Posts

Showing posts from July, 2020

ਮੁਗਲਕਾਲੀਨ ਭਵਨ ਨਿਰਮਾਣ ਕਲਾ ਦਾ ਉੱਤਮ ਨਮੂਨਾ ਸਰਾਏ ਅਮਾਨਤ ਖਾਂ

Image
ਸਾਡੇ ਪੰਜਾਬ ਵਿੱਚ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਤੇ ਮੰਦਿਰ ਤਾਂ ਮੌਜੂਦ ਹਨ।ਪਰ ਧਰਮ ਸਥਾਨਾਂ ਤੋਂ ਬਿਨਾਂ ਹੋਰ ਪੁਰਾਣੀਆਂ ਤੇ ਵਿਰਾਸਤੀ ਇਮਾਰਤਾਂ ਪੱਖੋਂ ਪੰਜਾਬ ਫਾਡੀ ਹੀ ਹੈ।ਅਸਲ ਵਿੱਚ ਮੱਧ ਏਸ਼ੀਆ ਵੱਲੋਂ ਆਉਣ ਵਾਲੇ ਵਿਦੇਸ਼ੀ ਹਮਲਾਵਰਾਂ ਦਾ ਟਾਕਰਾ ਸਭ ਤੋਂ ਪਹਿਲਾਂ ਪੰਜਾਬ ਨੂੰ ਹੀ ਕਰਨਾ ਪੈਂਦਾ ਸੀ। ਆਪਣੀ ਭੂਗੋਲਿਕ ਸਥਿਤੀ ਕਾਰਨ ਇਹ ਖਿੱਤਾ ਹਮੇਸ਼ਾ ਉੱਥਲ ਪੁੱਥਲਾਂ ਦਾ ਸ਼ਿਕਾਰ ਰਿਹਾ। ਇਸੇ ਕਰਕੇ ਹੀ ਪੰਜਾਬ ਵਿੱਚ ਭਵਨ ਨਿਰਮਾਣ ਕਲਾ ਜ਼ਿਆਦਾ ਵਿਕਸਿਤ ਨਹੀਂ ਹੋ ਸਕੀ। ਜੋ ਪੁਰਾਤਨ ਇਮਾਰਤਾਂ ਸਾਡੇ ਕੋਲ ਬਚੀਆਂ ਹਨ, ਉਹਨਾਂ ਦੀ ਸੰਭਾਲ ਨਹੀਂ ਕੀਤੀ ਜਾ ਸਕੀ।ਬਚੀਆਂ ਖੁਚੀਆਂ ਇਤਿਹਾਸਕ ਇਮਾਰਤਾਂ ਸਰਕਾਰੀ ਬੇਰੁਖੀ ਦੇ ਚੱਲਦੇ ਖੰਡਰਾਂ ਵਿੱਚ ਤਬਦੀਲ ਹੁੰਦੀਆਂ ਜਾ ਰਹੀਆਂ ਨੇ। ਪਿਛਲੇ ਸਾਲ ਆਪਣੀ ਸਾਈਕਲ ਯਾਤਰਾ ਦੌਰਾਨ ਮੈਨੂੰ ਇੱਕ ਅਜਿਹੀ ਹੀ ਮੁਗਲਕਾਲੀਨ ਸਰਾਂ ਨੂੰ ਦੇਖਣ ਦਾ ਮੌਕਾ ਮਿਲਿਆ, ਜੋ ਸਰਕਾਰੀ ਬੇਰੁਖੀ ਦੇ ਚੱਲਦੇ ਹੌਲੀ ਹੌਲੀ ਖੰਡਰ ਬਣਦੀ ਜਾ ਰਹੀ ਹੈ। ਇਸ ਸਰਾਂ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਜਾਣਕਾਰੀ ਹੈ।ਇਹ ਇਤਿਹਾਸਕ ਸਰਾਂ ਸਰਾਏ ਅਮਾਨਤ ਖਾਂ ਨਾਂ ਦੇ ਸਰਹੱਦੀ ਪਿੰਡ ਵਿੱਚ ਸਥਿਤ ਹੈ। ਤਰਨਤਾਰਨ ਜ਼ਿਲ੍ਹੇ ਦਾ ਇਹ ਪਿੰਡ ਝਬਾਲ-ਅਟਾਰੀ ਮਾਰਗ ਉੱਤੇ ਸਥਿਤ ਹੈ। ਜੇਕਰ ਅਜਿਹੀਆਂ ਇਮਾਰਤਾਂ ਦੀ ਸੰਭਾਲ ਕੀਤੀ ਜਾਵੇ ਤਾਂ ਇਤਿਹਾਸ ਨੂੰ ਸੰਭਾਲਣ ਦੇ ਨਾਲ਼ ਨਾਲ਼ ਪੰਜਾਬ ਵਿੱਚ ਸ਼ੈਰ ਸਪਾਟੇ ਨੂੰ ਬੜਾਵਾ ਵੀ ਦਿੱਤਾ ਜਾ ਸਕਦਾ ਹੈ।ਪਰ ਸਰਕਾਰਾਂ ਦਾ ...

ਰੀਝਾਂ ਨਾਲ ਸ਼ਿੰਗਾਰੀ ਮੁਨਸਿਆਰੀ

ਜੇ ਬਰਫ਼ ਨਾਲ਼ ਢੱਕੇ ਹਿਮਾਲਿਆ ਦਾ ਅਲੌਕਿਕ ਨਜ਼ਾਰਾ ਦੇਖਣਾ ਹੋਵੇ ਜਾਂ ਫਿਰ ਟ੍ਰੈਕਿੰਗ ਕਰਨੀਂ ਹੋਵੇ ਤਾਂ ਇੱਕ ਵਾਰ ਉੱਤਰਾਖੰਡ ਦੇ ਖੂਬਸੂਰਤ ਪਿੰਡ ਮੁਨਸਿਆਰੀ ਜਾਣਾਂ ਚਾਹੀਦਾ ਹੈ।ਮੁਨਸਿਆਰੀ ਉੱਤਰਾਖੰਡ ਦੇ ਪਿਥੌਰਾਗੜ੍ਹ ਜਿਲ੍ਹੇ ਵਿੱਚ ਸਮੁੰਦਰ ਤਲ ਤੋਂ ਤਕਰੀਬਨ 2200 ਮੀਟਰ ਦੀ ਉਚਾਈ ਤੇ ਵਸਿਆ ਇੱਕ ਛੋਟਾ ਜਿਹਾ ਕਸਬਾ ਹੈ। ਇਸਦੇ ਇੱਕ ਪਾਸੇ ਚੀਨ ਦੀ ਸਰਹੱਦ ਲੱਗਦੀ ਹੈ ਅਤੇ ਦੂਜੇ ਪਾਸੇ ਨੇਪਾਲ ਦੀ। ਮੌਸਮ ਸਾਫ਼ ਹੋਵੇ ਤਾਂ ਪੰਚਾਚੁਲੀ ਦੀਆਂ ਪੰਜ ਚੋਟੀਆਂ ਦਾ ਯਾਦੂਈ ਦ੍ਰਿਸ਼ ਤੁਹਾਨੂੰ ਮੰਤ੍ਰ ਮੁਗਧ ਕਰ ਦੇਵੇਗਾ। ਗੱਲ ਕੀ ਇੱਥੋਂ ਹਰ ਗਲ਼ੀ ਤੇ ਹਰ ਘਰ ਦੀ ਖਿੜਕੀ ਤੋਂ ਪੰਚਾਚੁਲੀ ਦੀਆਂ ਚੋਟੀਆਂ ਨਜ਼ਰ ਆਉਂਦੀਆਂ ਹਨ। ਕੁਮਾਊਂ ਦੀ ਇੱਕ ਕਹਾਵਤ ਹੈ - ਆਧਾ ਸੰਸਾਰ ਏਕ ਮੁਨਸਿਆਰ ਭਾਵ ਅੱਧੀ ਦੁਨੀਆਂ ਇੱਕ ਪਾਸੇ ਤੇ ਇਕੱਲਾ ਮੁਨਸਿਆਰੀ ਇੱਕ ਪਾਸੇ। ਹਿਮਾਲਿਆ ਦੀ ਤਲਹਟੀ ਵਿੱਚ ਵਸੇ ਇਸ ਬੇਪਨਾਹ ਖੂਬਸੂਰਤ ਪਿੰਡ ਦੀ ਤੁਲਨਾ ਅੱਧੇ ਸੰਸਾਰ ਨਾਲ਼ ਕਰਨ ਦਾ ਅਰਥ ਹੈ ਕਿ ਇਸ ਖੇਤਰ ਨੂੰ ਕੁਦਰਤ ਨੇ ਜੰਨਤ ਦੀ ਤਰ੍ਹਾਂ ਸਜਾਇਆ ਹੈ। ਸਵੇਰੇ ਉੱਠ ਕੇ ਚਾਹ ਦੀਆਂ ਚੁਸਕੀਆਂ ਲੈਂਦਿਆਂ ਜਦੋਂ ਤੁਸੀਂ ਖਿੜਕੀ ਤੋਂ ਬਾਹਰ ਦੇਖਦੇ ਹੋ ਤਾਂ ਪੰਚਾਚੁਲੀ ਦੀਆਂ ਪੰਜ ਚੋਟੀਆਂ ਦਾ ਨਜ਼ਾਰਾ ਤੱਕ ਕੇ ਤੁਹਾਡੀ ਮੂੰਹ ਮੰਗੀ ਮੁਰਾਦ ਪੂਰੀ ਹੋ ਜਾਂਦੀ ਹੈ।ਮੁਨਸਿਆਰੀ ਨੂੰ ਇੱਕ ਸੈਲਾਨੀ ਸਥਾਨ ਵਜੋਂ ਵਿਕਸਿਤ ਕਰਨ ਦਾ ਸਿਹਰਾ ਕਲਕੱਤਾ ਦੇ ਸਦਾਨੰਦ ਬਾਬੂ ਮਾਜੂਮਦਾਰ ਅਤੇ ਨਿਊਜ਼ੀਲੈਂਡ ਦੀ ਮਾਰਕਿਲ ਕਲਾ...