ਚ ਜਮਾਂ ਕਰਵਾਉਣ ਵਾਸਤੇ। ਦਮਾਖ ਲੜਾਇਆ ਵੀ ਅੱਜ ਆਥਣੇ ਜੇ ਤੁਰਕੇ ਕਿੱਥੇ ਡੇਰਾ ਲਾਇਆ ਜਾ ਸਕਦਾ ਏ। ਇੱਕ ਦਮ ਸਿੱਧਾ ਪਾਤੜਾਂ ਆਲੇ ਬਲਜਿੰਦਰ ਸਰਾਂ ਦਾ ਚਿਹਰਾ ਅੱਖਾਂ ਮੂਹਰੇ ਘੁੰਮ ਗਿਆ। ਉਹਨੂੰ ਵਟਸਐਪ ਤੇ ਮੈਸੇਜ ਕੀਤਾ ਵੀ ਭਰਦਾਨ ਬਾਬੇ ਅੱਜ ਤੇਰੇ ਕੋਲ ਰੰਗ ਬੰਨ੍ਹਣਗੇ। ਉਹ ਵੀ ...

ਉੱਤਰਾਖੰਡ ਡਾਇਰੀ--1

Image
(ਜਾਣ ਪਛਾਣ ਤੇ ਤਿਆਰੀ) ਹਰ ਸਾਲ ਜੂਨ ਦੀਆਂ ਛੁੱਟੀਆਂ ਦੀ ਏਦਾਂ ਡੀਕ ਕਰੀਂਦੀ ਆ ਜਿਵੇਂ ਪਿਛਲੇ ਸਮਿਆਂ ਵਿੱਚ ਨਵੀਆਂ ਵਿਆਹੀਆਂ ਕੁੜੀਆਂ ਤੀਆਂ ਦੀ ਡੀਕ ਕਰਦੀਆਂ ਸੀ ਵੀ ਕਦੋਂ ਤੀਆਂ ਆਉਣਗੀਆਂ ਤੇ ਕਦੋਂ ਪੇਕੀਂ ਰਹਿਣ ਨੂੰ ਖੁੱਲ੍ਹਾ ਟੈਮ ਮਿਲੂਗਾ, ਸਖ਼ੀਆਂ ਸਹੇਲੀਆਂ ਨਾਲ ਮੇਲ਼ ਗੇਲ ਹੋਊਗਾ। ਬਿਲਕੁਲ ਓਵੇਂ ਮੇਰੇ ਵਰਗੇ ਪਰਬਤ ਪ੍ਰੇਮੀ ਜੂਨ ਦੀ ਡੀਕ ਕਰਦੇ ਨੇ ਵੀ ਕਦੋਂ ਛੁੱਟੀਆਂ ਹੋਣਗੀਆਂ ਤੇ ਕਦੋਂ ਪਹਾੜਾਂ ਵਿੱਚ ਰਹਿਣ ਨੂੰ ਖੁੱਲ੍ਹਾ ਟੈਮ ਮਿਲੂਗਾ।ਦੋ ਦੋ ਮਹੀਨੇ ਪਹਿਲਾਂ ਤੋਂ ਈ ਪਲਾਨ ਬਣਨੇ ਤੇ ਢਹਿਣੇ ਸ਼ੁਰੂ ਹੋ ਜਾਂਦੇ ਨੇ ਵੀ ਫਲਾਣੇ ਥਾਂ ਜਾਵਾਂਗੇ ਢਿਮਕੇ ਥਾਂ ਜਾਵਾਂਗੇ।ਏਸ ਵਾਰ ਤਾਂ ਜਨਵਰੀ ਵਿੱਚ ਈ ਤੈਅ ਹੋ ਗਿਆ ਸੀ ਵੀ ਜੂਨ ਦੀਆਂ ਛੁੱਟੀਆਂ ਵਿੱਚ ਆਦਿ ਕੈਲਾਸ਼ ਤੇ ਓਮ ਪਰਬਤ ਅੱਲ ਨਿਕਲਣਾ ਏ। ਓਮ ਪਰਬਤ ਦੀ ਤਸਵੀਰ ਆਦਿ ਕੈਲਾਸ਼ ਪਰਬਤ ਤੇ ਦਾਸ ਅੱਡੋ ਅੱਡ ਰਾਜਾਂ ਤੋਂ ਘੁੰਮਣ ਫਿਰਨ ਦੇ ਸ਼ੌਕੀਨਾਂ ਦਾ ਇੱਕ ਵਟਸਐਪ ਗਰੁੱਪ ਐ 'ਘੁਮੱਕੜੀ ਦਿਲ ਸੇ'।ਦਾਸ ਵੀ ਕਾਫ਼ੀ ਸਮੇਂ ਤੋਂ ਓਸ ਗਰੁੱਪ ਨਾਲ਼ ਜੁੜਿਆ ਹੋਇਆ ਏ। ਘੁਮੱਕੜੀ ਦਿਲ ਸੇ ਦਾ ਲੋਗੋ ਜਨਵਰੀ ਵਿੱਚ ਗਾਜ਼ੀਆਬਾਦ ਤੋਂ ਮਿੱਤਰ ਯੋਗੀ ਸਰਾਸ਼ਵਤ ਨੇ ਜਦੋਂ ਆਦਿ ਕੈਲਾਸ਼ ਜਾਣ ਬਾਰੇ ਵਟਸਐਪ ਗਰੁੱਪ ਵਿੱਚ ਗੱਲ ਛੇੜੀ ਤਾਂ ਮੈਂ ਵੀ ਜਾਣ ਦੀ ਇੱਛਾ ਜ਼ਾਹਰ ਕੀਤੀ।ਯੋਗੀ ਭਾਈ ਨੇ ਦੱਸਿਆ ਗਿਆ ਕਿ ਠਾਰਾਂ ਵੀਹ ਦਿਨ ਦੀ ਟਰੈਕਿੰਗ ਐ।ਐਨੀ ਲੰਮੀ ਟਰੈਕਿੰਗ ਦਾ ਤਜ਼ਰਬਾ ਨਾ ...