Posts

Showing posts from September, 2018

ਉੱਤਰਾਖੰਡ ਡਾਇਰੀ--5

Image
#ਨਵੀਂ_ਟਿਹਰੀ_ਤੋਂ_ਸ੍ਰੀ_ਨਗਰ# https://anoopgarh43.blogspot.com/2018/09/blog-post_9.html?m=1  ਇਸ ਯਾਤਰਾ ਦਾ ਪਿਛਲਾ ਭਾਗ ਪੜ੍ਹਨ ਲਈ ਉੱਪਰ ਦਿੱਤੇ ਲਿੰਕ ਉੱਤੇ ਕਲਿੱਕ ਕਰੋ। ਮੁਨੀਰ ਤੋਂ ਬੱਕੀ ਠੀਕ ਕਰਵਾ ਕੇ ਮੈਂ ਓਹੀ ਸ੍ਰੀ ਨਗਰ ਆਲ਼ੀ ਸੜਕ ਚੱਲ ਪੈਂਦਾ ਹਾਂ। ਸਿਆਣੇ ਆਂਹਦੇ ਹੁੰਦੇ ਆ ਨਾ ਅਖੇ ਅੱਗ ਦਾ ਡਰਾਇਆ ਲੱਸੀ ਨੂੰ ਵੀ ਫੂਕਾਂ ਮਾਰ ਮਾਰ ਪੀਂਦੈ, ਉਹ ਹਾਲਤ ਹੁਣ ਮੇਰੀ ਹੋਈ ਪਈ ਆ।ਮਨ ਵਿੱਚ ਇੱਕ ਅਣਜਾਣ ਜਾ ਡਰ ਪੈਦਾ ਹੋ ਗਿਐ।ਵਾਰ ਵਾਰ ਭੁਲੇਖੇ ਜੇ ਪੈਂਦੇ ਨੇ ਜਿਵੇਂ ਬੱਕੀ ਦੇ ਟਾਇਰ ਭਾਰੇ ਭਾਰੇ ਹੋ ਗੲੇ ਹੁੰਦੇ ਨੇ। ਮਨ ਵਿੱਚ ਬੁਰੇ ਬੁਰੇ ਖਿਆਲ ਈ ਆ ਰਹੇ ਨੇ। ਕਦੇ ਸੋਚਣ ਲੱਗਦਾਂ ਜੇ ਬੱਕੀ ਤੁਰੀ ਜਾਂਦੀ ਦਾ ਮੂਹਰਲਾ ਟਾਇਰ ਪੈਂਚਰ ਹੋ ਗਿਆ ਤਾਂ ......... ਕਦੇ ਖਿਆਲ ਆਉਂਦਾ ਵੀ ਜੇ ਬ੍ਰੇਕ ਫੇਲ੍ਹ ਹੋਗੇ ਫੇਰ ਕੀ ਬਣੂੰ ਜਾਂ ਤੁਰੀ ਜਾਂਦੀ ਦਾ ਟਾਇਰ ਖੁੱਲ੍ਹ ਗਿਆ ਫੇਰ........ ਜਦੋਂ ਏਹੋ ਜੇ ਵਿਚਾਰ ਮਨ ਵਿੱਚ ਆਈ ਜਾਂਦੇ ਹੋਣ, ਉਦੋਂ ਸਫ਼ਰ ਦਾ ਸਵਾਦ ਵੀ ਗਲ਼ ਜਾਂਦੈ। ਜਦੋਂ ਵੀ ਸਪੀਡ ਆਲ਼ੀ ਸੂਈ ਤੀਹ ਤੋਂ ਤਹਾਂ ਚੜ੍ਹਨ ਲੱਗਦੀ ਆ ਤਾਂ ਮੱਲੋਮੱਲੀ ਬ੍ਰੇਕ ਨੱਪੇ ਜਾਂਦੇ ਨੇ। ਇੱਕ ਦੋ ਥਾਈਂ ਮੈਂ ਰੁਕ ਕੇ ਮਨ ਨੂੰ ਟਿਕਾਣੇ ਲਿਆਉਣ ਦਾ ਯਤਨ ਕਰਦਾਂ, ਧਿਆਨ ਪਹਾੜਾਂ ਦੀ ਖੂਬਸੂਰਤੀ ਅੱਲ ਲਾਉਣ ਦੀ ਕੋਸ਼ਟ ਕਰਦਾਂ,ਪਰ ਬੋਤੀ ਮੁੜ ਘੁੜ ਬੋਹੜ ਥੱਲੇ ਮਤਲ ਮਨ ਫੇਰ ਓਹੀ ਨੈਗੇਟਿਵ ਗੱਲਾਂ ਤੇ ਆ ਖੜ੍ਹਦੈ।ਏਹੋ ਗੱਲਾਂ ਸੋਚਦਾ ਮੈਂ ਟਿਹਰੀ ਡੈ...

ਉੱਤਰਾਖੰਡ ਡਾਇਰੀ--4

Image
* ਟਿਹਰੀ ਡੈਮ ਰਾਸ਼ਟਰ ਦੇ ਨਿਰਮਾਣ ਦਾ ਪ੍ਰਤੀਕ ਜਾਂ ਹਜ਼ਾਰਾਂ ਲੋਕਾਂ ਦੇ ਉਜਾੜੇ ਦੀ ਦਾਸਤਾਨ* ਪਿਛਲਾ ਭਾਗ ਪੜ੍ਹਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ https ://anoopgarh43.blogspot.com/2018/08/3.html?m=1 ਉੱਠਣਸਾਰ ਪਹਿਲਾਂ ਮੈਂ ਬਾਹਰ ਨਿਕਲ ਕੇ ਸ਼ਹਿਰ ਦਾ ਨਜ਼ਾਰਾ ਦੇਖਦਾ ਹਾਂ। ਸਵੇਰੇ ਸਵੇਰੇ ਪੂਰਾ ਸ਼ਹਿਰ ਇੱਕ ਪੇਂਟਿੰਗ ਵਰਗਾ ਖੂਬਸੂਰਤ ਨਜ਼ਰ ਆ ਰਿਹਾ ਹੈ।ਠੰਡੀ ਠੰਡੀ ਹਵਾ ਰੁਮਕ ਰਹੀ ਆ।ਮੌਸਮ ਦਾ ਆਨੰਦ ਮਾਨਣ ਅਤੇ ਕੁਝ ਫੋਟੋਆਂ ਖਿੱਚਣ ਮਗਰੋਂ ਮੈਂ ਵਾਪਸ ਆਵਦੇ ਕਮਰੇ ਵਿੱਚ ਆਕੇ ਤੁਰਨ ਦੀ ਤਿਆਰੀ ਕਰਨ ਲੱਗਦਾ ਹਾਂ।ਆਪਣਾ ਸਮਾਨ ਕੱਠਾ ਕਰਕੇ ਹੇਠਾਂ ਲਿਜਾਂਦਾ ਹਾਂ ਤੇ ਕਮਰੇ ਦੀ ਚਾਬੀ ਭਾਈ ਜੀ ਨੂੰ ਫ਼ੜਾ ਕੇ ਫਤਹਿ ਬੁਲਾਉਂਦਾ ਹਾਂ।ਬੱਕੀ ਤੇ ਸਮਾਨ ਲੱਦਦੇ ਕਰਦੇ ਸੱਤ ਵੱਜ ਜਾਂਦੇ ਨੇ। ਗੁਰਦੁਆਰੇ ਕੋਲੋਂ ਹੇਠਾਂ ਉੱਤਰ ਕੇ ਮੈਂ ਸ੍ਰੀ ਨਗਰ ਵਾਲੀ ਸੜਕ ਪੈ ਜਾਂਦਾ ਹਾਂ। ਲਾਲ ਇਮਾਰਤ ਦੇ ਉੱਤੋਂ ਦੀ ਸਭ ਤੋਂ ਉੱਚੀ ਥਾਂ ਵੱਡੀ ਸਾਰੀ ਇਮਾਰਤ ਗੁਰਦੁਆਰਾ ਹੈ ਰਸਤਾ ਮੈਂ ਰਾਤ ਰੋਟੀ ਖਾਣ ਵੇਲੇ ਈ ਪਤਾ ਕਰ ਲਿਆ ਸੀ।ਅਜੇ ਮਸਾਂ ਇੱਕ ਕਿਲੋਮੀਟਰ ਦੂਰ ਈ ਗਿਆ ਹੋਵਾਂਗਾ ਕਿ ਇੱਕਦਮ ਬੱਕੀ ਚੰਗੀ ਭਲੀ ਜਾਂਦੀ ਜਾਂਦੀ ਸੜਕ ਦੇ ਵਿਚਕਾਰ ਈ ਪੈਰ ਗੱਡ ਕੇ ਖੜ੍ਹ ਜਾਂਦੀ ਆ। ਕੁਦਰਤੀ ਸਪੀਡ ਵੀਹ ਪੱਚੀ ਦੀ ਸੀ ਨਹੀਂ ਤਾਂ ਪਤਾ ਨੀ ਕੀ ਹੋਣਾ ਸੀ।ਮਗਰਲਾ ਟਾਇਰ ਬਿਲਕੁਲ ਜਾਮ ਈ ਹੋ ਗਿਆ ਏ।ਬੱਕੀ ਇੱਕ ਇੰਚ ਵੀ ਨੀ ਹਿੱਲ ਰਹੀ ਨਾ ਮਗਰ ਨਾ ਮੂਹਰੇ। ਸ...

आदि कैलाश यात्रा--( कुटी से आदि कैलाश )

Image
19 जून 2018 का दिन है।हम कुटी गांव में पान सिंह के यहां मुर्गियों के खुड्डे जैसे कमरे में पड़े हुए हैं। साढ़े पांच बजे मेरी आंख खुल जाती है लेकिन बाकी लोग अभी भी घोड़े बेच कर सो रहे हैं।हम तकरीबन 3800 मीटर की ऊंचाई पर हैं तो ठंड भी काफी पड़ रही है। पंद्रह बीस मिनट बाद मैं योगी भाई को आवाज देता हूं, 'योगी भाई उठो आदि कैलाश के लिए भी निकलना है।' योगी भाई सुस्ताते हुए और उबासी लेते हुए रजाई से बाहर झांकते हैं। ठंड में बिस्तर से बाहर आने को किस का दिल करता है भला, लेकिन उठना तो पड़ेंगा भैया।तो हम लोग पिछली साइड पर पान सिंह के पास चाय पीने चल देते हैं। बाहर का नजारा हमें मंत्र मुग्ध कर देता है। पीछे कुंती शिखर पर मंडराते बादल स्वर्ग लोक की भांति लग रहे हैं और बर्फ से ढकी ऊंची ऊंची चोटियां देखकर तो लगता साक्षात स्वर्ग ही आंखों के सामने प्रकट हो गया हो। पांडू पर्वत की पांच चोटियों में से दो नज़र आ रही हैं बाकी बादलों के पीछे छिपी हुई हैं। सामने आई टी बी पी का कैंपस है, यहां STD पर कल शाम को टैलीफोन करने वालों की कतार लगी थी। कैंपस के अंदर स्थित मंदिर में से घंटियों की आवाज और भजन सुन...