Posts

Showing posts from January, 2019

ਉੱਤਰਾਖੰਡ ਡਾਇਰੀ--10

Image
ਮੁਨਸਿਆਰੀ ਤੋਂ ਧਾਰਚੂਲਾ ਵਾਇਆ ਜੌਹਾਰ ਘਾਟੀ ਇਸ ਯਾਤਰਾ ਬਾਰੇ ਪਿਛਲੀ ਕਿਸ਼ਤ ਪੜ੍ਹਨ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ https://anoopgarh43.blogspot.com/2019/01/9.html?m=1 ਅੱਜ ਸਭ ਨੇ ਧਾਰਚੂਲਾ ਇਕੱਠੇ ਹੋਣ ਦਾ ਪਲਾਨ ਬਣਾਇਆ ਹੋਇਆ ਹੈ ਜਿਸ ਕਰਕੇ ਮੇਰਾ ਧਾਰਚੂਲਾ ਪਹੁੰਚਣਾ ਲਾਜ਼ਮੀ ਹੈ।ਸਾਢੇ ਕੁ ਸੱਤ ਦਾ ਟਾਇਮ ਆਂ। ਮੈਂ ਸੋਚਦਾਂ ਵੀ ਚਾਹ ਦੇ ਨਾਲ ਈ ਬ੍ਰੇਕਫਾਸਟ ਦਾ ਕੰਮ ਵੀ ਨਿਬੇੜ ਈ ਜਾਵਾਂ।ਉੱਥੋਂ ਚੱਲ ਕੇ ਮੈਂ ਮੁਨਸਿਆਰੀ ਦੇ ਮੇਨ ਚੌਕ ਵਿੱਚ ਜਾ ਰੁਕਦਾਂ ਗਾ। ਹਾਲੇ ਤੱਕ ਕੋਈ ਦੁਕਾਨ ਜਾਂ ਢਾਬਾ ਨੀ ਖੁੱਲ੍ਹਿਆ। ਸਿਰਫ਼ ਇੱਕੋ ਫਾਸਟ ਫੂਡ ਦੀ ਦੁਕਾਨ ਖੁੱਲੀ ਆ।ਇਹ ਓਹੀ ਦੁਕਾਨ ਆਂ ਜਿੱਥੋਂ ਮੈਂ ਰਾਤ ਚਾਉਮਿਨ ਤੇ ਭੁਰਜੀ ਲੈਤੀ ਸੀ।ਰਾਤ ਆਲ਼ੀ ਚਾਉਮਿਨ 'ਚ ਮਿਰਚਾਂ ਐਨੀਆਂ ਤੇਜ਼ ਸੀ ਬੱਸ ਪੁੱਛੋ ਨਾ।ਅੱਧੀ ਕੁ ਖਾਕੇ ਬਾਕੀ ਓਵੇਂ ਈ ਛੱਡਤੀ ਸੀ। ਇਹ ਦੁਕਾਨ ਨੂੰ ਦੋ ਨੌਜਵਾਨ ਪਤੀ ਪਤਨੀ ਚਲਾਉਂਦੇ ਨੇ। ਪਤੀ ਤਗੜਾ ਮੋਟਾ ਫੀਨ੍ਹੇ ਜੇ ਨੱਕ ਆਲ਼ਾ ਜਵਾਨ ਐ ਤੇ ਪਤਨੀ ਇੱਕ ਖੂਬਸੂਰਤ ਅਪਸਰਾ ਵਰਗੀ ਐ। ਸਵੇਰੇ ਸਵੇਰੇ ਠੰਢ ਬਹੁਤ ਐ ਤੇ ਪਤਨੀ ਠੰਢੇ ਪਾਣੀ ਨਾਲ ਭਾਂਡੇ ਧੋਈ ਜਾਂਦੀ ਐ। ਮੈਂ ਜਾਕੇ ਦੱਸਦਾਂ ਕਿ ਰਾਤ ਸੋਡੀ ਚਾਉਮਿਨ ਨੇ ਅੰਦਰ ਫੂਕ ਕੇ ਰੱਖਤਾ ਜਮਾਂ ਈ। ਪਤਨੀ ਨੇ ਦੱਸਿਆ ਕਿ ਏਥੇ ਜ਼ਿਆਦਾ ਠੰਢ ਕਾਰਨ ਪਹਾੜੀ ਲੋਕ ਤੇਜ਼ ਮਿਰਚ ਖਾਂਦੇ ਨੇ।ਉਹ ਮਾਫ਼ੀ ਮੰਗਦੀ ਹੋਈ ਆਖਦੀ ਐ ਕਿ ਹੁਣ ਸਪੈਸ਼ਲ ਘੱਟ ਮਿਰਚ ਆਲ਼ੀ ਚਾਉਮਿਨ ਬਣਾ ਕੇ ਖਵਾਉਨੇ ਆਂ...

ਉੱਤਰਾਖੰਡ ਡਾਇਰੀ--9

Image
ਉੱਤਰਾਖੰਡ ਦਾ ਸਵਰਗ ਹਿੰਮ ਨਗਰੀ ਮੁਨਸਿਆਰੀ  ਇਸ ਯਾਤਰਾ ਦਾ ਪਿਛਲਾ ਭਾਗ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ  https://anoopgarh43.blogspot.com/2018/12/blog-post.html?m=1 ਵਾਚ ਟਾਵਰ ਉੱਤੋਂ ਖਿੱਚੀ ਫੋਟੋ ਮੈਂ ਸੋਚਦਾ ਸੀ ਕਿ ਮੁਨਸਿਆਰੀ ਕੋਈ ਵੱਡਾ ਸਾਰਾ ਕਸਬਾ ਹੋਊਗਾ। ਸੈਲਾਨੀਆਂ ਦੀ ਭੀੜ ਹੋਊਗੀ ਤੇ ਬਜ਼ਾਰ ਵਿੱਚ ਚਾਰੇ ਪਾਸੇ ਚਹਿਲ ਪਹਿਲ ਲੱਗੀ ਹੋਊ। ਪਰ ਇਹ ਤਾਂ ਇੱਕ ਪਿੰਡ ਜਾ ਈ ਨਿਕਲਿਆ। ਨਾ ਕੋਈ ਵੱਡਾ ਬਜ਼ਾਰ, ਨਾ ਕੋਈ ਭੀੜ, ਬਜ਼ਾਰ ਦੇ ਨਾਂ ਤੇ ਥੋੜ੍ਹੀਆਂ ਜੀਆਂ ਦੁਕਾਨਾਂ ਤੇ ਪੰਜ ਚਾਰ ਹੋਟਲ, ਬੱਸ ਇਸ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਮੁਨਸਿਆਰੀ। ਪਰ ਹਿਮਾਲਿਆ ਦਾ ਜੋ ਖੂਬਸੂਰਤ ਨਜ਼ਾਰਾ ਏਥੋਂ ਦਿਖਦੈ, ਉਹ ਹੋਰ ਕਿਤੋਂ ਨੀ ਦੇਖਣ ਨੂੰ ਮਿਲਦਾ, ਬੱਸ ਏਹੀ ਇਸਦੀ ਵਿਲੱਖਣਤਾ ਹੈ। ਇਸਨੂੰ ਹਿੰਮ ਨਗਰੀ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ ਕਿਉਂਕਿ ਸਰਦੀਆਂ ਵਿੱਚ ਏਥੇ ਖੂਬ ਬਰਫ਼ ਪੈਂਦੀ ਆ।ਅਸਲ ਵਿੱਚ ਮੁਨਸਿਆਰੀ ਦਾ ਸ਼ਾਬਦਿਕ ਅਰਥ ਈ 'ਬਰਫ ਦੀ ਧਰਤੀ' ਐ। ਚਾਰੇ ਪਾਸਿਓਂ ਉੱਚੇ ਪਰਬਤਾਂ ਵਿੱਚ ਘਿਰਿਆ ਮੁਨਸਿਆਰੀ ਇੱਕ ਸੁਪਨਿਆਂ ਦੀ ਧਰਤੀ ਵਾਂਗ ਐ। ਸਾਹਮਣੇ ਵਿਸ਼ਵ ਪ੍ਰਸਿੱਧ ਪੰਚਾਚੁਲੀ ਦੀਆਂ ਚੋਟੀਆਂ ਤੇ ਪਿੱਛੇ ਖਲੀਆ ਟੌਪ ਦਾ ਨਜ਼ਾਰਾ ਦਿਖਦੈ। ਖੱਬੇ ਪਾਸੇ ਬਰਫ਼ ਨਾਲ ਲੱਦੇ ਨੰਦਾ ਦੇਵੀ ਤੇ ਤ੍ਰਿਸ਼ੂਲ ਪਰਬਤ ਤੇ ਸੱਜੇ ਹੱਥ ਖੂਬਸੂਰਤ ਪਿਕਨਿਕ ਸਪੌਟ ਡਾਨਾਧਾਰ ਹੈ। ਮੁਨਸਿਆਰੀ ਨੂੰ ਨਾਮਿਕ, ਰਾਲਮ ਤੇ ਮਿਲਮ ਗਲੇਸ਼ੀਅਰ...