ਉੱਤਰਾਖੰਡ ਡਾਇਰੀ--2
*ਉੱਤਰਾਖੰਡ ਵੱਲ ਨੂੰ ਚਾਲੇ*
ਇਸ ਯਾਤਰਾ ਦਾ ਪਹਿਲਾ ਭਾਗ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ http://anoopgarh43.blogspot.com/2018/07/1.html
ਬਾਪੂ ਦੀ ਹਾਮੀ ਭਰਨ ਦੀ ਦੇਰ ਸੀ ਆਪਾਂ ਨਾਲ਼ ਦੀ ਨਾਲ਼ ਸਮਾਨ ਪੈਕ ਕਰਨਾ ਸ਼ੁਰੂ ਕਰਤਾ।ਅਗਲੇ ਦਿਨ ਜਣੀਂ ਪੰਜ ਜੂਨ ਨੂੰ ਸਵੇਰੇ ਨਿਕਲਣ ਦਾ ਪ੍ਰੋਗਰਾਮ ਬਣਾ ਲਿਆ।ਪਰ ਓਦਣ ਜਵਾਕ ਜਾ ਢਿੱਲਾ ਹੋ ਗਿਆ ਤੇ ਕੈਂਸਲ ਕਰਨਾ ਪਿਆ। ਦਵਾਈ ਨਾਲ ਜਵਾਕ ਆਥਣ ਨੂੰ ਲੋਟ ਹੋ ਗਿਆ ਤੇ ਮੈਂ ਛੇ ਨੂੰ ਹਰ ਹਾਲਤ ਚੱਲਣ ਦੀ ਮਥ ਲਈ।ਬੱਕੀ ਦੀ ਸਰਵਿਸ ਕਰਾਈ ਤੇ ਕਲੱਚ ਤੇ ਬ੍ਰੇਕਾਂ ਆਲ਼ੀ ਤਾਰ ਬਦਲਾਈ।ਬੱਕੀ ਨਹੁੰ ਤੇ ਕਰਕੇ ਘਰੇ ਲਿਆ ਖੜ੍ਹਾਈ। ਬੈਗ ਚ ਸਮਾਨ ਥੁੰਨਕੇ ਬੱਕੀ ਦੀ ਸੀਟ ਨਾਲ ਨੂੜਤਾ। ਹੁਣ ਬੱਸ ਕਿੱਕ ਮਾਰਕੇ ਫੁਰਰਰ ਈ ਹੋਣਾ ਬਾਕੀ ਰਹਿ ਗਿਆ। ਰਾਤ ਨੂੰ ਪੲੇ ਪੲੇ ਦੇ ਅਚਾਨਕ ਯਾਦ ਆਇਆ ਵੀ ਵੋਟਾਂ ਆਲੇ ਫਾਰਮ ਵੀ ਭਰੇ ਪੲੇ ਨੇ।
ਗੱਲ ਕੀ ਅਗਲੇ ਦਿਨ ਵੀ ਫਾਰਮਾਂ ਫੂਰਮਾਂ ਦਾ ਕੰਮ ਨਿਬੇੜਦੇ ਨੂੰ ਬਾਰਾਂ ਵੱਜਗੇ।ਹਜੇ ਫਾਰਮ ਕਿਸੇ ਮਿੱਤਰ ਨੂੰ ਵੀ ਫੜਾਉਣੇ ਸੀ ਮਾਨਸਾ ਦਫ਼ਤਰ ਚ ਜਮਾਂ ਕਰਵਾਉਣ ਵਾਸਤੇ। ਦਮਾਖ ਲੜਾਇਆ ਵੀ ਅੱਜ ਆਥਣੇ ਜੇ ਤੁਰਕੇ ਕਿੱਥੇ ਡੇਰਾ ਲਾਇਆ ਜਾ ਸਕਦਾ ਏ। ਇੱਕ ਦਮ ਸਿੱਧਾ ਪਾਤੜਾਂ ਆਲੇ ਬਲਜਿੰਦਰ ਸਰਾਂ ਦਾ ਚਿਹਰਾ ਅੱਖਾਂ ਮੂਹਰੇ ਘੁੰਮ ਗਿਆ। ਉਹਨੂੰ ਵਟਸਐਪ ਤੇ ਮੈਸੇਜ ਕੀਤਾ ਵੀ ਭਰਦਾਨ ਬਾਬੇ ਅੱਜ ਤੇਰੇ ਕੋਲ ਰੰਗ ਬੰਨ੍ਹਣਗੇ। ਉਹ ਵੀ ਆਹਦਾ ਕੋਈ ਚੱਕਰ ਨੀ ਤੂੰ ਪਾਤੜਾਂ ਪਹੁੰਚ ਕੇ ਫੂਨ ਮਾਰਦੀਂ ਕੇਰਾਂ।ਫਾਰਮਾਂ ਆਲ਼ਾ ਜੱਭਖਾਨਾ ਨਿਬੇੜਦੇ ਕਰਦੇ ਨੂੰ ਸਾਢੇ ਚਾਰ ਵੱਜਗੇ। ਅੱਜ ਦਾ ਟੀਚਾ ਕੋਈ ਬਹੁਤਾ ਦੂਰ ਵੀ ਨੀ ਹੈਗਾ।ਸੋ ਮੀਟਰ ਤੋਂ ਕਿਲੋਮੀਟਰ ਨੋਟ ਕਰਕੇ ਮੈਂ ਬਾਖਰੂ ਬੋਲ ਕੇ ਬੱਕੀ ਪਾਤੜਾਂ ਅੱਲ ਨੂੰ ਖਿੱਚ ਦਿੰਦਾ ਹਾਂ। ਕਾਹਲੀ ਦੀ ਤਾਂ ਲੋੜ ਈ ਨੀ ਸਾਰਾ ਅੱਸੀ ਕਿਲੋਮੀਟਰ ਤਾਂ ਜਾਣਾ ਏ। ਮਹਿਲਾਂ ਚੌਂਕ ਤੋਂ ਪਾਤੜਾਂ ਆਲ਼ੀ ਰੋਡ ਤੇ ਜਿਉਣੇ ਮੌੜ ਦਾ ਪਿੰਡ ਆਉਂਦਾ।ਏਥੇ ਜਿਉਣੇ ਮੌੜ ਦੀ ਯਾਦਗਾਰ ਵੀ ਬਣੀਂ ਹੋਈ ਆ।ਏਥੇ ਹਰ ਸਾਲ ਮੇਲਾ ਵੀ ਭਰਦਾ ਗਾ। ਏਥੇ ਕੁਝ ਚਿਰ ਰੁਕਣ ਮਗਰੋਂ ਫੇਰ ਪਾਤੜਾਂ ਨੂੰ ਚੱਲ ਪੈਂਦਾ ਹਾਂ।ਸੱਤ ਕ ਵਜੇ ਆਪਣੇ ਬਲਜਿੰਦਰ ਸਰਾਂ ਦੇ ਘਰ ਜਾ ਬਿਰਾਜਦਾਂ ਗਾ। ਪਾਤੜਾਂ ਜਾਕੇ ਪਤਾ ਲੱਗਦਾ ਏ ਬਲਜਿੰਦਰ ਤਾਂ ਕੲੀ ਦਿਨਾਂ ਦਾ ਮੰਜੇ ਤੇ ਈ ਪਿਆ ਏ। ਅਚਾਨਕ ਈ ਉਹਦੀ ਲੱਤ ਨੂੰ ਪਤਾ ਨੀ ਕੀ ਹੋਇਆ ਤੁਰਨੋਂ ਵੀ ਰਹਿ ਗਿਆ।ਚਲੋ ਹਾਲ ਚਾਲ ਪੁੱਛਣ ਮਗਰੋਂ ਨਾਹ ਧੋ ਕੇ ਅਸੀਂ ਮਹਿਫ਼ਲ ਲਾ ਲੈਨੇਂ ਆਂ। ਡਾਕਟਰ ਸੁਰਿੰਦਰ ਪਾਤੜਾਂ ਵੀ ਮਹਿਫ਼ਲ ਨੂੰ ਚਾਰ ਚੰਨ ਲਾਉਣ ਆ ਜਾਂਦੇ ਨੇ। ਨਾਸਤਿਕ ਪਾਰਟੀ ਦੀ ਮਹਿਫ਼ਲ ਚ ਖੂਬ ਗੱਲਾਂ ਬਾਤਾਂ ਹੁੰਦੀਆਂ ਨੇ।
ਖੈਰ ਸਵੇਰੇ ਉੱਠ ਕੇ ਮੈਨੂੰ ਯਾਦ ਆਉਂਦਾ ਏ ਵੀ ਹਵਾ ਆਲ਼ਾ ਪੰਪ ਤਾਂ ਮੈਂ ਘਰੇ ਈ ਭੁੱਲ ਆਇਆਂ। ਪੰਪ ਬਿਨਾਂ ਪੈਂਚਰ ਕਿੱਟ ਵੀ ਕੀ ਕੰਮ ਆਊ। ਬਲਜਿੰਦਰ ਸਰਾਂ ਆਪਣਾ ਗੱਡੀ ਚ ਰੱਖਿਆ ਪੰਪ ਮੈਨੂੰ ਫੜਾ ਦਿੰਦਾ ਏ।ਸਾਰਾ ਸਮਾਨ ਪੈਕ ਕਰਕੇ ਮੈਂ ਤਿਆਰ ਹੁੰਦਾ ਹਾਂ ਤੇ ਗਰਮਾ ਗਰਮ ਪਰੌਂਠੇ ਲਵੇਟ੍ਹ ਕੇ ਸੱਤ ਕ ਵਜੇ ਅਗਲਾ ਸਫਰ ਸ਼ੁਰੂ ਕਰ ਦਿੰਦਾ ਹਾਂ।ਅੱਜ ਕਿੱਥੇ ਪਹੁੰਚਣਾ ਹੈ ਅਜੇ ਤੱਕ ਕੁਸ਼ ਨੀ ਸੋਚਿਆ ਹੈ। ਬੱਸ ਦੁਪਹਿਰ ਤੱਕ ਜਿੱਧਰ ਜੇ ਨੂੰ ਮੂਡ ਬਣ ਗਿਆ ਓਧਰ ਈ ਬੱਕੀ ਖਿੱਚ ਦੇਣੀਂ ਆਂ।ਇੱਕ ਮਨ ਤਾਂ ਜੋਸ਼ੀਮੱਠ ਅੱਲ ਨੂੰ ਖੂਬਸੂਰਤ ਉਰਗਮ ਵੈਲੀ ਜਾਣ ਦਾ ਹੈ, ਦੂਜਾ ਮਨ ਔਲੀ ਜਾਣ ਦਾ ਤੇ ਥੋੜ੍ਹਾ ਜਾ ਰਾਦਾ ਚੰਬਾ ਤੇ ਨਵੀਂ ਟੀਹਰੀ ਦਾ ਵੀ ਏ।
ਖਨੌਰੀ, ਕੈਥਲ ਹੁੰਦਾ ਹੋਇਆ ਦੁਪਹਿਰੇ ਜੇ ਕੁਰੂਕਸ਼ੇਤਰ ਪਹੁੰਚ ਜਾਂਦਾ ਹਾਂ। ਇਹ ਤਾਂ ਸਭ ਨੂੰ ਪਤਾ ਈ ਆ ਹਿੰਦੂ ਮਿਥਿਹਾਸ ਵਿੱਚ ਕੁਰੂਕਸ਼ੇਤਰ ਦਾ ਬਹੁਤ ਵੱਡਾ ਮਹੱਤਵ ਹੈ।ਆਹਦੇ ਮਹਾਂਭਾਰਤ ਦਾ ਯੁੱਧ ਏਸੇ ਧਰਤੀ ਉੱਪਰ ਲੜਿਆ ਗਿਆ ਸੀ। ਬਚਪਨ ਵੇਲੇ ਮੇਰਾ ਬਾਪੂ (ਨਾਨਾ) ਮਹਾਂਭਾਰਤ ਦੀ ਬਾਤ ਬੜੇ ਸਟਾਇਲ ਨਾਲ਼ ਸੁਣਾਇਆ ਕਰਦਾ ਸੀ। ਮਾਂ ਦੇ ਮਗਰ ਹੀ ਅਸੀਂ ਵੀ ਨਾਨੇ ਨੂੰ ਬਾਪੂ ਈ ਆਖਦੇ ਸੀ। ਆਂਢ ਗੁਆਂਢ ਦੇ ਨਿੱਕੇ ਨਿਆਣੇ ਤੇ ਸਿਆਣੇ ਸਾਰੇ ਬਾਪੂ ਦੀਆਂ ਬਾਤਾਂ ਦੇ ਫ਼ੈਨ ਸੀ। ਸਿਆਲਾਂ ਵਿੱਚ ਬੀਹੀ ਆਲ਼ੀ ਬੈਠਕ ਵਿੱਚ ਸਾਰੇ ਬਾਪੂ ਦੇ ਦੁਆਲੇ ਚੱਕਰ ਬਣਾ ਕੇ ਬੈਠ ਜਾਂਦੇ। ਨਾਲ਼ ਈ ਟੀਂਡਿਆਂ ਦੇ ਟੋਕਰੇ ਭਰਕੇ ਰੱਖ ਲੈਂਦੇ। ਨਾਲ਼ੇ ਬੈਠੇ ਬੈਠੇ ਟੀਂਡੇ ਕੱਢੀ ਜਾਂਦੇ ਨਾਲ਼ੇ ਬਾਪੂ ਦੀਆਂ ਬਾਤਾਂ ਸੁਣੀਂ ਜਾਂਦੇ। ਕੲੀ ਵਾਰ ਤਾਂ ਕੋਈ ਬਾਤ ਐਨੀ ਲੰਮੀ ਹੁੰਦੀ ਸੀ ਵੀ ਦਸ ਦਸ ਦਿਨ ਤੱਕ ਕਿਸ਼ਤਾਂ ਵਿੱਚ ਚੱਲਦੀ ਸੀ। ਜਦੋਂ ਕਹਾਣੀ ਐਨ ਸਿਖ਼ਰ 'ਤੇ ਹੁੰਦੀ ਉਦੋਂ ਬਾਪੂ ਕਿਸ਼ਤ ਦੀ ਸਮਾਪਤੀ ਕਰ ਦਿੰਦਾ ਵੀ ਬਾਕੀ ਹਿੱਸਾ ਭਾਈ ਕੱਲ੍ਹ ਨੂੰ ਸੁਣਾਵਾਂਗੇ ਅੱਜ ਤਾਂ ਰਾਤ ਬਾਹਲੀ ਹੋਗੀ। ਅਗਲੀ ਰਾਤ ਦੀ ਸਾਰਿਆਂ ਨੂੰ ਬੇਸਬਰੀ ਨਾਲ਼ ਉਡੀਕ ਹੁੰਦੀ।ਰੋਟੀ ਟੁੱਕ ਖਾਕੇ ਫੇਰ ਸਾਰੇ ਓਸੇ ਬੈਠਕ 'ਚ ਆ ਜੁੜਦੇ।ਬਾਪੂ ਫੇਰ 'ਝਾਬੇ ਕਾ ਨਿਹਾਲ ਸਿੰਘ' ਬਣਕੇ (ਮੇਰਾ ਪਿੰਡ ਵਿਚਲਾ ਇੱਕ ਪਾਤਰ) ਅਗਲੀ ਸਟੋਰੀ ਛੇੜ ਲੈਂਦਾ।ਬਾਪੂ ਦਾ ਬਾਤ ਸੁਣਾਉਣ ਦਾ ਢੰਗ ਐਨਾ ਅੱਤ ਸੀ ਵੀ ਸਾਰੇ ਸਾਹ ਰੋਕ ਕੇ ਬੈਠ ਜਾਂਦੇ। ਜਦੋਂ ਮਹਾਂਭਾਰਤ ਦੀ ਬਾਤ ਸੁਣਾਉਂਦਾ ਤਾਂ ਐਨ ਅੱਖਾਂ ਮੂਹਰੇ ਦ੍ਰਿਸ਼ ਸਿਰਜ ਦਿੰਦਾ।ਸੁਣਨ ਆਲੇ ਨੂੰ ਲੱਗਦਾ ਵੀ ਜਿਵੇਂ ਮੈਂ ਆਪ ਕਲ਼ਸੇਤਰ ਫਿਰਦਾਂ।ਬਾਤ ਸੁਣਕੇ ਜਦੋਂ ਬਾਹਰ ਨਿਕਲਦੇ ਤਾਂ ਕਿੰਨਾ ਚਿਰ ਤਹਾਂ ਮੂੰਹ ਚਾਕੇ ਝਾਕੀ ਜਾਂਦੇ ਜਿਵੇਂ ਭੀਮ ਦੇ ਸਿੱਟੇ ਹਾਥੀ ਹੁਣ ਵੀ ਅਸਮਾਨ ਵਿੱਚ ਈ ਫਿਰਦੇ ਹੋਣ।ਨਹਿਰ ਤੇ ਮੱਝਾਂ ਨਮਾਉਣ ਗੲੇ ਵੀ ਏਹੀ ਸੋਚੀ ਜਾਂਦੇ ਵੀ ਜੇ ਕਿਤੇ ਅਰਜਨ ਤੋਂ ਮੱਛੀ ਦੀ ਅੱਖ 'ਚ ਨਿਸ਼ਾਨਾ ਨਾ ਵੱਜਿਆ ਫੇਰ ਕੀ ਹੋਊ?
ਬਾਪੂ ਕੁਰੂਕਸ਼ੇਤਰ ਨੂੰ ਕਲ਼ਸ਼ੇਤਰ ਆਖਦਾ ਹੁੰਦਾ ਸੀ। ਉਦੋਂ ਬੜਾ ਸੋਚਦੇ ਵੀ ਕਲ਼ਸ਼ੇਤਰ ਪਤਾ ਨੀ ਕਿਹੋ ਜਾ ਸ਼ਹਿਰ ਹੋਊਗਾ। ਕਦੇ ਲਗਦਾ ਵੀ ਉੱਥੇ ਤਾਂ ਦੇਵੀ ਦੇਵਤੇ ਰਹਿੰਦੇ ਹੋਣਗੇ।ਹਰ ਪਾਸੇ ਹਰਿਆਲੀ ਹਰਿਆਲੀ ਹੋਵੇਗੀ। ਸਾਫ਼ ਸੁਥਰਾ ਸੁਰਗਾਂ ਵਰਗਾ ਹੋਵੇਗਾ।ਪਰ ਅਸਲੀਅਤ ਇਸਤੋਂ ਬਿਲਕੁਲ ਉਲਟ ਹੈ। ਮੇਰੇ ਬਚਪਨ ਦਾ ਸਵਰਗ ਵੀ ਬਾਕੀ ਸ਼ਹਿਰਾਂ ਵਾਂਗ ਈ ਆ।ਉਹੋ ਜੇ ਈ ਸਵਾਰਥੀ, ਖੁਦਗਰਜ਼ ਤੇ ਪੈਸੇ ਦੀ ਦੌੜ ਮਗਰ ਭੱਜਦੇ ਲੋਕ,ਓਹੀ ਬੱਸਾਂ ਤੇ ਕਾਰਾਂ ਦੀ ਪੀਂਅ ਪੈਂਅ, ਓਹੀ ਭੀੜ ਭੜੱਕਾ।ਮਤਲਬ ਕਲਸ਼ੇਤਰ ਤੇ ਦੂਜੇ ਸ਼ਹਿਰਾਂ ਵਿੱਚ ਕੋਈ ਫ਼ਰਕ ਨਜ਼ਰ ਨੀ ਆਉਂਦਾ। ਕੁਰੂਕਸ਼ੇਤਰ ਦਾ ਅਰਥ ਐ 'ਕੁਰੂ ਦਾ ਖੇਤਰ'। ਕਹਿੰਦੇ ਨੇ ਇਹ ਖੇਤਰ ਕੁਰੂ ਨਾਮ ਦੇ ਰਾਜੇ ਦੇ ਅਧੀਨ ਹੁੰਦਾ ਸੀ।ਰਾਜਾ ਕੁਰੂ ਕੌਰਵਾਂ ਪਾਂਡਵਾਂ ਦਾ ਪੂਰਵਜ਼ ਸੀ। ਉਸਨੇ ਈ ਇੱਥੇ ਵਿਸ਼ਾਲ ਤਲਾਬ ਬਣਵਾਇਆ।ਰਾਜੇ ਕੁਰੂ ਤੋਂ ਹੀ ਇਸ ਦਾ ਨਾਂ ਕੁਰੂਕਸ਼ੇਤਰ ਪੈ ਗਿਆ।ਏਥੇ ਈ ਜੋਤੀਸਰ ਵਿਖੇ ਕ੍ਰਿਸ਼ਨ ਨੇ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦਿੱਤਾ।
ਖੈਰ ਆਪਣੀ ਇਹਨਾਂ ਗੱਲਾਂ ਚ ਕੋਈ ਦਿਲਚਸਪੀ ਨੀ ਤੇ ਨਾ ਈ ਮਿਥਿਹਾਸਕ ਕਹਾਣੀਆਂ ਵਿੱਚ ਵਿਸ਼ਵਾਸ ਹੈ।ਸੋ ਕੁਰੂਕਸ਼ੇਤਰ ਵਿੱਚ ਵੀ ਮੈਂ ਬਿਨਾਂ ਕੋਈ ਦਿਲਚਸਪੀ ਲੲੇ ਆਪਣੇ ਰਾਹ ਪੈ ਜਾਂਦਾ ਹਾਂ। ਹੁਣ ਤੱਕ ਮੈਂ ਨਿਊ ਟੀਹਰੀ ਜਾਣ ਦਾ ਫੈਸਲਾ ਕਰ ਲਿਆ ਹੈ।ਸੋ ਏਥੋਂ ਮੈਂ ਯਮੁਨਾਨਗਰ ਆਲ਼ੀ ਸੜਕ ਪੈ ਜਾਂਦਾ ਹਾਂ। ਯਮੁਨਾਨਗਰ ਤੋਂ ਵੀ ਅੱਗੇ ਦੋ ਰਸਤੇ ਨੇ ਨਿਊ ਟੀਹਰੀ ਜਾਣ ਦੇ।ਪਹਿਲਾ ਸਹਾਰਨਪੁਰ-ਹਰਿਦੁਆਰ-ਰਿਸ਼ੀਕੇਸ਼ ਹੋਕੇ ਤੇ ਦੂਜਾ ਰਸਤਾ ਪਾਉਂਟਾ ਸਾਹਿਬ- ਦੇਹਰਾਦੂਨ-ਰਿਸ਼ੀਕੇਸ਼ ਹੋਕੇ ਜਾਂਦਾ ਏ।
ਸਹਾਰਨਪੁਰ ਆਪਣੇ ਮਿੱਤਰ ਸੁਸ਼ਾਂਤ ਸਿੰਘਲ ਜੀ ਰਹਿੰਦੇ ਨੇ। ਉਹਨਾਂ ਨਾਲ਼ ਗੱਲ ਹੋਣ 'ਤੇ ਪਤਾ ਚਲਦਾ ਹੈ ਕਿ ਉਹ ਤਾਂ ਸ਼ਾਮ ਨੂੰ ਪੰਜ ਵਜੇ ਫ੍ਰੀ ਹੋਣਗੇ। ਹੁਣ ਮੈਂ ਦੂਜੇ ਰੂਟ ਤੇ ਅੰਸ਼ੁਲ ਕੁਮਾਰ ਡੋਭਾਲ ਹੁਰਾਂ ਨੂੰ ਫੋਨ ਲਾਉਨਾ।ਉਹ ਦੇਹਰਾਦੂਨ ਰਹਿੰਦੇ ਨੇ।ਉਹ ਦੋ ਵਜੇ ਤੱਕ ਫ੍ਰੀ ਹੋਣਗੇ ਅਤੇ ਮੈਨੂੰ ਵੀ ਦੇਹਰਾਦੂਨ ਪਹੁੰਚਣ ਤੇ ਦੋ ਤਾਂ ਵੱਜ ਈ ਜਾਣਗੇ।ਸੋ ਮੈਂ ਉਹਨਾਂ ਨੂੰ ਆਪਣੇ ਆਉਣ ਬਾਰੇ ਦੱਸ ਕੇ ਬੱਕੀ ਪਾਉਂਟਾ ਸਾਹਿਬ ਅੱਲ ਨੂੰ ਖਿੱਚ ਦਿੰਦਾ ਹਾਂ।ਰਸਤੇ ਵਿੱਚ ਕਾਲੇਸਰ ਨੈਸ਼ਨਲ ਪਾਰਕ ਦਾ ਐਂਟਰੀ ਗੇਟ ਆਉਂਦਾ ਹੈ। ਮੈਂ ਏਥੇ ਰੁਕ ਕੇ ਕੁਝ ਸਮਾਂ ਰੈਸਟ ਕਰਦਾ ਹਾਂ ਤੇ ਇੱਧਰ ਉੱਧਰ ਭਲਵਾਨੀ ਗੇੜਾ ਕੱਢਦਾ ਹਾਂ।ਟਿਕਟ ਖਿੜਕੀ 'ਤੇ ਕੋਈ ਨੀ ਦਿਖਦਾ ਜੀਹਤੋਂ ਏਥੋਂ ਬਾਰੇ ਜਾਣਕਾਰੀ ਲਈ ਜਾ ਸਕੇ। ਨਾ ਹੀ ਕੋਈ ਆਸ ਪਾਸ ਨਜ਼ਰ ਆਉਂਦਾ ਹੈ।ਸੋ ਸਮੇਂ ਦੀ ਘਾਟ ਕਾਰਨ ਹੁਣ ਮੈਂ ਪਾਉਂਟਾ ਸਾਹਿਬ ਨੂੰ ਚਾਲੇ ਪਾ ਦਿੰਦਾ ਹਾਂ।
ਸੜਕ ਸੰਘਣੇ ਜੰਗਲ ਵਿੱਚੋਂ ਦੀ ਟੱਪਦੀ ਆ। ਛੋਟੇ ਛੋਟੇ ਪਹਾੜ, ਖੂਬਸੂਰਤ ਮੌਸਮ ਤੇ ਸੱਪ ਆਂਗੂੰ ਮੇਲ੍ਹਦੀ ਸੜਕ ਤੇ ਬੱਕੀ ਭਜਾਉਣ ਦਾ ਮਜ਼ਾ ਈ ਆ ਰਿਹਾ ਹੈ।ਇੱਕ ਕ ਵਜੇ ਸੰਗਤਾਂ ਪਾਉਂਟਾ ਸਾਹਿਬ ਪਹੁੰਚ ਜਾਂਦੀਆਂ ਨੇ।ਪਾਉਂਟਾ ਸਾਹਿਬ ਇੱਕ ਵਿਲੱਖਣ ਸ਼ਹਿਰ ਐ ਜੋ ਜਮੁਨਾ ਨਦੀ ਦੇ ਕੰਢੇ ਵਸਿਆ ਹੋਇਆ ਗਾ।ਜਮੁਨਾ ਦਾ ਪੁਲ ਪਾਰ ਕਰਦਿਆਂ ਹੀ ਤੁਸੀਂ ਦੂਨ ਘਾਟੀ ਯਾਨੀ ਉੱਤਰਾਖੰਡ ਵਿੱਚ ਪ੍ਰਵੇਸ਼ ਕਰ ਜਾਂਦੇ ਹੋ। ਹਰਿਆਣਾ ਤੇ ਯੂਪੀ ਦੀ ਹੱਦ ਵੀ ਪਾਉਂਟਾ ਸਾਹਿਬ ਦੇ ਨਜ਼ਦੀਕ ਈ ਐ ਮਤਲਬ ਏਥੇ ਚਾਰ ਰਾਜਾਂ ਦੀਆਂ ਹੱਦਾਂ ਮਿਲਦੀਆਂ ਨੇ ਹਿਮਾਚਲ, ਉੱਤਰਾਖੰਡ, ਹਰਿਆਣਾ ਤੇ ਯੂਪੀ।ਜੇ ਭੁੱਖ ਲੱਗੀ ਹੁੰਦੀ ਤਾਂ ਗੁਰਦੁਆਰੇ ਵੰਨੀਂ ਵੀ ਜ਼ਰੂਰ ਗੇੜਾ ਮਾਰਨਾ ਸੀ,ਪਰ ਹੁਣ ਤਾਂ ਗੱਡੀ ਐਨ ਦਾਣੇ 'ਤੇ ਆ।ਏਸ ਕਰਕੇ ਹੁਣ ਤਾਂ ਦੇਹਰਾਦੂਨ ਜਾਕੇ ਈ ਬਰੇਕ ਲੱਗਣਗੇ।
ਢਾਈ ਕੁ ਵਜੇ ਮੈਂ ਦੇਹਰਾਦੂਨ ਪਹੁੰਚ ਕੇ ਅੰਸ਼ੁਲ ਕੁਮਾਰ ਡੋਭਾਲ ਹੁਰਾਂ ਨੂੰ ਘੰਟੀ ਖੜਕਾਉਂਦਾ ਹਾਂ।ਉਹ ਮੈਨੂੰ ਦੇਹਰਾਦੂਨ ਹਵਾਈ ਅੱਡੇ ਅੱਲ ਨੂੰ ਆਉਣ ਵਾਸਤੇ ਆਖਦੇ ਨੇ। ਦੇਹਰਾਦੂਨ ਦੇ ਬਜ਼ਾਰ ਵਿੱਚੋਂ ਹੁੰਦਾ ਹੋਇਆ ਮੈਂ ਏਅਰਪੋਰਟ ਰੋਡ ਪੈ ਜਾਂਦਾ ਹਾਂ। ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਥਾਂ ਥਾਂ ਜਾਮ ਨਾਲ ਟਾਕਰਾ ਹੁੰਦਾ ਏ। ਏਅਰਪੋਰਟ ਦੀ ਦੂਰੀ ਤੀਹ ਪੈਂਤੀ ਕਿਲੋਮੀਟਰ ਐ।ਜਿਸ ਕਰਕੇ ਅੰਸ਼ੁਲ ਜੀ ਕੋਲ ਪਹੁੰਚਦਿਆਂ ਚਾਰ ਵੱਜ ਜਾਂਦੇ ਨੇ।ਉਹ ਆਪਣੀ ਮਾਤਾ ਨੂੰ ਏਅਰਪੋਰਟ ਛੱਡਣ ਆਏ ਨੇ। ਏਥੇ ਹੀ ਸੜਕ ਕਿਨਾਰੇ ਇੱਕ ਹੋਟਲ ਵਿੱਚ ਬੈਠ ਕੇ ਅਸੀਂ ਚਾਹ ਪੀਂਦੇ ਹਾਂ ਤੇ ਗੱਲਬਾਤ ਕਰਦੇ ਹਾਂ।ਅੰਸ਼ੁਲ ਕੁਮਾਰ ਜੀ ਇੱਕ ਸਕੂਲ ਅਧਿਆਪਕ ਨੇ, ਹੁਣੇ ਹੁਣੇ ਉਹਨਾਂ ਦੀ ਪ੍ਰਮੋਸ਼ਨ ਕਾਲਜ ਲੈਕਚਰਾਰ ਵਜੋਂ ਹੋਈ ਆ।ਹਲੇ ਜੁਆਇੰਨ ਕਰਨਾ ਬਾਕੀ ਏ।ਉਹ ਨੌਕਰੀ ਕਾਰਨ ਪਿਛਲੇ ਕਈ ਸਾਲਾਂ ਤੋਂ ਦੇਹਰਾਦੂਨ ਵਿਖੇ ਈ ਰਹਿੰਦੇ ਨੇ। ਅਸਲ ਵਿੱਚ ਉਹ ਟੀਹਰੀ ਦੇ ਜੰਮਪਲ ਨੇ। ਉਹਨਾਂ ਨੇ ਟੀਹਰੀ ਡੈਮ ਬਣਨ ਸਮੇਂ ਹੋਏ ਉਜਾੜੇ ਨੂੰ ਅੱਖੀਂ ਦੇਖਿਆ ਤੇ ਹੱਡੀਂ ਹੰਢਾਇਆ ਹੈ।ਉਹ ਟੀਹਰੀ ਡੈਮ ਦੇ ਵਿਕਾਸ ਪਿੱਛੇ ਛੁਪੀ ਉਜਾੜੇ ਦੀ ਕਹਾਣੀ ਨੂੰ ਬਾਖੂਬੀ ਜਾਣਦੇ ਨੇ।
ਅੰਸ਼ੁਲ ਜੀ ਮੈਨੂੰ ਆਪਣੇ ਦੋਸਤ ਅਨੁਰਾਗ ਦਾ ਨੰਬਰ ਦੇ ਕੇ ਆਖਦੇ ਨੇ ਕਿ ਨਿਊ ਟੀਹਰੀ ਪਹੁੰਚ ਕੇ ਉਸਨੂੰ ਫੋਨ ਕਰਾਂ,ਉਹ ਰਹਿਣ ਦਾ ਜੁਗਾੜ ਖੁਦ ਈ ਕਰ ਦੇਵੇਗਾ। ਨਾਲ਼ ਈ ਉਹ ਦੱਸਦੇ ਨੇ ਕਿ ਜੇ ਫੋਨ ਨਾ ਵੀ ਮਿਲਿਆ ਤਾਂ ਮੈਂ ਸਿੱਧਾ ਕੇਬਲ ਨੈੱਟਵਰਕ ਦੇ ਦਫ਼ਤਰ ਚਲਾ ਜਾਵਾਂ,ਉਹ ਓਥੇ ਮਿਲ ਜਾਣਗੇ। ਸਾਢੇ ਕੁ ਚਾਰ ਵਜੇ ਮੈਂ ਦੇਹਰਾਦੂਨ ਤੋਂ ਰਿਸ਼ੀਕੇਸ਼ ਵਾਲ਼ੀ ਰੋਡ ਚੱਲ ਪੈਂਦਾ ਹਾਂ। ਹਾਲਾਂਕਿ ਪਹਿਲਾਂ ਸੋਚਿਆ ਸੀ ਕਿ ਵਾਇਆ ਧਨੌਲਟੀ ਹੋਕੇ ਨਿਊ ਟੀਹਰੀ ਜਾਊਂਗਾ,ਪਰ ਹੁਣ ਵੀਹ ਪੱਚੀ ਕਿਲੋਮੀਟਰ ਵਾਪਸ ਮੁੜਕੇ ਜਾਣਾ ਪਵੇਗਾ।ਸੋ ਧਨੌਲਟੀ ਜਾਣ ਦਾ ਐਡੀਆ ਕੈਂਸਲ ਤੇ ਹੁਣ ਵਾਇਆ ਰਿਸ਼ੀਕੇਸ਼ ਹੋਕੇ ਨਿਊ ਟੀਹਰੀ ਜਾਊਂਗਾ।ਸੜਕ ਰਿਸ਼ੀਕੇਸ਼ ਤੱਕ ਕਾਫ਼ੀ ਵਧੀਆ ਏ। ਰਿਸ਼ੀਕੇਸ਼ ਤੋਂ ਬਾਹਰ ਨਿਕਲ ਕੇ ਮੈਂ ਖੱਬੇ ਹੱਥ ਉੱਪਰ ਨੂੰ ਚੜ੍ਹ ਜਾਂਦਾ ਹਾਂ ਤੇ ਸਿੱਧੀ ਸੜਕ ਕੇਦਾਰਨਾਥ ਬਦਰੀਨਾਥ ਅੱਲ ਨੂੰ ਨਿਕਲ ਜਾਂਦੀ ਏ।
ਹੁਣ ਅੱਗੇ ਚੜ੍ਹਾਈ ਸ਼ੁਰੂ ਹੋ ਜਾਂਦੀ ਆ। ਰਿਸ਼ੀਕੇਸ਼ ਤੋਂ 16 ਕਿਲੋਮੀਟਰ ਦੂਰ ਜਾਕੇ ਖੂਬਸੂਰਤ ਕਸਬਾ ਨਰੇਂਦਰ ਨਗਰ ਆਉਂਦਾ ਹੈ। ਸੂਰਜ ਢਲਣ ਲੱਗਿਆ ਹੈ, ਬੱਦਲਵਾਈ ਹੋ ਚੱਲੀ ਹੈ ਤੇ ਠੰਢੀ ਠਾਰ ਹਵਾ ਦੇ ਬੁੱਲੇ ਸਰੀਰ ਅੰਦਰ ਕੰਬਣੀ ਛੇੜ ਰਹੇ ਨੇ। ਨਰਿੰਦਰ ਨਗਰ ਆਕੇ ਈ ਮਹਿਸੂਸ ਹੋਣ ਲੱਗਿਆ ਵੀ ਪਹਾੜਾਂ ਵਿੱਚ ਫਿਰਦਾਂ ਗਾ।
ਨਰਿੰਦਰ ਨਗਰ 1920 ਵਿੱਚ ਗੜ੍ਹਵਾਲ ਰਿਆਸਤ ਦੇ ਰਾਜਾ ਨਰਿੰਦਰ ਸ਼ਾਹ ਦੁਆਰਾ ਵਸਾਉਣਾ ਸ਼ੁਰੂ ਕੀਤਾ।ਦਸ ਸਾਲਾਂ ਵਿੱਚ ਇਸਦਾ ਨਿਰਮਾਣ ਨੇਪਰੇ ਚੜ੍ਹਿਆ। ਇਸਤੋਂ ਬਾਅਦ 1926 ਵਿੱਚ ਰਿਸ਼ੀਕੇਸ਼ ਤੋਂ ਨਰੇਂਦਰ ਨਗਰ ਤੱਕ ਸੜਕ ਦਾ ਨਿਰਮਾਣ ਕਰਵਾਇਆ ਗਿਆ।1940 ਤੱਕ ਅੱਗੇ ਟੀਹਰੀ ਤੱਕ ਵੀ ਸੜਕ ਪਹੁੰਚ ਗੲੀ ਅਤੇ ਮੋਟਰ ਗੱਡੀਆਂ ਚੱਲਣ ਲੱਗੀਆਂ। ਅੱਜ ਮੈਂ ਵੀ ਨਰੇਂਦਰ ਸ਼ਾਹ ਦੇ ਕਾਲ ਵਿੱਚ ਬਣੇਂ ਉਸ ਮਾਰਗ ਉੱਤੇ ਤੁਰਦਾ ਹੋਇਆ ਟੀਹਰੀ ਅੱਲ ਨੂੰ ਜਾ ਰਿਹਾ ਹਾਂ।ਨਰੇਂਦਰ ਨਗਰ ਪਿੱਛੇ ਰਹਿ ਜਾਂਦਾ ਹੈ ਤੇ ਮੈਂ ਦੂਰੋਂ ਸ਼ਤਰੰਜ ਦੇ ਮੋਹਰਿਆਂ ਆਂਗੂੰ ਚਿਣੇ ਸ਼ਹਿਰ ਦੇ ਘਰਾਂ ਨੂੰ ਰੁਕ ਰੁਕ ਦੇਖਦਾ ਅੱਗੇ ਨਿਕਲ ਜਾਂਦਾ ਹਾਂ।ਪਰ ਥੋੜ੍ਹੀ ਹੀ ਦੂਰ ਜਾਕੇ ਲੈਂਡ ਸਲਾਈਡ ਦੇ ਕਾਰਨ ਰਸਤਾ ਬੰਦ ਹੈ।ਦੋ ਜੇ ਸੀ ਬੀ ਮਸ਼ੀਨਾਂ ਮਲਬਾ ਹਟਾ ਰਹੀਆਂ ਨੇ।
ਦੋ ਤਿੰਨ ਮੋਟਰਸਾਈਕਲ ਸਵਾਰ ਤੇ ਇੱਕ ਗੱਡੀ ਵੀ ਗਾਹਾਂ ਲੰਘਣ ਵਾਸਤੇ ਖੜ੍ਹੇ ਨੇ। ਮੈਂ ਵੀ ਬੱਕੀ ਰੋਕ ਕੇ ਉਹਨਾਂ ਕੋਲ ਜਾ ਖੜ੍ਹਦਾ ਹਾਂ ਤੇ ਉਹਨਾਂ ਤੋਂ ਨਿਊ ਟੀਹਰੀ ਦੀ ਦੂਰੀ ਪੁੱਛਦਾ ਹਾਂ। ਇੱਕ ਮੋਟਰਸਾਈਕਲ ਵਾਲ਼ਾ ਮੁੰਡਾ ਆਖਦਾ ਏ ਕਿ ਮੈਂ ਵੀ ਨਿਊ ਟੀਹਰੀ ਜਾਣਾ ਗਾ, ਮੇਰੇ ਨਾਲ਼ ਨਾਲ਼ ਤੁਰਿਆ ਆਵੀਂ। ਜਦੋਂ ਰਾਸਤਾ ਖੁੱਲ੍ਹਦਾ ਹੈ ਤਾਂ ਸਭ ਆਪੋ ਆਪਣੀਆਂ ਬੱਕੀਆਂ ਹੱਕ ਦਿੰਦੇ ਨੇ।ਨਿਊ ਟੀਹਰੀ ਜਾਣ ਆਲ਼ਾ ਮੁੰਡਾ ਸਿਰ ਤੇ ਹੈਲਮਟ ਚੜ੍ਹਾ ਲੈਂਦਾ ਹੈ। ਮੈਂਨੂੰ ਉਹਦੇ ਕੱਪੜਿਆਂ ਦੀ ਵੀ ਸਿਆਣ ਨੀ ਕਿਹੋ ਜੇ ਪਾਏ ਨੇ।ਸੋ ਅੰਦਾਜ਼ੇ ਜੇ ਨਾਲ਼ ਮੈਂ ਇੱਕ ਮੋਟਰਸਾਈਕਲ ਵਾਲੇ ਦੇ ਪਿੱਛੇ ਪਿੱਛੇ ਚੱਲ ਪੈਂਦਾ ਹਾਂ। ਰੋਜ਼ ਦਾ ਆਦੀ ਹੋਣ ਕਰਕੇ ਉਹ ਮੋੜਾਂ ਘੋੜਾਂ ਤੋਂ ਵੀ ਡਾਕ ਆਂਗੂੰ ਜਾ ਰਿਹੈ। ਮੈਨੂੰ ਵੀ ਬੱਕੀ ਦੀ ਰੇਸ ਖਿੱਚਣੀ ਪੈਂਦੀ ਆ।
ਤਕਰੀਬਨ ਅੱਧੇ ਪੌਣੇ ਘੰਟੇ ਤੱਕ ਮੈਂ ਉਹਦੇ ਪਿੱਛੇ ਹੀ ਰਹਿਨਾ। ਜਦੋਂ ਕਦੇ ਉਹ ਵਿੱਥ ਪਾ ਜਾਂਦਾ ਹੈ ਤਾਂ ਰੇਸ ਜੀ ਖਿੱਚ ਕੇ ਫੇਰ ਨਾਲ਼ ਜਾ ਰਲਦਾਂ।ਇੱਕ ਪਿੰਡ ਜਾਕੇ ਉਹ ਰੁਕ ਜਾਂਦਾ ਹੈ ਤਾਂ ਮੈਂ ਵੀ ਉਸਦੇ ਨਾਲ਼ ਈ ਰੁਕ ਜਾਨਾ। ਜਦੋਂ ਉਹ ਸਿਰ 'ਤੋਂ ਹੈਲਮਟ ਉਤਾਰਦਾ ਹੈ ਤਾਂ ਦੇਖਕੇ ਪਤਾ ਲੱਗਦਾ ਏਹ ਤਾਂ ਕੋਈ ਹੋਰ ਈ ਆ। ਮੈਂ ਉਸਨੂੰ ਸਾਰੀ ਗੱਲ ਦੱਸਦਾ ਹਾਂ ਕਿ ਕਿਉਂ ਤੇਰੇ ਮਗਰ ਮਗਰ ਆਇਆਂ।ਉਹ ਦੱਸਦਾ ਹੈ ਕਿ ਨਿਊ ਟੀਹਰੀ ਨੂੰ ਜਾਣ ਆਲ਼ੀ ਸੜਕ ਤਾਂ ਪੰਦਰਾਂ ਕਿਲੋਮੀਟਰ ਮਗਰ ਰਹਿ ਗਈ ਏ।
ਨਿਊ ਟੀਹਰੀ ਹਲੇ ਪੰਜਾਹ ਕਿਲੋਮੀਟਰ ਦੂਰ ਪਿਆ ਏ ਤੇ ਉੱਤੋਂ ਨੇਰ੍ਹਾ ਵੀ ਹੋਣ ਆਲ਼ਾ ਐ। ਓਥੇ ਖੜ੍ਹਾ ਇੱਕ ਅੰਕਲ ਦੱਸਦਾ ਹੈ ਕਿ ਇੱਕ ਸੌਟਕੱਟ ਰਾਹ ਵੀ ਹੈਗਾ ਪਰ ਖ਼ਰਾਬ ਬਹੁਤ ਆ ਤੇ ਚੜ੍ਹਾਈ ਵੀ ਬੇਹੱਦ ਆ।ਉਹ ਦੱਸਦਾ ਹੈ ਕਿ ਇਹ ਰਾਸਤਾ ਅੱਗੇ ਨਿਊ ਟੀਹਰੀ ਆਲ਼ੀ ਰੋਡ ਤੇ ਈ ਜਾ ਚੜ੍ਹੇਗਾ। ਮੈਂ ਪੰਦਰਾਂ ਕਿਲੋਮੀਟਰ ਵਾਪਸ ਜਾਣ ਦੀ ਬਜਾਏ ਸੌਟਕੱਟ ਰਸਤੇ ਜਾਣ ਦਾ ਫੈਸਲਾ ਕਰਦਾ ਹਾਂ। ਰਸਤਾ ਸੱਚਮੁੱਚ ਈ ਖ਼ਰਾਬ ਹੈ ਪਥਰੀਲਾ ਤੇ ਊਬੜ੍ਹ ਖਾਬੜ੍ਹ।ਉੱਤੋਂ ਚੜ੍ਹਾਈ ਤੇ ਚਿੱਕੜ ਨੇ ਰਹਿੰਦੀ ਖੂੰਹਦੀ ਕਸਰ ਵੀ ਪੂਰੀ ਕਰ ਦਿੱਤੀ ਹੈ। ਅਜੇ ਦੋ ਕ ਕਿਲੋਮੀਟਰ ਗਿਆ ਹੋਵਾਂਗਾ ਕਿ ਤਿਲ੍ਹਕਣ ਕਾਰਨ ਦੜੱਮ ਵੱਜਦੇ ਹਾਂ ਮੈਂ ਥੱਲੇ ਤੇ ਬੱਕੀ ਉੱਤੇ।ਸਮਾਨ ਲੱਦਿਆ ਹੋਣ ਕਰਕੇ ਬੱਕੀ ਉੱਤੋਂ ਹਿੱਲ ਵੀ ਨੀ ਰਹੀ ਜਮਾਂ ਲੋਹੇ ਦਾ ਥਣ ਬਣ ਜਾਂਦੀ ਆ। ਕੋਈ ਨੇੜੇ ਤੇੜੇ ਹੈ ਵੀ ਨੀ ਜੋ ਮੈਨੂੰ ਬੱਕੀ ਦੇ ਹੇਠੋਂ ਕੱਢਣ ਵਿੱਚ ਮੱਦਦ ਕਰ ਸਕੇ।ਬੜੀ ਮੁਸ਼ਕਲ ਨਾਲ ਮੈਂ ਖੜ੍ਹਾ ਹੁੰਨਾ ਤੇ ਬੱਕੀ ਨੂੰ ਖੜ੍ਹੀ ਕਰਦਾਂ।ਮਨ ਨੂੰ ਪਛਤਾਵਾ ਲੱਗ ਰਿਹਾ ਕਿ ਸੌਟਕੱਟ ਦੇ ਚੱਕਰ ਵਿੱਚ ਕਿੱਧਰ ਫਸ ਗਿਆ ਮਿੱਤਰਾ।ਹਲੇ ਤਾਂ ਦੋ ਕਿਲੋਮੀਟਰ ਈ ਕੱਢੇ ਨੇ ਦਸ ਕਿਲੋਮੀਟਰ ਕਿੱਥੇ ਜਾਕੇ ਹੋਣਗੇ? ਪੱਚੀ ਕਿਲੋਮੀਟਰ ਦਾ ਫਾਇਦਾ ਕਰਦੇ ਨੂੰ ਕਿਤੇ ਰਾਤ ਵੀ ਏਥੇ ਈ ਨਾ ਕੱਟਣੀ ਪੈਜੇ।ਰਾਹਤ ਆਲ਼ੀ ਗੱਲ ਏਹ ਆ ਵੀ ਕਿਤੇ ਐਹੋ ਜੀ ਨੌਬਤ ਆ ਵੀ ਗੲੀ ਤਾਂ ਮੇਰੇ ਕੋਲ ਟੈਂਟ ਤੇ ਸਲੀਪਿੰਗ ਬੈਗ ਹੈਗਾ।ਸੋ ਮੈਂ ਵਾਪਸ ਮੁੜਨ ਦੀ ਬਜਾਏ ਸੌਟਕੱਟ ਰਸਤੇ ਹੀ ਚੱਲਣ ਦਾ ਫ਼ੈਸਲਾ ਕਰਦਾ ਹਾਂ।
----ਚਲਦਾ----
ਇਸ ਯਾਤਰਾ ਦਾ ਪਹਿਲਾ ਭਾਗ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ http://anoopgarh43.blogspot.com/2018/07/1.html
ਬਾਪੂ ਦੀ ਹਾਮੀ ਭਰਨ ਦੀ ਦੇਰ ਸੀ ਆਪਾਂ ਨਾਲ਼ ਦੀ ਨਾਲ਼ ਸਮਾਨ ਪੈਕ ਕਰਨਾ ਸ਼ੁਰੂ ਕਰਤਾ।ਅਗਲੇ ਦਿਨ ਜਣੀਂ ਪੰਜ ਜੂਨ ਨੂੰ ਸਵੇਰੇ ਨਿਕਲਣ ਦਾ ਪ੍ਰੋਗਰਾਮ ਬਣਾ ਲਿਆ।ਪਰ ਓਦਣ ਜਵਾਕ ਜਾ ਢਿੱਲਾ ਹੋ ਗਿਆ ਤੇ ਕੈਂਸਲ ਕਰਨਾ ਪਿਆ। ਦਵਾਈ ਨਾਲ ਜਵਾਕ ਆਥਣ ਨੂੰ ਲੋਟ ਹੋ ਗਿਆ ਤੇ ਮੈਂ ਛੇ ਨੂੰ ਹਰ ਹਾਲਤ ਚੱਲਣ ਦੀ ਮਥ ਲਈ।ਬੱਕੀ ਦੀ ਸਰਵਿਸ ਕਰਾਈ ਤੇ ਕਲੱਚ ਤੇ ਬ੍ਰੇਕਾਂ ਆਲ਼ੀ ਤਾਰ ਬਦਲਾਈ।ਬੱਕੀ ਨਹੁੰ ਤੇ ਕਰਕੇ ਘਰੇ ਲਿਆ ਖੜ੍ਹਾਈ। ਬੈਗ ਚ ਸਮਾਨ ਥੁੰਨਕੇ ਬੱਕੀ ਦੀ ਸੀਟ ਨਾਲ ਨੂੜਤਾ। ਹੁਣ ਬੱਸ ਕਿੱਕ ਮਾਰਕੇ ਫੁਰਰਰ ਈ ਹੋਣਾ ਬਾਕੀ ਰਹਿ ਗਿਆ। ਰਾਤ ਨੂੰ ਪੲੇ ਪੲੇ ਦੇ ਅਚਾਨਕ ਯਾਦ ਆਇਆ ਵੀ ਵੋਟਾਂ ਆਲੇ ਫਾਰਮ ਵੀ ਭਰੇ ਪੲੇ ਨੇ।
![]() |
ਖੈਰ ਸਵੇਰੇ ਉੱਠ ਕੇ ਮੈਨੂੰ ਯਾਦ ਆਉਂਦਾ ਏ ਵੀ ਹਵਾ ਆਲ਼ਾ ਪੰਪ ਤਾਂ ਮੈਂ ਘਰੇ ਈ ਭੁੱਲ ਆਇਆਂ। ਪੰਪ ਬਿਨਾਂ ਪੈਂਚਰ ਕਿੱਟ ਵੀ ਕੀ ਕੰਮ ਆਊ। ਬਲਜਿੰਦਰ ਸਰਾਂ ਆਪਣਾ ਗੱਡੀ ਚ ਰੱਖਿਆ ਪੰਪ ਮੈਨੂੰ ਫੜਾ ਦਿੰਦਾ ਏ।ਸਾਰਾ ਸਮਾਨ ਪੈਕ ਕਰਕੇ ਮੈਂ ਤਿਆਰ ਹੁੰਦਾ ਹਾਂ ਤੇ ਗਰਮਾ ਗਰਮ ਪਰੌਂਠੇ ਲਵੇਟ੍ਹ ਕੇ ਸੱਤ ਕ ਵਜੇ ਅਗਲਾ ਸਫਰ ਸ਼ੁਰੂ ਕਰ ਦਿੰਦਾ ਹਾਂ।ਅੱਜ ਕਿੱਥੇ ਪਹੁੰਚਣਾ ਹੈ ਅਜੇ ਤੱਕ ਕੁਸ਼ ਨੀ ਸੋਚਿਆ ਹੈ। ਬੱਸ ਦੁਪਹਿਰ ਤੱਕ ਜਿੱਧਰ ਜੇ ਨੂੰ ਮੂਡ ਬਣ ਗਿਆ ਓਧਰ ਈ ਬੱਕੀ ਖਿੱਚ ਦੇਣੀਂ ਆਂ।ਇੱਕ ਮਨ ਤਾਂ ਜੋਸ਼ੀਮੱਠ ਅੱਲ ਨੂੰ ਖੂਬਸੂਰਤ ਉਰਗਮ ਵੈਲੀ ਜਾਣ ਦਾ ਹੈ, ਦੂਜਾ ਮਨ ਔਲੀ ਜਾਣ ਦਾ ਤੇ ਥੋੜ੍ਹਾ ਜਾ ਰਾਦਾ ਚੰਬਾ ਤੇ ਨਵੀਂ ਟੀਹਰੀ ਦਾ ਵੀ ਏ।
ਖਨੌਰੀ, ਕੈਥਲ ਹੁੰਦਾ ਹੋਇਆ ਦੁਪਹਿਰੇ ਜੇ ਕੁਰੂਕਸ਼ੇਤਰ ਪਹੁੰਚ ਜਾਂਦਾ ਹਾਂ। ਇਹ ਤਾਂ ਸਭ ਨੂੰ ਪਤਾ ਈ ਆ ਹਿੰਦੂ ਮਿਥਿਹਾਸ ਵਿੱਚ ਕੁਰੂਕਸ਼ੇਤਰ ਦਾ ਬਹੁਤ ਵੱਡਾ ਮਹੱਤਵ ਹੈ।ਆਹਦੇ ਮਹਾਂਭਾਰਤ ਦਾ ਯੁੱਧ ਏਸੇ ਧਰਤੀ ਉੱਪਰ ਲੜਿਆ ਗਿਆ ਸੀ। ਬਚਪਨ ਵੇਲੇ ਮੇਰਾ ਬਾਪੂ (ਨਾਨਾ) ਮਹਾਂਭਾਰਤ ਦੀ ਬਾਤ ਬੜੇ ਸਟਾਇਲ ਨਾਲ਼ ਸੁਣਾਇਆ ਕਰਦਾ ਸੀ। ਮਾਂ ਦੇ ਮਗਰ ਹੀ ਅਸੀਂ ਵੀ ਨਾਨੇ ਨੂੰ ਬਾਪੂ ਈ ਆਖਦੇ ਸੀ। ਆਂਢ ਗੁਆਂਢ ਦੇ ਨਿੱਕੇ ਨਿਆਣੇ ਤੇ ਸਿਆਣੇ ਸਾਰੇ ਬਾਪੂ ਦੀਆਂ ਬਾਤਾਂ ਦੇ ਫ਼ੈਨ ਸੀ। ਸਿਆਲਾਂ ਵਿੱਚ ਬੀਹੀ ਆਲ਼ੀ ਬੈਠਕ ਵਿੱਚ ਸਾਰੇ ਬਾਪੂ ਦੇ ਦੁਆਲੇ ਚੱਕਰ ਬਣਾ ਕੇ ਬੈਠ ਜਾਂਦੇ। ਨਾਲ਼ ਈ ਟੀਂਡਿਆਂ ਦੇ ਟੋਕਰੇ ਭਰਕੇ ਰੱਖ ਲੈਂਦੇ। ਨਾਲ਼ੇ ਬੈਠੇ ਬੈਠੇ ਟੀਂਡੇ ਕੱਢੀ ਜਾਂਦੇ ਨਾਲ਼ੇ ਬਾਪੂ ਦੀਆਂ ਬਾਤਾਂ ਸੁਣੀਂ ਜਾਂਦੇ। ਕੲੀ ਵਾਰ ਤਾਂ ਕੋਈ ਬਾਤ ਐਨੀ ਲੰਮੀ ਹੁੰਦੀ ਸੀ ਵੀ ਦਸ ਦਸ ਦਿਨ ਤੱਕ ਕਿਸ਼ਤਾਂ ਵਿੱਚ ਚੱਲਦੀ ਸੀ। ਜਦੋਂ ਕਹਾਣੀ ਐਨ ਸਿਖ਼ਰ 'ਤੇ ਹੁੰਦੀ ਉਦੋਂ ਬਾਪੂ ਕਿਸ਼ਤ ਦੀ ਸਮਾਪਤੀ ਕਰ ਦਿੰਦਾ ਵੀ ਬਾਕੀ ਹਿੱਸਾ ਭਾਈ ਕੱਲ੍ਹ ਨੂੰ ਸੁਣਾਵਾਂਗੇ ਅੱਜ ਤਾਂ ਰਾਤ ਬਾਹਲੀ ਹੋਗੀ। ਅਗਲੀ ਰਾਤ ਦੀ ਸਾਰਿਆਂ ਨੂੰ ਬੇਸਬਰੀ ਨਾਲ਼ ਉਡੀਕ ਹੁੰਦੀ।ਰੋਟੀ ਟੁੱਕ ਖਾਕੇ ਫੇਰ ਸਾਰੇ ਓਸੇ ਬੈਠਕ 'ਚ ਆ ਜੁੜਦੇ।ਬਾਪੂ ਫੇਰ 'ਝਾਬੇ ਕਾ ਨਿਹਾਲ ਸਿੰਘ' ਬਣਕੇ (ਮੇਰਾ ਪਿੰਡ ਵਿਚਲਾ ਇੱਕ ਪਾਤਰ) ਅਗਲੀ ਸਟੋਰੀ ਛੇੜ ਲੈਂਦਾ।ਬਾਪੂ ਦਾ ਬਾਤ ਸੁਣਾਉਣ ਦਾ ਢੰਗ ਐਨਾ ਅੱਤ ਸੀ ਵੀ ਸਾਰੇ ਸਾਹ ਰੋਕ ਕੇ ਬੈਠ ਜਾਂਦੇ। ਜਦੋਂ ਮਹਾਂਭਾਰਤ ਦੀ ਬਾਤ ਸੁਣਾਉਂਦਾ ਤਾਂ ਐਨ ਅੱਖਾਂ ਮੂਹਰੇ ਦ੍ਰਿਸ਼ ਸਿਰਜ ਦਿੰਦਾ।ਸੁਣਨ ਆਲੇ ਨੂੰ ਲੱਗਦਾ ਵੀ ਜਿਵੇਂ ਮੈਂ ਆਪ ਕਲ਼ਸੇਤਰ ਫਿਰਦਾਂ।ਬਾਤ ਸੁਣਕੇ ਜਦੋਂ ਬਾਹਰ ਨਿਕਲਦੇ ਤਾਂ ਕਿੰਨਾ ਚਿਰ ਤਹਾਂ ਮੂੰਹ ਚਾਕੇ ਝਾਕੀ ਜਾਂਦੇ ਜਿਵੇਂ ਭੀਮ ਦੇ ਸਿੱਟੇ ਹਾਥੀ ਹੁਣ ਵੀ ਅਸਮਾਨ ਵਿੱਚ ਈ ਫਿਰਦੇ ਹੋਣ।ਨਹਿਰ ਤੇ ਮੱਝਾਂ ਨਮਾਉਣ ਗੲੇ ਵੀ ਏਹੀ ਸੋਚੀ ਜਾਂਦੇ ਵੀ ਜੇ ਕਿਤੇ ਅਰਜਨ ਤੋਂ ਮੱਛੀ ਦੀ ਅੱਖ 'ਚ ਨਿਸ਼ਾਨਾ ਨਾ ਵੱਜਿਆ ਫੇਰ ਕੀ ਹੋਊ?
ਖੈਰ ਆਪਣੀ ਇਹਨਾਂ ਗੱਲਾਂ ਚ ਕੋਈ ਦਿਲਚਸਪੀ ਨੀ ਤੇ ਨਾ ਈ ਮਿਥਿਹਾਸਕ ਕਹਾਣੀਆਂ ਵਿੱਚ ਵਿਸ਼ਵਾਸ ਹੈ।ਸੋ ਕੁਰੂਕਸ਼ੇਤਰ ਵਿੱਚ ਵੀ ਮੈਂ ਬਿਨਾਂ ਕੋਈ ਦਿਲਚਸਪੀ ਲੲੇ ਆਪਣੇ ਰਾਹ ਪੈ ਜਾਂਦਾ ਹਾਂ। ਹੁਣ ਤੱਕ ਮੈਂ ਨਿਊ ਟੀਹਰੀ ਜਾਣ ਦਾ ਫੈਸਲਾ ਕਰ ਲਿਆ ਹੈ।ਸੋ ਏਥੋਂ ਮੈਂ ਯਮੁਨਾਨਗਰ ਆਲ਼ੀ ਸੜਕ ਪੈ ਜਾਂਦਾ ਹਾਂ। ਯਮੁਨਾਨਗਰ ਤੋਂ ਵੀ ਅੱਗੇ ਦੋ ਰਸਤੇ ਨੇ ਨਿਊ ਟੀਹਰੀ ਜਾਣ ਦੇ।ਪਹਿਲਾ ਸਹਾਰਨਪੁਰ-ਹਰਿਦੁਆਰ-ਰਿਸ਼ੀਕੇਸ਼ ਹੋਕੇ ਤੇ ਦੂਜਾ ਰਸਤਾ ਪਾਉਂਟਾ ਸਾਹਿਬ- ਦੇਹਰਾਦੂਨ-ਰਿਸ਼ੀਕੇਸ਼ ਹੋਕੇ ਜਾਂਦਾ ਏ।
ਸਹਾਰਨਪੁਰ ਆਪਣੇ ਮਿੱਤਰ ਸੁਸ਼ਾਂਤ ਸਿੰਘਲ ਜੀ ਰਹਿੰਦੇ ਨੇ। ਉਹਨਾਂ ਨਾਲ਼ ਗੱਲ ਹੋਣ 'ਤੇ ਪਤਾ ਚਲਦਾ ਹੈ ਕਿ ਉਹ ਤਾਂ ਸ਼ਾਮ ਨੂੰ ਪੰਜ ਵਜੇ ਫ੍ਰੀ ਹੋਣਗੇ। ਹੁਣ ਮੈਂ ਦੂਜੇ ਰੂਟ ਤੇ ਅੰਸ਼ੁਲ ਕੁਮਾਰ ਡੋਭਾਲ ਹੁਰਾਂ ਨੂੰ ਫੋਨ ਲਾਉਨਾ।ਉਹ ਦੇਹਰਾਦੂਨ ਰਹਿੰਦੇ ਨੇ।ਉਹ ਦੋ ਵਜੇ ਤੱਕ ਫ੍ਰੀ ਹੋਣਗੇ ਅਤੇ ਮੈਨੂੰ ਵੀ ਦੇਹਰਾਦੂਨ ਪਹੁੰਚਣ ਤੇ ਦੋ ਤਾਂ ਵੱਜ ਈ ਜਾਣਗੇ।ਸੋ ਮੈਂ ਉਹਨਾਂ ਨੂੰ ਆਪਣੇ ਆਉਣ ਬਾਰੇ ਦੱਸ ਕੇ ਬੱਕੀ ਪਾਉਂਟਾ ਸਾਹਿਬ ਅੱਲ ਨੂੰ ਖਿੱਚ ਦਿੰਦਾ ਹਾਂ।ਰਸਤੇ ਵਿੱਚ ਕਾਲੇਸਰ ਨੈਸ਼ਨਲ ਪਾਰਕ ਦਾ ਐਂਟਰੀ ਗੇਟ ਆਉਂਦਾ ਹੈ। ਮੈਂ ਏਥੇ ਰੁਕ ਕੇ ਕੁਝ ਸਮਾਂ ਰੈਸਟ ਕਰਦਾ ਹਾਂ ਤੇ ਇੱਧਰ ਉੱਧਰ ਭਲਵਾਨੀ ਗੇੜਾ ਕੱਢਦਾ ਹਾਂ।ਟਿਕਟ ਖਿੜਕੀ 'ਤੇ ਕੋਈ ਨੀ ਦਿਖਦਾ ਜੀਹਤੋਂ ਏਥੋਂ ਬਾਰੇ ਜਾਣਕਾਰੀ ਲਈ ਜਾ ਸਕੇ। ਨਾ ਹੀ ਕੋਈ ਆਸ ਪਾਸ ਨਜ਼ਰ ਆਉਂਦਾ ਹੈ।ਸੋ ਸਮੇਂ ਦੀ ਘਾਟ ਕਾਰਨ ਹੁਣ ਮੈਂ ਪਾਉਂਟਾ ਸਾਹਿਬ ਨੂੰ ਚਾਲੇ ਪਾ ਦਿੰਦਾ ਹਾਂ।
ਸੜਕ ਸੰਘਣੇ ਜੰਗਲ ਵਿੱਚੋਂ ਦੀ ਟੱਪਦੀ ਆ। ਛੋਟੇ ਛੋਟੇ ਪਹਾੜ, ਖੂਬਸੂਰਤ ਮੌਸਮ ਤੇ ਸੱਪ ਆਂਗੂੰ ਮੇਲ੍ਹਦੀ ਸੜਕ ਤੇ ਬੱਕੀ ਭਜਾਉਣ ਦਾ ਮਜ਼ਾ ਈ ਆ ਰਿਹਾ ਹੈ।ਇੱਕ ਕ ਵਜੇ ਸੰਗਤਾਂ ਪਾਉਂਟਾ ਸਾਹਿਬ ਪਹੁੰਚ ਜਾਂਦੀਆਂ ਨੇ।ਪਾਉਂਟਾ ਸਾਹਿਬ ਇੱਕ ਵਿਲੱਖਣ ਸ਼ਹਿਰ ਐ ਜੋ ਜਮੁਨਾ ਨਦੀ ਦੇ ਕੰਢੇ ਵਸਿਆ ਹੋਇਆ ਗਾ।ਜਮੁਨਾ ਦਾ ਪੁਲ ਪਾਰ ਕਰਦਿਆਂ ਹੀ ਤੁਸੀਂ ਦੂਨ ਘਾਟੀ ਯਾਨੀ ਉੱਤਰਾਖੰਡ ਵਿੱਚ ਪ੍ਰਵੇਸ਼ ਕਰ ਜਾਂਦੇ ਹੋ। ਹਰਿਆਣਾ ਤੇ ਯੂਪੀ ਦੀ ਹੱਦ ਵੀ ਪਾਉਂਟਾ ਸਾਹਿਬ ਦੇ ਨਜ਼ਦੀਕ ਈ ਐ ਮਤਲਬ ਏਥੇ ਚਾਰ ਰਾਜਾਂ ਦੀਆਂ ਹੱਦਾਂ ਮਿਲਦੀਆਂ ਨੇ ਹਿਮਾਚਲ, ਉੱਤਰਾਖੰਡ, ਹਰਿਆਣਾ ਤੇ ਯੂਪੀ।ਜੇ ਭੁੱਖ ਲੱਗੀ ਹੁੰਦੀ ਤਾਂ ਗੁਰਦੁਆਰੇ ਵੰਨੀਂ ਵੀ ਜ਼ਰੂਰ ਗੇੜਾ ਮਾਰਨਾ ਸੀ,ਪਰ ਹੁਣ ਤਾਂ ਗੱਡੀ ਐਨ ਦਾਣੇ 'ਤੇ ਆ।ਏਸ ਕਰਕੇ ਹੁਣ ਤਾਂ ਦੇਹਰਾਦੂਨ ਜਾਕੇ ਈ ਬਰੇਕ ਲੱਗਣਗੇ।
ਢਾਈ ਕੁ ਵਜੇ ਮੈਂ ਦੇਹਰਾਦੂਨ ਪਹੁੰਚ ਕੇ ਅੰਸ਼ੁਲ ਕੁਮਾਰ ਡੋਭਾਲ ਹੁਰਾਂ ਨੂੰ ਘੰਟੀ ਖੜਕਾਉਂਦਾ ਹਾਂ।ਉਹ ਮੈਨੂੰ ਦੇਹਰਾਦੂਨ ਹਵਾਈ ਅੱਡੇ ਅੱਲ ਨੂੰ ਆਉਣ ਵਾਸਤੇ ਆਖਦੇ ਨੇ। ਦੇਹਰਾਦੂਨ ਦੇ ਬਜ਼ਾਰ ਵਿੱਚੋਂ ਹੁੰਦਾ ਹੋਇਆ ਮੈਂ ਏਅਰਪੋਰਟ ਰੋਡ ਪੈ ਜਾਂਦਾ ਹਾਂ। ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਥਾਂ ਥਾਂ ਜਾਮ ਨਾਲ ਟਾਕਰਾ ਹੁੰਦਾ ਏ। ਏਅਰਪੋਰਟ ਦੀ ਦੂਰੀ ਤੀਹ ਪੈਂਤੀ ਕਿਲੋਮੀਟਰ ਐ।ਜਿਸ ਕਰਕੇ ਅੰਸ਼ੁਲ ਜੀ ਕੋਲ ਪਹੁੰਚਦਿਆਂ ਚਾਰ ਵੱਜ ਜਾਂਦੇ ਨੇ।ਉਹ ਆਪਣੀ ਮਾਤਾ ਨੂੰ ਏਅਰਪੋਰਟ ਛੱਡਣ ਆਏ ਨੇ। ਏਥੇ ਹੀ ਸੜਕ ਕਿਨਾਰੇ ਇੱਕ ਹੋਟਲ ਵਿੱਚ ਬੈਠ ਕੇ ਅਸੀਂ ਚਾਹ ਪੀਂਦੇ ਹਾਂ ਤੇ ਗੱਲਬਾਤ ਕਰਦੇ ਹਾਂ।ਅੰਸ਼ੁਲ ਕੁਮਾਰ ਜੀ ਇੱਕ ਸਕੂਲ ਅਧਿਆਪਕ ਨੇ, ਹੁਣੇ ਹੁਣੇ ਉਹਨਾਂ ਦੀ ਪ੍ਰਮੋਸ਼ਨ ਕਾਲਜ ਲੈਕਚਰਾਰ ਵਜੋਂ ਹੋਈ ਆ।ਹਲੇ ਜੁਆਇੰਨ ਕਰਨਾ ਬਾਕੀ ਏ।ਉਹ ਨੌਕਰੀ ਕਾਰਨ ਪਿਛਲੇ ਕਈ ਸਾਲਾਂ ਤੋਂ ਦੇਹਰਾਦੂਨ ਵਿਖੇ ਈ ਰਹਿੰਦੇ ਨੇ। ਅਸਲ ਵਿੱਚ ਉਹ ਟੀਹਰੀ ਦੇ ਜੰਮਪਲ ਨੇ। ਉਹਨਾਂ ਨੇ ਟੀਹਰੀ ਡੈਮ ਬਣਨ ਸਮੇਂ ਹੋਏ ਉਜਾੜੇ ਨੂੰ ਅੱਖੀਂ ਦੇਖਿਆ ਤੇ ਹੱਡੀਂ ਹੰਢਾਇਆ ਹੈ।ਉਹ ਟੀਹਰੀ ਡੈਮ ਦੇ ਵਿਕਾਸ ਪਿੱਛੇ ਛੁਪੀ ਉਜਾੜੇ ਦੀ ਕਹਾਣੀ ਨੂੰ ਬਾਖੂਬੀ ਜਾਣਦੇ ਨੇ।
![]() |
| ਅੰਸੁਅੰ ਕੁਮਾਰ ਡੋਭਾਲ ਤੇ ਉਹਨਾਂ ਦੀ ਬੇਟੀ ਨਾਲ਼ ਦਾਸ |
![]() |
| ਰਿਸ਼ੀਕੇਸ਼ ਤੋਂ ਅੱਗੇ ਨਿਊ ਟੀਹਰੀ ਵਾਲੀ ਸੜਕ |
![]() |
| ਨਰੇਂਦਰ ਨਗਰ ਤੋਂ ਪਹਿਲਾਂ |
![]() |
| ਸੜਕ ਤੋਂ ਮਲਬਾ ਹਟਾ ਰਹੀ ਜੇ ਸੀ ਬੀ ਮਸ਼ੀਨ |
ਤਕਰੀਬਨ ਅੱਧੇ ਪੌਣੇ ਘੰਟੇ ਤੱਕ ਮੈਂ ਉਹਦੇ ਪਿੱਛੇ ਹੀ ਰਹਿਨਾ। ਜਦੋਂ ਕਦੇ ਉਹ ਵਿੱਥ ਪਾ ਜਾਂਦਾ ਹੈ ਤਾਂ ਰੇਸ ਜੀ ਖਿੱਚ ਕੇ ਫੇਰ ਨਾਲ਼ ਜਾ ਰਲਦਾਂ।ਇੱਕ ਪਿੰਡ ਜਾਕੇ ਉਹ ਰੁਕ ਜਾਂਦਾ ਹੈ ਤਾਂ ਮੈਂ ਵੀ ਉਸਦੇ ਨਾਲ਼ ਈ ਰੁਕ ਜਾਨਾ। ਜਦੋਂ ਉਹ ਸਿਰ 'ਤੋਂ ਹੈਲਮਟ ਉਤਾਰਦਾ ਹੈ ਤਾਂ ਦੇਖਕੇ ਪਤਾ ਲੱਗਦਾ ਏਹ ਤਾਂ ਕੋਈ ਹੋਰ ਈ ਆ। ਮੈਂ ਉਸਨੂੰ ਸਾਰੀ ਗੱਲ ਦੱਸਦਾ ਹਾਂ ਕਿ ਕਿਉਂ ਤੇਰੇ ਮਗਰ ਮਗਰ ਆਇਆਂ।ਉਹ ਦੱਸਦਾ ਹੈ ਕਿ ਨਿਊ ਟੀਹਰੀ ਨੂੰ ਜਾਣ ਆਲ਼ੀ ਸੜਕ ਤਾਂ ਪੰਦਰਾਂ ਕਿਲੋਮੀਟਰ ਮਗਰ ਰਹਿ ਗਈ ਏ।
ਨਿਊ ਟੀਹਰੀ ਹਲੇ ਪੰਜਾਹ ਕਿਲੋਮੀਟਰ ਦੂਰ ਪਿਆ ਏ ਤੇ ਉੱਤੋਂ ਨੇਰ੍ਹਾ ਵੀ ਹੋਣ ਆਲ਼ਾ ਐ। ਓਥੇ ਖੜ੍ਹਾ ਇੱਕ ਅੰਕਲ ਦੱਸਦਾ ਹੈ ਕਿ ਇੱਕ ਸੌਟਕੱਟ ਰਾਹ ਵੀ ਹੈਗਾ ਪਰ ਖ਼ਰਾਬ ਬਹੁਤ ਆ ਤੇ ਚੜ੍ਹਾਈ ਵੀ ਬੇਹੱਦ ਆ।ਉਹ ਦੱਸਦਾ ਹੈ ਕਿ ਇਹ ਰਾਸਤਾ ਅੱਗੇ ਨਿਊ ਟੀਹਰੀ ਆਲ਼ੀ ਰੋਡ ਤੇ ਈ ਜਾ ਚੜ੍ਹੇਗਾ। ਮੈਂ ਪੰਦਰਾਂ ਕਿਲੋਮੀਟਰ ਵਾਪਸ ਜਾਣ ਦੀ ਬਜਾਏ ਸੌਟਕੱਟ ਰਸਤੇ ਜਾਣ ਦਾ ਫੈਸਲਾ ਕਰਦਾ ਹਾਂ। ਰਸਤਾ ਸੱਚਮੁੱਚ ਈ ਖ਼ਰਾਬ ਹੈ ਪਥਰੀਲਾ ਤੇ ਊਬੜ੍ਹ ਖਾਬੜ੍ਹ।ਉੱਤੋਂ ਚੜ੍ਹਾਈ ਤੇ ਚਿੱਕੜ ਨੇ ਰਹਿੰਦੀ ਖੂੰਹਦੀ ਕਸਰ ਵੀ ਪੂਰੀ ਕਰ ਦਿੱਤੀ ਹੈ। ਅਜੇ ਦੋ ਕ ਕਿਲੋਮੀਟਰ ਗਿਆ ਹੋਵਾਂਗਾ ਕਿ ਤਿਲ੍ਹਕਣ ਕਾਰਨ ਦੜੱਮ ਵੱਜਦੇ ਹਾਂ ਮੈਂ ਥੱਲੇ ਤੇ ਬੱਕੀ ਉੱਤੇ।ਸਮਾਨ ਲੱਦਿਆ ਹੋਣ ਕਰਕੇ ਬੱਕੀ ਉੱਤੋਂ ਹਿੱਲ ਵੀ ਨੀ ਰਹੀ ਜਮਾਂ ਲੋਹੇ ਦਾ ਥਣ ਬਣ ਜਾਂਦੀ ਆ। ਕੋਈ ਨੇੜੇ ਤੇੜੇ ਹੈ ਵੀ ਨੀ ਜੋ ਮੈਨੂੰ ਬੱਕੀ ਦੇ ਹੇਠੋਂ ਕੱਢਣ ਵਿੱਚ ਮੱਦਦ ਕਰ ਸਕੇ।ਬੜੀ ਮੁਸ਼ਕਲ ਨਾਲ ਮੈਂ ਖੜ੍ਹਾ ਹੁੰਨਾ ਤੇ ਬੱਕੀ ਨੂੰ ਖੜ੍ਹੀ ਕਰਦਾਂ।ਮਨ ਨੂੰ ਪਛਤਾਵਾ ਲੱਗ ਰਿਹਾ ਕਿ ਸੌਟਕੱਟ ਦੇ ਚੱਕਰ ਵਿੱਚ ਕਿੱਧਰ ਫਸ ਗਿਆ ਮਿੱਤਰਾ।ਹਲੇ ਤਾਂ ਦੋ ਕਿਲੋਮੀਟਰ ਈ ਕੱਢੇ ਨੇ ਦਸ ਕਿਲੋਮੀਟਰ ਕਿੱਥੇ ਜਾਕੇ ਹੋਣਗੇ? ਪੱਚੀ ਕਿਲੋਮੀਟਰ ਦਾ ਫਾਇਦਾ ਕਰਦੇ ਨੂੰ ਕਿਤੇ ਰਾਤ ਵੀ ਏਥੇ ਈ ਨਾ ਕੱਟਣੀ ਪੈਜੇ।ਰਾਹਤ ਆਲ਼ੀ ਗੱਲ ਏਹ ਆ ਵੀ ਕਿਤੇ ਐਹੋ ਜੀ ਨੌਬਤ ਆ ਵੀ ਗੲੀ ਤਾਂ ਮੇਰੇ ਕੋਲ ਟੈਂਟ ਤੇ ਸਲੀਪਿੰਗ ਬੈਗ ਹੈਗਾ।ਸੋ ਮੈਂ ਵਾਪਸ ਮੁੜਨ ਦੀ ਬਜਾਏ ਸੌਟਕੱਟ ਰਸਤੇ ਹੀ ਚੱਲਣ ਦਾ ਫ਼ੈਸਲਾ ਕਰਦਾ ਹਾਂ।
----ਚਲਦਾ----

Agli kist vi pa deo g
ReplyDeleteAgli kist vi pa deo g
ReplyDeleteਅਗਲੇ ਹਫਤੇ ਜੀ
Deleteਬਹੁਤ ਵਧੀਆ
Deleteਧੰਨਵਾਦ ਬਾਬਿਓ 🙏
Deleteਘੈਂਟ ਲਿਖਿਆ ਬਾਈ...ਨਜ਼ਾਰਾ ਆ ਗਿਆ ਪੜ੍ਹਕੇ....ਹਾਸਾ ਵੀ ਬਹੁਤ ਆਇਆ...
ReplyDeleteਬਹੁਤ ਬਹੁਤ ਸ਼ੁਕਰੀਆ ਬਾਈ ਜੀ
Deleteਬਹੁਤ ਵਧੀਆ ਲਿਖਤ ਬਾਈ
ReplyDeleteਸ਼ੁਕਰੀਆ ਜੀਓ
Deleteਬਹੁਤ ਵਧੀਆ ਲਿਖਤ ਬਾਈ
ReplyDeleteਧੰਨਵਾਦ ਜੀਓ
Deleteਸਵਾਦ ਆ ਗਿਆ ਵੀਰ ਅਗਲੀ ਕਿਸਤ ਜਲਦੀ ਪਾ ਦਿਆ ਕਰੋ ਇੰਤਜਾਰ ਰਹਿੰਦਾ ਏ
ReplyDeleteਬਹੁਤ ਬਹੁਤ ਸ਼ੁਕਰੀਆ ਵੀਰ ਜੀ
Deleteਬਹੁਤ ਵਧੀਆ ਵੀਰ
ReplyDeleteਸ਼ੁਕਰੀਆ ਵੀਰ ਜੀ
Deleteਯਾਤਰਾ ਬਿਰਤਾਂਤ ਬਹੁਤ ਦਿਲਚਸਪ ਹੈ ਹਰਜਿੰਦਰ ਜੀ । ਸਾਰਾ ਪੜ੍ਹਨ ਦੀ ਉਤਸੁਕਤਾ ਬਣਗੀ ।
ReplyDeleteਬਹੁਤ ਬਹੁਤ ਸ਼ੁਕਰੀਆ ਜੀ ਸਾਰਾ ਹੀ ਪੜ੍ਹਾਵਾਂਗੇ ਜੀ ਬੱਸ ਲਿੰਕ ਖੋਹਲਣ ਦੀ ਖੇਚਲ ਕਰ ਲਿਆ ਕਰੋ
DeleteBoht vdiaa bai ji... khraab raaste vaali v photo pa deni c
ReplyDeleteਸ਼ੁਕਰੀਆ ਜੀ ਉਹ ਵੀ ਪਾ ਦਿਆਂਗੇ ਐਡਿਟ ਕਰਕੇ ਰੁਲ਼ ਗਈਆਂ ਫੋਟੋਆਂ ਜ਼ਿਆਦਾ ਹੋਣ ਕਰਕੇ
DeleteLooks changed time to time during trip
ReplyDelete