ਕੁਦਰਤ ਨਾਲ ਰੂ-ਬ-ਰੂ : ਛੋਟਾ ਭੰਗਾਲ ਯਾਤਰਾ

ਬਰੋਟ ਘਾਟੀ ਹਿਮਾਚਲ ਪ੍ਰਦੇਸ਼ ਦੇ ਖੂਬਸੂਰਤ ਸਥਾਨਾਂ ਵਿੱਚੋਂ ਇੱਕ ਹੈ।ਜੂਨ 2016 ਵਿੱਚ ਅਸੀਂ ਮਸਰੂਰ, ਕਾਂਗੜਾ, ਚਾਮੁੰਡਾ ਦੇਵੀ, ਪਾਲਮਪੁਰ, ਅੰਧਰੇਟਾ, ਬੈਜ਼ਨਾਥ, ਬੀੜ ਬਿਲਿੰਗ ਤੇ ਜੋਗਿੰਦਰ ਨਗਰ ਹੁੰਦੇ ਹੋੲੇ ਬਰੋਟ ਪਹੁੰਚ ਗੲੇ।ਬਰੋਟ ਵਿਖੇ ਦੋ ਰਾਤਾਂ ਗੁਜ਼ਾਰਨ ਮਗਰੋਂ ਅਸੀਂ ਲੰਬਾ ਡੱਗ ਨਾਲੇ ਦੇ ਨਾਲ ਨਾਲ ਅੱਗੇ ਲੁਹਾਰਡੀ ਵੱਲ ਚੱਲ ਪੲੇ।ਬਰੋਟ ਮੰਡੀ ਜਿਲ੍ਹੇ 'ਚ ਪੈਂਦਾ ਹੈ ਜਦੋਂ ਲੁਹਾਰਡੀ ਕਾਂਗੜਾ ਜਿਲ੍ਹੇ 'ਚ।ਬਰੋਟ ਵੀ ਕੁਦਰਤੀ ਨਜ਼ਾਰਿਆਂ ਦੇ ਲੲੀ ਜਾਣਿਆਂ ਜਾਂਦਾ ਹੈ ਪਰ ਤੁਸੀਂ ਕੁਦਰਤ ਨੂੰ ਹੋਰ ਵੀ ਨੇੜਿਉਂ ਤੱਕਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਛੋਟਾ ਭੰਗਾਲ ਦੇੇ ਪਿੰਡਾਂ ਲੁਹਾਰਡੀ, ਸ਼ੇਰਨਾ, ਭੁਜਲਿੰਗ, ਪੋਲਿੰਗ, ਖੜ੍ਹੀ ਮਲਾਹ ਆਦਿ ਪਿੰਡਾਂ ਦਾ ਸਫ਼ਰ ਕਰਨਾ ਚਾਹੀਦਾ ਹੈ।

ਲੁਹਾਰਡੀ ਬਰੋਟ ਤੋਂ ਛੇ ਕਿਲੋਮੀਟਰ ਅੱਗੇ ਸੜਕ ਮਾਰਗ ਰਾਹੀਂ ਜੁੜਿਆ ਅਾਖਰੀ ਪਿੰਡ ਹੈ।ਇਸਤੋਂ ਅਗਲੇ ਪਿੰਡਾਂ ਤੱਕ ਜਾਣ ਲਈ ਪੈਦਲ ਹੀ ਤੁਰਨਾ ਪੈਂਦਾ ਹੈ।ਬਰੋਟ ਤੋਂ ਲੁਹਾਰਡੀ ਜਾਣ ਲਈ ਉਹਲ ਨਦੀ ਦੇ ਸਹਾੲਿਕ ਲੰਬਾ ਡੱਗ ਨਾਲੇ ਦੇ ਨਾਲ ਨਾਲ ਸੜਕ ਜਾਂਦੀ ਹੈ।ੲਿਹ ਛੇ ਕਿਲੋਮੀਟਰ ਦਾ ਰਸਤਾ ਅਤਿਅੰਤ ਸਾਂਤ ਤੇ ਖੂਬਸੂਰਤ ਹੈ।ਸੰਘਣੇ ਜੰਗਲ, ਉੱਚੇ ਪਰਬਤ, ਡੂੰਘੀ ਘਾਟੀ ਵਿੱਚ ਵਗਦੀ ਨਦੀ, ਥਾਂ ਥਾਂ ਵਗਦੇ ਛੋਟੇ ਛੋਟੇ ਨਾਲੇ,ਕਲ ਕਲ ਵਹਿੰਦੇ ਝਰਨੇ ਅਤੇ ਸਾਂਤ ਵਾਤਾਵਰਨ ਆਦਿ ਸਭ ਮਿਲਕੇ ਸਫ਼ਰ ਨੂੰ ਚਾਰ ਚੰਨ ਲਾਉਂਦੇ ਹਨ।ਲੁਹਾਰਡੀ ਵਿੱਚ ਵੜਦਿਆਂ ਹੀ ਸਭ ਤੋਂ ਪਹਿਲਾਂ ਸੈਕੰਡਰੀ ਸਕੂਲ ਅਤੇ ਫਿਰ ਨਾਲੇ ਦਾ ਪੁਲ਼ ਪਾਰ ਕਰਕੇ ਲੁਹਾਰਡੀ ਦਾ ਛੋਟਾ ਜਿਹਾ ਬੱਸ ਸਟੈਂਡ ਆਉਂਦਾ ਹੈ ਜਿਸਨੂੰ ਟੈਕਸੀ ਸਟੈਂਡ, ਖੇਡ ਦੇ ਮੈਦਾਨ, ਮੀਟਿੰਗ ਹਾਲ,ਮੇਲਾ ਗਰਾਊਂਡ ਤੇ ਸਟੇਡੀਅਮ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ।ੲਿੱਥੇ ਗੱਡੀ ਰੋਕ ਕੇ ਜਦੋਂ ਅਸੀਂ ਥੱਲੇ ੳੁੱਤਰੇ ਤਾਂ ਮੀਂਹ ਪੈਣਾ ਸ਼ੁਰੂ ਹੋ ਗਿਆ। ਬੱਸ ਸਟੈਂਡ ਦੇ ਗੇਟ ਦੇ ਅੰਦਰ ਹੀ ਸਾਨੂੰ ਦਰੀਆਂ ਉੱਪਰ ਬੈਠੇ ਕੁਝ ਧਰਨਾਕਾਰੀ ਨੌਜਵਾਨ ਦਿਖੇ।ਭਿੱਜਦਿਅਾਂ ਨੂੰ ਦੇਖਕੇ ੳੁਹਨਾਂ ਨੇ ਸਾਨੂੰ ਅਾਪਣੇ ਕੋਲ ਅੰਦਰ ਬੁਲਾ ਲਿਆ।ੳੁਹਨਾਂ ਦੱਸਿਆ ਕਿ ਇਹ ਧਰਨਾ ਹਿੰਮ ਯੁਵਕ ਕਲੱਬ ਵੱਲੋਂ ਕੇ.ਯੂ.ਹਾਈਡਲ ਪਾਵਰ ਪ੍ਰੋਜੈਕਟ ਦੇ ਖਿਲਾਫ ਪਿਛਲੇ ਬਿਆਲੀ ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ।ਲੁਹਾਰਡੀ ਤੋਂ ਇੱਕ ਕਿਲੋਮੀਟਰ ਅੱਗੇ ਨਦੀ ਦੇ ਪਾਣੀ ਨੂੰ ਰੋਕ ਕੇ ਪਾਈਪਾਂ ਰਾਹੀਂ ਬਰੋਟ ਲਿਜਾਇਆ ਜਾਵੇਗਾ ਜਿੱਥੇ ਸ਼ਾਨਨ ਵਾਂਗ ਬਿਜਲੀ ਪੈਦਾ ਕੀਤੀ ਜਾਵੇਗੀ।ੲਿਸ ਨਾਲ ਨਦੀ ਦਾ ਕੁਦਰਤੀ ਵਹਾਅ ਬਦਲ ਜਾਵੇਗਾ ਅਤੇ ਪਾਈਪਾਂ ਲੰਘਾਉਣ ਲਈ ਜਿਹੜੇ ਪਹਾੜਾਂ ਵਿੱਚੋਂ ਸੁਰੰਗ ਪੁੱਟੀ ਜਾ ਰਹੀ ਹੈ ਉਹਨਾਂ ਦੇ ਉੱਪਰ ਵਸਦੇ ਦੋ ਪਿੰਡਾਂ ਵਿੱਚੋਂ ਧਰਤੀ ਹੇਠਲਾ ਪਾਣੀ ਵੀ ਖਤਮ ਹੋਣ ਲੱਗਾ ਹੈ।ਡੈਮ ਬਣਾਉਣ ਲਈ ਜਿੱਥੇ ਹਰੇ ਭਰੇ ਪਹਾੜਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਉੱਥੇ ਹੀ ਇਸ ਨਾਲ ਨਦੀ ਦੇ ਕੰਢੇ ਲੱਗੇ ਕਈ ਘਰਾਟ (ਆਟਾ ਚੱਕੀਆਂ) ਵੀ ਬੰਦ ਹੋ ਜਾਣਗੇ। ਹਿੰਮ ਯੁਵਕ ਕਲੱਬ ਦੇ ਨੌਜਵਾਨਾਂ ਦੀ ਮੰਗ ਹੈ ਕਿ ਕੇ.ਯੂ.ਕੰਪਨੀ ਵਾਲੇ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਲੁਹਾਰਡੀ ਤੋਂ ਅੱਗੇ ਸ਼ੇਰਨਾ, ਭੁਜਲਿੰਗ, ਪੋਲਿੰਗ, ਖੜ੍ਹੀ ਮਲਾਹ ਤੇ ਅੰਦਰਲੀ ਮਲਾਹ ਆਦਿ ਪਿੰਡਾਂ ਤੱਕ ਸੜਕਾਂ ਬਣਾਵੇ ਕਿਉਂਕਿ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਪਗਡੰਡੀਆਂ ਰਾਹੀਂ ਤੁਰਕੇ ਹੀ ਲੁਹਾਰਡੀ ਤੱਕ ਅਾੳੁਣਾ ਪੈਂਦਾ ਹੈ।ਦੂਜਾ ਸੁਰੰਗ ਕਾਰਨ ਜਿਹੜੇ ਦੋ ਪਿੰਡਾਂ ਵਿੱਚ ਧਰਤੀ ਹੇਠਲਾ ਪਾਣੀ ਖਤਮ ਹੋ ਗਿਆ ਹੈ ਕੰਪਨੀ ਉਹਨਾਂ ਪਿੰਡਾਂ ਵਿੱਚ ਪਾੲੀਪਾਂ ਰਾਹੀਂ ਪਾਣੀ ਪਹੁੰਚਾਵੇ ਤੇ ਨਦੀ ਦਾ ਕੁਝ ਪਾਣੀ ਉਸੇ ਤਰਾਂ ਹੀ ਵਹਿੰਦਾ ਰਹੇ ਤਾਂ ਜੋ ਪਾਣੀ ਨਾਲ ਚੱਲਣ ਵਾਲੇ ਘਰਾਟ ਵੀ ਏਸੇ ਤਰਾਂ ਹੀ ਚੱਲਦੇ ਰਹਿਣ।ਅਸੀਂ ਵੀ ਉਕਤ ਮੰਗਾਂ ਦੇ ਸਮੱਰਥਨ ਵਿੱਚ ਹਿੰਮ ਯੁਵਕ ਕਲੱਬ ਦੇ ਧਰਨੇ ਦਾ ਸਮੱਰਥਨ ਕੀਤਾ ਅਤੇ ਆਪਣੇ ਵੱਲੋਂ ਕਲੱਬ ਨੂੰ ਫੰਡ ਵੀ ਦਿੱਤਾ।ੲਿਹਨਾਂ ਵਿੱਚ ਦਲੀਪ ਸਿੰਘ ਪੰਚਾਇਤ ਮੈਂਬਰ, ਸੁਖਰਾਮ ੳੁਪ ਸਰਪੰਚ ਅਤੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਤੇ ਕਲੱਬ ਪ੍ਰਧਾਨ ਸ਼ਿਆਮ ਸੰਟੂ ਸ਼ਾਮਲ ਸਨ।ਅੱਧੇ ਘੰਟੇ ਵਿੱਚ ਹੀ ੳੁਹ ਸਾਡੇ ਨਾਲ ਇੰਨਾ ਘੁਲ ਮਿਲ ਗੲੇ ਕਿ ਸਾਨੂੰ ਰਾਤ ਨੂੰ ਵੀ ਅਾਪਣੇ ਕੋਲ ਹੀ ਰੁਕਣ ਲੲੀ ਜ਼ੋਰ ਪਾੳੁਣ ਲੱਗੇ।ਅਸੀਂ ੳੁਹਨਾਂ ਨੂੰ ਕਿਹਾ ਕਿ ਜੇਕਰ ਕਮਰਾ ਜ਼ਿਆਦਾ ਮਹਿੰਗਾ ਮਿਲਦਾ ਹੋਇਆ ਤਾਂ ਤੁਹਾਡੇ ਨਾਲ ੲੀ ਰਹਾਂਗੇ। ੳੁਹਨਾਂ ਤੋਂ ੲਿਸ ਖੇਤਰ ਬਾਰੇ ਹੋਰ ਵੀ ਬਹੁਤ ਹੀ ਕੀਮਤੀ ਜਾਣਕਾਰੀ ਮਿਲੀ।ੳੁਹਨਾਂ ਨੇ ਦੱਸਿਆ ਕਿ ਉਹਨਾਂ ਦੇ ਪੁਰਖੇ ਸੈਂਕੜੇ ਸਾਲਾਂ ਤੋਂ ਇੱਥੇ ਹੀ ਰਹਿ ਰਹੇ ਹਨ।ਲੁਹਾਰਡੀ ਦੀ ਅਬਾਦੀ ਠਾਕੁਰ (ਰਾਜਪੂਤ) ਤੇ ਹਰੀਜਨ ਦੋ ਤਬਕਿਆਂ ਵਿੱਚ ਵੰਡੀ ਹੋਈ ਹੈ।ਪੁਰਾਣੇ ਸਮਿਆਂ ਵਿੱਚ ਇੱਥੇ ਜ਼ਿਆਦਾਤਰ ਹਰੀਜਨ ਲੁਹਾਰ ਰਹਿੰਦੇ ਸਨ ਜੋ ਲੋਹੇ ਦਾ ਕੰਮ ਕਰਦੇ ਸਨ।ਜ਼ਿਅਾਦਾ ਅਬਾਦੀ ਲੁਹਾਰਾਂ ਦੀ ਹੋਣ ਕਾਰਨ ਹੀ ਇਸ ਦਾ ਨਾਮ 'ਲੁਹਾਰਡੀ' ਪੈ ਗਿਆ।ਅੱਜ ਵੀ ਇੱਥੋਂ ਕਾਫੀ ਅਬਾਦੀ ਲੁਹਾਰਾਂ ਦੀ ਹੈ ਪਰ ਹੁਣ ੲਿਹਨਾਂ ਵਿੱਚੋਂ ਬਹੁਤੇ ਆਪਣਾ ਪਿਤਾ ਪੁਰਖੀ ਕਿੱਤਾ ਛੱਡਕੇ ਹੋਰ ਕੰਮ ਧੰਦਿਆਂ ਵਿੱਚ ਪੈ ਗਏ ਹਨ।ਹਿੰਮ ਯੁਵਕ ਕਲੱਬ ਦੇ ਪ੍ਰਧਾਨ ਸ਼ਿਆਮ ਸੰਟੂ ਨੇ ਦੱਸਿਆ ਕਿ ਬਾਰ੍ਹਵੀਂ ਤੱਕ ਦਾ ਸਕੂਲ ਤਾਂ ੲੇਥੇ ਲੁਹਾਰਡੀ ਹੀ ਹੈ, ਪਰ ਅੱਗੇ ਪੜ੍ਹਨ ਲੲੀ ਜੋਗਿੰਦਰ ਨਗਰ ਜਾਣਾ ਪੈਂਦਾ ਹੈ।ੳੁੱਚ ਸਿੱਖਿਆ ਦੇ ਲੲੀ ਜ਼ਿਆਦਾ ਮੁੰਡੇ ਕੁੜੀਅਾਂ ਸ਼ਿਮਲੇ ਜਾਂ ਸੁੰਦਰਨਗਰ ਜਾਂਦੇ ਹਨ।ੳੁਸਨੇ ਦੱਸਿਆ ਕਿ ੲੇਥੋਂ ਪੈਦਲ ਵੀ ਕੁੱਲੂ ਮਨਾਲੀ ਨੂੰ ਜਾਇਆ ਜਾ ਸਕਦਾ ਹੈ।ਕੁਝ ਸਥਾਨਿਕ ਲੋਕ ਅਤੇ ਟ੍ਰੈਕਰ ਅੱਜ ਵੀ ਮਨਾਲੀ ਜਾਣ ਲੲੀ ਸੜਕ ਮਾਰਗ ਦੀ ਬਜਾੲੇ ਪਹਾੜੀ ਪਗਡੰਡੀਅਾਂ ਦਾ ਸਹਾਰਾ ਲੈਂਦੇ ਹਨ।ੳੁਹ ਇੱਕ ਦਿਨ ਵਿੱਚ ਕੁੱਲੂ ਪਹੁੰਚ ਜਾਂਦੇ ਹਨ।ੲਿਸਤੋਂ ਇਲਾਵਾ ਲੁਹਾਰਡੀ ਤੋਂ ਬੜਾ ਭੰਗਾਲ, ਥਾਮਸਰ ਜੋਤ, ਬੀੜ ਬਿਲਿੰਗ ਤੇ ਡੈਹਨਸਰ ਝੀਲ ਆਦਿ ਥਾਵਾਂ ਵੱਲ ਵੀ ਟਰੈਕਿੰਗ ਕੀਤੀ ਜਾਂਦੀ ਹੈ।ਭਾਵੇਂ ਬੀੜ ਬਿਲਿੰਗ ਦਾ ਟਰੈਕ ਤਾਂ ਕੁਝ ਅਸਾਨ ਹੈ ਪਰ ਬੜਾ ਭੰਗਾਲ, ਥਾਮਸਰ ਜੋਤ ਜਾਂ ਡੈਹਨਸਰ ਝੀਲ ਦਾ ਟਰੈਕ ਕਾਫੀ ਮੁਸ਼ਕਿਲਾਂ ਭਰਿਆ ਹੈ।ੲਿਹਨਾਂ ਟਰੈਕਾਂ ਉੱਤੇ ਤੁਰਨ ਤੋਂ ਪਹਿਲਾਂ ਕੋਈ ਅਨੁਭਵੀ ਟਰੈਕਰ ਜਾਂ ਸਥਾਨਿਕ ਗਾਈਡ ਦਾ ਨਾਲ ਹੋਣਾ ਬਹੁਤ ਜਰੂਰੀ ਹੈ।ਬੜਾ ਭੰਗਾਲ ਦਾ ਟਰੈਕ ਪੂਰਾ ਕਰਨ ਲੲੀ ਤਿੰਨ ਜਾਂ ਚਾਰ ਦਿਨ ਲਗਦੇ ਹਨ।ਬੜਾ ਭੰਗਾਲ ਦੇ ਅੰਡਰ ਇੱਕੋ ਇੱਕ ਪੰਚਾਇਤ ਭੰਗਾਲਾ ਦੀ ਅਾੳੁਂਦੀ ਹੈ ਜਦੋਂ ਕਿ ਛੋਟਾ ਭੰਗਾਲ 'ਚ ਸੱਤ ਪੰਚਾਇਤਾਂ ਹਨ। ਰਾਵੀ ਦਰਿਆ ਦਾ ਉਦੈ ਬੜਾ ਭੰਗਾਲ ਤੋਂ ਹੀ ਹੁੰਦਾ ਹੈ।ਡੈਹਨਸਰ ਝੀਲ ਇੱਕ ਕਾਫੀ ਉੱਚੇ ਪਰਬਤ 'ਤੇ ਸਥਿਤ ਹੈ ਜੋ ਕੁਦਰਤ ਦੀ ਗੋਦ ਵਿੱਚ ਮੌਜੂਦ ਇੱਕ ਅਤਿਅੰਤ ਖੂਬਸੂਰਤ ਝੀਲ ਹੈ।ੳੁਹਲ ਨਦੀ ਦਾ ਸਰੋਤ ਇਸੇ ਝੀਲ ਨੂੰ ਮੰਨਿਆਂ ਜਾਂਦਾ ਹੈ।ਡੈਹਨਸਰ ਤੱਕ ਜਾਣ ਲਈ ਲੁਹਾਰਡੀ ਤੋਂ ਅਗਲੇ ਪਿੰਡ ਪੋਲਿੰਗ ਤੋੰ ਟਰੈਕਿੰਗ ਸ਼ੁਰੂ ਹੁੰਦੀ ਹੈ। ਤੇਰਾਂ ਕਿਲੋਮੀਟਰ ਕਠਿਨ ਚੜ੍ਹਾੲੀਅਾਂ ਚੜ੍ਹਨ ਮਗਰੋਂ ਤੁਸੀਂ ਸਵਰਗਮੲੀ ਝੀਲ ਕੋਲ ਪਹੁੰਚ ਸਕਦੇ ਹੋ।ਡੈਹਨਸਰ ਝੀਲ ਬਾਰੇ ਇੱਕ ਮਿੱਥ ਕਥਾ ਮਸ਼ਹੂਰ ਹੈ ਕਿ ਦੋ ਹਜ਼ਾਰ ਸਾਲ ਪਹਿਲਾਂ ਝੀਲ ਦੇ ਨੇੜੇ ਬਹੁਤ ਸਾਰੀਅਾਂ ਡੈਣਾਂ ਦਾ ਨਿਵਾਸ ਸੀ ਜੋ ਅਾਮ ਲੋਕਾਂ ਨੂੰ ਤੰਗ ਕਰਦੀਆਂ ਰਹਿੰਦੀਆਂ ਸਨ।ਲੋਕਾਂ ਨੇ ਦੁਖੀ ਹੋਕੇ ਭਗਵਾਨ ਸ਼ਿਵ ਅੱਗੇ ਪ੍ਰਾਰਥਨਾ ਕੀਤੀ ਤਾਂ ਸ਼ਿਵਜੀ ਪ੍ਰਗਟ ਹੋਏ।ੳੁਹਨਾਂ ਨੇ ਝੀਲ ਵਾਲੇ ਸਥਾਨ ਉੱਤੇ ਸਾਰੀਆਂ ਡੈਣਾਂ ਦੇ ਸਿਰ ਕਲਮ ਕਰਕੇ ਦੱਬ ਦਿੱਤੇ।ਡੈਣਾਂ ਦੇ ਸਿਰ ਦੱਬੇ ਹੋਣ ਕਰਕੇ ਹੀ ਬਾਦ ਵਿੱਚ ਇਸ ਝੀਲ ਦਾ ਨਾਮ ਡੈਂਹਨਸਰ ਪੈ ਗਿਆ।ਪੋਲਿੰਗ ਤੋਂ ਡੈਂਹਨਸਰ ਦੇ ਇਸ ਟਰੈਕ ਨੂੰ ਸਥਾਨਿਕ ਲੋਕ ਇੱਕ ਦਿਨ ਵਿੱਚ ਵੀ ਪੂਰਾ ਕਰ ਲੈਂਦੇ ਹਨ।ਟਰੈਕਿੰਗ ਦੌਰਾਨ ਰਸਤੇ ਵਿੱਚ ਕਿਤੇ ਵੀ ਕੋਈ ਹੋਟਲ ਜਾਂ ਖਾਣ ਪੀਣ ਦਾ ਪ੍ਰਬੰਧ ਨਹੀਂ ਹੈ ਜਿਸ ਕਰਕੇ ਖਾਣ ਪੀਣ ਤੇ ਰਹਿਣ ਦਾ ਸਮਾਨ ਆਪਣੇ ਨਾਲ ਹੀ ਲਿਜਾਣਾ ਪੈਂਦਾ ਹੈ।ਭਾਵੇਂ ਸਾਡਾ ਵੀ ਦਿਲ ਕਰ ਰਿਹਾ ਸੀ ਕਿ ਡੈਂਹਨਸਰ ਝੀਲ ਤੱਕ ਟਰੈਕਿੰਗ ਕਰੀਏ ਪਰ ਟਰੈਕਿੰਗ ਲਈ ਲੋੜੀਂਦੇ ਸਮਾਨ ਦੀ ਘਾਟ ਕਾਰਨ ਅਸੀਂ ਡੈਂਹਨਸਰ ਜਾਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ।ਲੁਹਾਰਡੀ ਵਿਖੇ ਰਹਿਣ ਲਈ ਜ਼ਿਆਦਾ ਹੋਟਲ ਨਹੀਂ ਹਨ ਪਰ ਇੱਥੇ ਕੋਈ ਟਾਵਾਂ ਹੀ ਸੈਲਾਨੀ ਪਹੁੰਚਦਾ ਹੈ।ਜ਼ਿਅਾਦਾਤਰ ਸੈਲਾਨੀ ਬਰੋਟ ਵਿਖੇ ਹੀ ਠਹਿਰਦੇ ਹਨ।ਢਾਬਿਅਾਂ ਤੇ ਸਸਤਾ ਤੇ ਬਹੁਤ ਵਧੀਆ ਖਾਣਾ ਮਿਲਦਾ ਹੈ।ੲਿੱਥੇ ਪੜ੍ਹੀਅਾਂ ਲਿਖੀਆਂ ਤੇ ਨੌਕਰੀ ਪੇਸ਼ਾ ਲੜਕੀਆਂ ਵੀ ਵਿਹਲੇ ਸਮੇਂ ਦੁਕਾਨਾਂ ਤੇ ਢਾਬਿਆਂ ਤੇ ਮਾਂ ਬਾਪ ਨਾਲ ਹੱਥ ਵਟਾਉਂਦੀਆਂ ਹਨ।ਇੱਥੇ ਨਦੀ ਦੇ ਬਿਲਕੁਲ ਕੰਢੇ ਬਣੀ ਅਕਾਂਤ ਹੋਮ ਸਟੇਅ ਵਿੱਚ ਕਮਰਾ ਲੈਣ ਮਗਰੋਂ ਅਸੀਂ ਲੁਹਾਰਡੀ ਤੋਂ ਅੱਗੇ ਦੇ ਪਿੰਡਾਂ ਦੇ ਪੈਦਲ ਸਫ਼ਰ ਲਈ ਨਿਕਲ ਪਏ।ਅਗਲਾ ਸਫ਼ਰ ਹੋਰ ਵੀ ਰੋਮਾਂਚਿਕ ਤੇ ਸੁਹਾਵਣਾ ਹੈ।ਤੁਰਦੇ ਤੁਰਦੇ ਇੱਕ ਕਿਲੋਮੀਟਰ ਅੱਗੇ ਕੇ.ਯੂ.ਹਾਈਡਲ ਪਾਵਰ ਪ੍ਰੋਜੈਕਟ ਕੋਲ ਪਹੁੰਚ ਗਏ ਜਿੱਥੇ ਸੁਰੰਗ ਦਾ ਕੰਮ ਚੱਲ ਰਿਹਾ ਸੀ ਪਰ ਆਮ ਨਾਗਰਿਕ ਪ੍ਰੋਜੈਕਟ ਨੂੰ ਬਾਹਰੋਂ ਹੀ ਦੇਖ ਸਕਦੇ ਹਨ, ਅੰਦਰ ਜਾਣ ਦੀ ਸਖ਼ਤ ਮਨਾਹੀ ਹੈ।ਅਸੀਂ ਪ੍ਰੋਜੈਕਟ ਦੇ ਕੋਲੋਂ ਹੀ ਉੱਪਰ 'ਸ਼ੇਰਨਾ' ਨਾਮ ਦੇ ਪਿੰਡ ਨੂੰ ਪੈਦਲ ਚੱਲ ਪਏ।ਸ਼ੇਰਨਾ ਤੀਹ ਪੈਂਤੀ ਕੁ ਘਰਾਂ ਵਾਲਾ ਛੋਟਾ ਜਿਹਾ ਪਿੰਡ ਹੈ ਜਿੱਥੇ ਸਾਰੇ ਘਰ ਲੱਕੜੀ ਦੇ ਬਣੇ ਹੋਏ ਹਨ।ਪਿੰਡ ਵਿੱਚ ਸਿਰਫ ਇੱਕ ਹੀ ਛੋਟੀ ਜਿਹੀ ਦੁਕਾਨ ਹੈ ਜਿੱਥੋਂ ਸਾਰੇ ਲੋਕ ਸੌਦਾ ਖਰੀਦਦੇ ਹਨ।ਪਿੰਡ ਵਿੱਚ ਇੱਕ ਛੋਟਾ ਜਿਹਾ ਪੰਚਾਇਤ ਘਰ ਬਣਿਆਂ ਹੋਇਆ ਹੈ ਜਿਸਦੇ ਅੱਗੇ ਬੱਚਿਆਂ ਦੇ ਖੇਡਣ ਜਾਂ ਲੋਕਾਂ ਦੇ ਇਕੱਠੇ ਹੋਕੇ ਬੈਠਣ ਲਈ ਛੋਟਾ ਜਿਹਾ ਮੈਦਾਨ ਹੈ।ੲਿਸ ਪਿੰਡ ਤੋਂ ਸੱਪ ਵਾਂਗ ਵਲ਼ ਖਾਂਦੀ ਪਗਡੰਡੀ ਤੇ ਤੁਰਦੇ ਅਸੀਂ ਇੱਕ ਨਾਲੇ ਦੇ ਪੁਲ ਤੇ ਪਹੁੰਚ ਗੲੇ ਜਿੱਥੇ ਚਾਚਾ ਬਾਲਕ ਰਾਮ ਦੀ ਆਟਾ ਚੱਕੀ (ਘਰਾਟ) ਚੱਲ ਰਹੀ ਸੀ।ੲਿੱਥੇ ਆਮ ਤੌਰ ਤੇ ਆਟਾ ਪੀਹਣ ਲਈ ਘਰਾਟ ਹੀ ਚਲਦੇ ਹਨ।ੲਿਹ ਆਟਾ ਚੱਕੀ ਹੀ ਚਾਚਾ ਬਾਲਕ ਰਾਮ ਦੀ ਪੂੰਜੀ ਹੈ ਅਤੇ ਉਸਦਾ ਪੇਟ ਪਾਲਣ ਦਾ ਇੱਕੋ ਇੱਕ ਸਾਧਨ ਹੈ।ਜਿਸ ਹਨੇਰੀ ਕੋਠੜੀ ਵਿੱਚ ੳੁਸਦੀ ਅਾਟਾ ਚੱਕੀ ਹੈ ਉਹੀ ਉਸਦਾ ਘਰ ਹੈ ਜਿੱਥੇ ਉਹ ਸਰਦੀਆਂ ਦੀਆਂ ਬਰਫਾਨੀ ਰਾਤਾਂ ਗੁਜ਼ਾਰਦਾ ਹੈ।ਚਾਚੇ ਦੀ ਚੱਕੀ ਦੇਖਣ ਮਗਰੋਂ ਅਸੀਂ ਅਗਲੇ ਪਿੰਡ 'ਭੁਜਲਿੰਗ'ਦਾ ਰਾਹ ਫੜ ਲਿਆ।ਦੋ ਘੰਟਿਆਂ ਤੱਕ ਕਦੇ ਚੜ੍ਹਾਈ ਚੜ੍ਹਦੇ ਤੇ ਕਦੇ ਹੇਠਾਂ ਉੱਤਰਦੇ,ਛੋਟੇ ਛੋਟੇ ਨਾਲਿਆਂ ਦੇ ਉੱਤੋਂ ਦੀ ਗੁਜ਼ਰਦੇ ਅਤੇ ਖੇਤਾਂ ਵਿੱਚ ਕੰਮ ਕਰਦੀਆਂ ਔਰਤਾਂ ਨੂੰ 'ਰਾਮ ਰਾਮ' ਬੁਲਾਉਂਦੇ ਅਸੀਂ ਭੁਜਲਿੰਗ ਪਹੁੰਚ ਗਏ।ਭੁਜਲਿੰਗ ਠਾਕੁਰਾਂ, ਹਰੀਜਨਾਂ ਤੇ ਗੱਦੀ ਚਰਵਾਹਿਆਂ ਦਾ ਇੱਕ ਦਰਮਿਆਨਾ ਪਿੰਡ ਹੈ ਜਿੱਥੇ ਲੱਗਭੱਗ 110 ਪਰਿਵਾਰ ਰਹਿੰਦੇ ਹਨ।ੲਿੱਥੇ ਕੁਝ ਕੁ ਆਬਾਦੀ ਨੇਪਾਲੀ ਗੋਰਖਿਅਾਂ ਦੀ ਵੀ ਹੈ ਜੋ ਮਜਦੂਰੀ ਕਰਕੇ ਆਪਣਾ ਪੇਟ ਪਾਲਦੇ ਹਨ।ਪਿੰਡ ਵਿੱਚ ਇੱਕੋ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ ਜਿਸਦੀ ਇਮਾਰਤ ਕਾਫੀ ਪੁਰਾਣੀ ਹੋ ਚੁੱਕੀ ਹੈ।ੲਿੱਥੇ ਅਾਕੇ ਬਿਲਕੁਲ ਪੁਰਾਣੇ ਰਵਾਇਤੀ ਪਹਾੜੀ ਪਿੰਡ ਦੇ ਦਰਸ਼ਨ ਹੁੰਦੇ ਹਨ।ਪੁਰਾਣੇ ਜਿਹੇ ਲੱਕੜ ਦੇ ਘਰਾਂ ਦੇ ਬਾਹਰ ਲੱਕੜੀ ਦੇ ਭੰਡਾਰ ਜਮਾਂ ਹਨ।ਹੇਠਾਂ ਪਸ਼ੂਅਾਂ ਵਾਲੇ ਕਮਰੇ ਤੇ ੳੁੱਪਰ ਰਿਹਾਇਸ਼।ੲਿੱਕ ਘਰ ਦੇ ਵਿੱਚ ਸਾਨੂੰ ਲਾਹਣ ਦੀ ਸਮੈੱਲ ਅਾੲੀ ਤਾਂ ੳੁਸ ਘਰ ਦੇ ਬੱਚੇ ਨੂੰ ਪੁੱਛਿਆ ਕਿ ਤੇਰੇ ਪਾਪਾ ਸ਼ਰਾਬ ਕੱਢੀ ਜਾਂਦੇ ਨੇ? ੳੁਹ ਪਹਿਲਾਂ ਤਾਂ ਮੁੱਕਰ ਗਿਆ ਪਰ ਫੇਰ ਪਾਪਾ ਨੂੰ ਨਾ ਦੱਸਣ ਦੀ ਸ਼ਰਤ 'ਤੇ ਮੰਨ ਗਿਆ।ਹੁਣ ਸਾਨੂੰ ਠੰਢ ਲੱਗਣ ਲੱਗੀ ਸੀ ਤੇ ਚਾਹ ਪੀਣ ਨੂੰ ਦਿਲ ਕਰ ਰਿਹਾ ਸੀ।ਅਸੀਂ ਚਾਹ ਦੀ ਦੁਕਾਨ ਭਾਲਦੇ ਹੋੲੇ ਪੂਰਾ ਪਿੰਡ ਲੰਘ ਗੲੇ।ਜਦੋਂ ਦੁਕਾਨ ਨਾ ਮਿਲੀ ਤਾਂ ਇੱਕ ਪੇਂਡੂ ਤੋੰ ਚਾਹ ਦੀ ਦੁਕਾਨ ਬਾਰੇ ਪੁੱਛਿਆ।ੳੁਸਨੇ ਕਿਹਾ ਕਿ ੲੇਥੇ ਕੋੲੀ ਦੁਕਾਨ ਨੀ ਹੈ, ਜੇ ਅੌਰਤ ਘਰ ਹੁੰਦੀ ਤਾਂ ਮੇਰੇ ਘਰ ਚਾਹ ਪੀ ਲੈਂਦੇ।ਜਦੋਂ ਅਸੀਂ ਅੱਗੇ ਤੁਰਨ ਲੱਗੇ ਤਾਂ ੳੁਸਨੇ ਅਵਾਜ ਦਿੱਤੀ ਅੰਦਰ ਅਾ ਜਾਓ ਤੁਸੀਂ ਸਾਡੇ ਮਹਿਮਾਨ ਹੋ।ਮੇਰਾ ਬੇਟਾ ਹੁਣੇ ਚਾਹ ਬਣਾੳੁਂਦਾ ਹੈ। ਲੱਕੜ ਦੀਅਾਂ ਪੌੜੀਅਾਂ ਚੜ੍ਹਕੇ ਅਸੀਂ ੳੁੱਪਰ ਕਮਰੇ 'ਚ ਵੜ ਗੲੇ।ੲਿਹ ਛੋਟਾ ਜਾ ਕਮਰਾ ਸੀ, ਨੀਵੀਂ ਜਿਹੀ ਛੱਤ।ਅੰਦਰ ਟੀ.ਵੀ ਚੱਲ ਰਿਹਾ ਸੀ ਤੇ ਹੇਠਾਂ ਹੀ ਬਿਸਤਰੇ ਲੱਗੇ ਹੋੲੇ ਸਨ।ਕਮਰੇ ਵਿੱਚੋਂ ਲੰਘਕੇ ਅਸੀਂ ਬਾਹਰ ਬਾਲਕੋਨੀ 'ਚ ਬੈਠ ਗੲੇ।ੳੁਸਦਾ ਨਾਮ ਧਨੀ ਰਾਮ ਸੀ।ੳੁਸਦੇ ਦੋ ਬੇਟੇ ਤੇ ਇੱਕ ਲੜਕੀ ਹੈ।ਵੱਡਾ ਬੇਟਾ ਸੁੰਦਰਨਗਰ ੳੁੱਚ ਸਿੱਖਿਆ ਹਾਸਲ ਕਰ ਰਿਹਾ ਹੈ।ਬੇਟੀ ਲੁਹਾਰਡੀ ਵਿਖੇ ਸਿਲਾਈ ਕਢਾੲੀ ਦਾ ਕੰਮ ਸਿੱਖਦੀ ਹੈ ਤੇ ਇਸ ਸਮੇਂ ਅਾਪਣੀਅਾਂ ਸਹੇਲੀਅਾਂ ਨਾਲ ੳੁੱਥੇ ਗੲੀ ਹੋੲੀ ਹੈ।ਛੋਟਾ ਬੇਟਾ ਜੋ ਹੁਣ ਸਾਡੇ ਲੲੀ ਚਾਹ ਬਣਾ ਰਿਹਾ ਸੀ, ਦਸਵੀਂ ਜਮਾਤ ਵਿੱਚ ਲੁਹਾਰਡੀ ਵਿਖੇ ਪੜ੍ਹਦਾ ਹੈ।ੳੁਸਨੇ ਦੱਸਿਆ ਕਿ ਚਾਹੇ ੳੁਹਨਾਂ ਦੀਅਾਂ ਜਰੂਰਤਾਂ ਬਹੁਤੀਅਾਂ ਨਹੀਂ, ਪਰ ਫੇਰ ਵੀ ਬੱਚਿਆਂ ਨੂੰ ਪੜ੍ਹਾੳੁਣਾ ਬਹੁਤ ਮੁਸਕਿਲ ਹੈ।ਚਾਹ ਪੀਕੇ ਅਸੀਂ ਧਨੀ ਰਾਮ ਦਾ ਧੰਨਵਾਦ ਕੀਤਾ ਅਤੇ ਵਾਰ ਵਾਰ ਮਨ੍ਹਾ ਕਰਨ 'ਤੇ ਵੀ ੳੁਸਦੇ ਬੇਟੇ ਨੂੰ ਸੌ ਰੁਪੲੇ ਦਿੱਤੇ।ਭੁਜਲਿੰਗ ਤੋਂ ਅੱਗੇ ਲੰਘਕੇ ਕੋੲੀ ਪਿੰਡ ਨਹੀਂ,  ਇਸਤੋਂ ਅੱਗੇ ਬਿਨਾਂ ਆਬਾਦੀ ਵਾਲੇ ਪਰਬਤ ਹਨ।ਸ਼ਾਮ ਹੋਣ ਵਾਲੀ ਸੀ ਜਿਸ ਕਰਕੇ ਅਸੀਂ ਵਾਪਸ ਲੁਹਾਰਡੀ ਵੱਲ ਤੁਰ ਪੲੇ।ੲਿਸ ਵਾਰ ਅਸੀਂ ਭੁਜਲਿੰਗ ਤੋੰ ਸ਼ੇਰਨਾ ਦੀ ਬਜਾੲੇ ਸਿੱਧਾ ਲੁਹਾਰਡੀ ਵਾਲਾ ਰਾਹ ਚੁਣਿਆਂ।ੲਿਹ ਰਸਤਾ ਨਦੀ ਦੇ ਕੰਢੇ ਕੰਢੇ ਜਾਂਦਾ ਹੈ।ਕਿਤੇ ਲੱਕੜੀ ਦੇ ਬਾਲੇ ੳੁੱਪਰੋੰ ਨਾਲੇ ਦਾ ਪੁਲ ਪਾਰ ਕਰਨਾ ਪੈਂਦਾ ਹੈ, ਕਿਤੇ ਝਰਨੇ ਦੇ ਛਿੱਟੇ ਸਰੀਰ 'ਤੇ ਪੈਂਦੇ ਹਨ, ਕਿਤੇ ਰਸਤਾ ਗੁਫਾਨੁਮਾ ਚੱਟਾਨਾਂ 'ਚੋਂ ਗੁਜਰਦਾ ਹੈ।ੲਿਸੇ ਰਸਤੇ ਜਦੋਂ ਅਸੀਂ ਇੱਕ ਪੱਥਰ 'ਤੇ ਬੈਠੇ ਦਮ ਲੈ ਰਹੇ ਸੀ ਤਾਂ ਛੇ ਲੜਕੀਅਾਂ ਲੁਹਾਰਡੀ ਵੱਲੋਂ ਅਾੳੁਂਦੀਅਾਂ ਮਿਲੀਆਂ।ਸਾਨੂੰ ਦੇਖਕੇ ੳੁਹ ਰੁਕ ਗੲੀਅਾਂ। ੳੁਹਨਾਂ ਨੇ ਦੱਸਿਆ ਕਿ ਸਿਲਾਈ ਕਢਾੲੀ ਸੈਂਟਰ 'ਚੋਂ ਅਾੲੀਅਾਂ ਨੇ।ੳੁਹਨਾਂ 'ਚ ਧਨੀ ਰਾਮ ਦੀ ਬੇਟੀ ਵੀ ਸੀ।ਦਸ ਪੰਦਰਾਂ ਮਿੰਟ ਤੱਕ ੳੁਹ ਸਾਡੇ ਕੋਲ ਖੜ੍ਹੀਅਾਂ ਰਹੀਅਾਂ।ਫੇਰ ਅਸੀਂ ਲੁਹਾਰਡੀ ਵੱਲ ਤੇ ੳੁਹ ਭੁਜਲਿੰਗ ਵੱਲ ਤੁਰ ਪੲੀਅਾਂ।ਵਾਪਸ ਅਾਕੇ ਅਸੀਂ ਜਨਤਾ ਢਾਬੇ 'ਤੇ ਚਲੇ ਗੲੇ।ਢਾਬੇ 'ਤੇ ਅਾਂਟੀ ਤੇ ੳੁਸਦੀ ਲੜਕੀ ਸਨ।ਲੜਕੀ ਜਿਸਦਾ ਨਾਮ ਸ਼ਾਲਿਨੀ ਸੀ, ੳੁਸਨੇ ਦੱਸਿਆ ਕਿ ਗੰਗਾਨਗਰ ਵਿਖੇ ਅੈੱਮ.ਡੀ ਡਾਕਟਰ ਬਣਨ ਲੲੀ ਪੜ੍ਹਾੲੀ ਕਰ ਰਹੀ ਹੈ।ਹੁਣ ੳੁਹ ਛੁੱਟੀ ਅਾੲੀ ਹੈ ਤੇ ਅਾਪਣੀ ਮਾਂ ਨਾਲ ਢਾਬੇ 'ਤੇ ਹੱਥ ਵਟਾਵੇਗੀ।ੳੁਸਨੂੰ ਦੇਖਕੇ ਲੱਗ ਰਿਹਾ ਸੀ ਇਹ ਲੋਕ ਕੰਮ ਨੂੰ ਕਿੰਨਾ ਪਿਆਰ ਕਰਦੇ ਹਨ।ਸ਼ਾਲਿਨੀ ਨੂੰ ਅਸੀਂ ਪੁੱਛਿਆ ਕਿ ਕੀ ਡਾਕਟਰ ਬਣਨ ਪਿੱਛੋਂ ੳੁਹ ਕਿਸੇ ਵੱਡੇ ਸ਼ਹਿਰ 'ਚ ਹਸਪਤਾਲ ਖੋਹਲੇਗੀ? ਤਾਂ ੳੁਸਨੇ ਕਿਹਾ ਕਿ ੳੁਸਨੂੰ ਅਾਪਣਾ ਲੁਹਾਰਡੀ ਪਿਆਰਾ ਹੈ, ੳੁਹ ੲੇਥੇ ਰਹਿ ਕੇ ਅਾਪਣੇ ਲੋਕਾਂ ਦੀ ਸੇਵਾ ਕਰੇਗੀ।ਮੈਂ ਆਖਿਆ ੲਿੱਥੇ ਤਾਂ ਲੋਕ ਬਿਮਾਰ ੲੀ ਨਹੀਂ ਹੁੰਦੇ ਫੇਰ ਤੈਨੂੰ ਅਰਦਾਸ ਕਰਨੀ ਪਵੇਗੀ ਕਿ ਲੋਕ ਬਿਮਾਰ ਹੋਣ ਤਾਂ ਹਸਪਤਾਲ ਚਲਦਾ ਰਹੇ।ਤਾਂ ੳੁਸਨੇ ਕਿਹਾ ਅਸੀਂ ਜਿਹੋ ਜਿਹੇ ਹਾਂ ਇਸ ਜ਼ਿੰਦਗੀ ਤੋਂ ਹੀ ਪੂਰੇ ਸ਼ੰਤੁਸਟ ਹਾਂ।ਮੈਂ ਅਾਪਣੇ ਹੀ ਲੋਕਾਂ ਦੇ ਬਿਮਾਰ ਹੋਣ ਦੀ ਅਰਦਾਸ ਭਲਾ ਕਿਉਂ ਕਰਾਂਗੀ।ਖੈਰ ਢਾਬੇ 'ਤੇ ਖਾਣਾ ਖਾਕੇ ਅਸੀਂ ਅਾਪਣੇ ਹੋਟਲ ਵੱਲ ਤੁਰਪੇ। ਅੱਠ ਦਸ ਬੰਦੇ ਹੋਟਲ ਦੇ ਬਾਹਰ ਬੈਠੇ ਮਸਤੀ ਕਰ ਰਹੇ ਸਨ।ੳੁਹਨਾਂ ਨੇ ਬਕਾਇਦਾ ਲਾੳੂਡ ਸਪੀਕਰ ਲਗਾ ਰੱਖੇ ਸੀ ਤੇ ਵਿਚਾਲੇ ਅੱਗ ਜਲ ਰਹੀ ਸੀ।ਪੰਜਾਬੀ ਤੇ ਹਿਮਾਚਲੀ ਸਾਂਝੀ ਟੋਲੀ ਸੀ।ੳੁਹਨਾਂ 'ਚ ਇੱਕ ਲੋਕਲ ਗਾਇਕ ਵੀ ਸੀ, ੳੁਸਨੇ ਅਾਪਣੇ ਗਾਣਿਆਂ ਨਾਲ ਮਹਿਫਲ 'ਚ ਚੰਗਾ ਰੰਗ ਬੰਨ੍ਹਿਆਂ।ਅੱਗ ੳੁੱਤੇ ਚਿਕਨ ਵੀ ਬਣ ਰਿਹਾ ਸੀ ਤੇ ਅੰਡੇ ਵੀ।ੳੁਹਨਾਂ ਨਾਲ ਮਹਿਫਲ 'ਚ ਭੰਗੜੇ ਪਾੳੁਣ ਮਗਰੋਂ ਕਿਤੇ ਅੱਧੀ ਰਾਤ ਨੂੰ ਸੁੱਤੇ। ਅਗਲੇ ਦਿਨ ਜਨਤਾ ਢਾਬੇ 'ਤੇ ਬਰੇਕਫਾਸਟ ਕਰਨ ਮਗਰੋਂ ਅਸੀਂ ਪੋਲਿੰਗ ਤੇ ਖੜ੍ਹੀ ਮਲਾਹ ਪਿੰਡਾਂ ਦਾ ਪੈਦਲ ਸਫ਼ਰ ਸ਼ੁਰੂ ਕਰ ਦਿੱਤਾ।ਪੋਲਿੰਗ ਛੋਟਾ ਭੰਗਾਲ ਦਾ ਸਭ ਤੋਂ ਵੱਡਾ ਪਿੰਡ ਹੈ ਜਿੱਥੇ 250 ਪਰਿਵਾਰ ਰਹਿੰਦੇ ਹਨ।ਕਲੱਬ ਦੇ ਪ੍ਰਧਾਨ ਸ਼ਿਆਮ ਸੰਟੂ ੲੇਸੇ ਪਿੰਡ ਤੋਂ ਹਨ। ੲਿਸ ਪਿੰਡ ਵਿੱਚ ਵੀ ਕੋਈ ਢਾਬਾ ਜਾਂ ਚਾਹ ਦੀ ਦੁਕਾਨ ਨਹੀਂ ਹੈ ਪਰ ਲੋੜ ਪੈਣ ਤੇ ਕੋਈ ਵੀ ਖੁਸ਼ੀ ਖੁਸ਼ੀ ਤੁਹਾਡੇ ਲਈ ਚਾਹ ਬਣਾਉਣ ਨੂੰ ਤਿਆਰ ਹੋ ਜਾਵੇਗਾ।ਇਹਨਾਂ ਪਿੰਡਾਂ ਦੇ ਲੋਕ ਬਹੁਤ ਹੀ ਭੋਲ਼ੇ, ਇਮਾਨਦਾਰ ਤੇ ਮਿਲਾਪੜੇ ਸੁਭਾਅ ਦੇ ਮਾਲਕ ਹਨ।ਹਰ ਕੋੲੀ ਚਾਹੇ ਅੌਰਤ ਹੋਵੇ ਜਾਂ ਮਰਦ ਤੁਹਾਡੇ ਨਾਲ ਪੂਰੇ ਸਲੀਕੇ ਨਾਲ ਗੱਲ ਕਰੇਗਾ। ਇੱਥੇ ਵੀ ਵਿਹਲੇ ਸਮੇਂ ਦੌਰਾਨ ਮਰਦ ਸੱਥਾਂ 'ਚ ਬਹਿ ਕੇ ਗੱਪ ਸ਼ੱਪ ਕਰਦੇ ਹਨ।ਸਾਨੂੰ ਵੀ ਸੱਥ ਵਿੱਚ ਧੁੱਪ ਸੇਕਦੇ ਮੁੰਡਿਅਾਂ ਦੀ ਟੋਲੀ ਮਿਲੀ।ੳੁਹਨਾਂ ਨਾਲ ਗੱਲਬਾਤ ਦੌਰਾਨ ਪਤਾ ਚੱਲਿਆ ਕਿ ਆਸ ਪਾਸ ਦੇ ਕਿਸੇ ਵੀ ਪਿੰਡ ਵਿੱਚ ਪਿਛਲੇ ਦਹਾਕਿਆਂ ਦੌਰਾਨ ਕਦੇ ਵੀ ਕੋਈ ਲੁੱਟ ਖੋਹ ਜਾਂ ਚੋਰੀ ਦੀ ਵਾਰਦਾਤ ਨਹੀਂ ਹੋਈ ਅਤੇ ਨਾ ਹੀ ਕਦੇ ਕੋਈ ਬਲਾਤਕਾਰ ਜਿਹੀ ਘਟਨਾ ਵਾਪਰੀ ਹੈ।ੲਿਹਨਾਂ ਪਿੰਡਾਂ ਵਿੱਚ ਜ਼ਿਆਦਾਤਰ ਪ੍ਰੇਮ ਵਿਆਹ ਹੀ ਹੁੰਦੇ ਹਨ ਅਤੇ ਕਈ ਵਾਰ ਤਾਂ ਗੁਆਂਢ ਵਿੱਚ ਵੀ ਮੁੰਡੇ ਕੁੜੀ ਦਾ ਵਿਆਹ ਕਰ ਦਿੱਤਾ ਜਾਂਦਾ ਹੈ।ਰਸਤੇ ਨਾ ਹੋਣ ਕਾਰਨ ਬਰਾਤ ਪੈਦਲ ਹੀ ਕੁੜੀ ਵਾਲਿਆਂ ਦੇ ਪਿੰਡ ਤੱਕ ਜਾਂਦੀ ਹੈ ਅਤੇ ਦੁਲਹਨ ਵੀ ਪੈਦਲ ਹੀ ਸਹੁਰੇ ਘਰ ਪਹੁੰਚਦੀ ਹੈ।ਵਿਅਾਹਾਂ ਵਿੱਚ ਦਾਜ ਪ੍ਰਥਾ ਵੀ ਪ੍ਰਚੱਲਿਤ ਹੈ ਪਰ ਕੋਈ ਵੀ ਕੁੜੀ ਵਾਲਿਅਾਂ ਤੋਂ ਮੰਗਕੇ ਦਾਜ ਨਹੀਂ ਲੈਂਦਾ।ਕੁੜੀ ਵਾਲੇ ਆਪਣੀ ਸਮਰੱਥਾ ਮੁਤਾਬਕ ਹੀ ਥੋੜਾ ਬਹੁਤਾ ਦਾਜ ਦੇ ਦਿੰਦੇ ਹਨ।ਅਾਮ ਤੌਰ ਤੇ ਕੱਪੜੇ ਲੀੜੇ, ਗਹਿਣੇ ਜਾਂ ਫਿਰ ਕੋਈ ਪਸ਼ੂ ਆਦਿ ਹੀ ਦਾਜ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ।ਲੜਕੀ ਦੇ ਵਿਆਹ ਉੱਪਰ ਸਾਡੇ ਵਾਂਗ ਲੱਖਾਂ 'ਚ ਨਹੀਂ ਬਲਕਿ ਹਜ਼ਾਰਾਂ 'ਚ ਖਰਚਾ ਹੁੰਦਾ ਹੈ। ਵਿਅਾਹ ਵਿੱਚ ਸ਼ਰਾਬ, ਮੀਟ ਆਦਿ ਦੀ ਵਰਤੋਂ ਵੀ ਹੁੰਦੀ ਹੈ।ਸਭ ਤੋਂ ਵੱਡਾ ਪਿੰਡ ਹੋਣ ਦੇ ਬਾਵਜੂਦ ਵੀ ੲਿੱਥੇ ਪੰਜਵੀਂ ਦਾ ਸਕੂਲ ਹੀ ਹੈ।ਸਕੂਲ ਵਿੱਚ ਇੱਕੋ ਇੱਕ ਅਧਿਆਪਕ ਕਰਮ ਚੰਦ ਪੜ੍ਹਾੳੁਂਦੇ ਹਨ।ੳੁਸ ਕੋਲ ਪੈਂਹਟ ਬੱਚੇ ਪੜ੍ਹਦੇ ਹਨ।ੲਿੱਕ ਲੜਕੀ ਪ੍ਰਾੲੀਵੇਟ ਤੌਰ 'ਤੇ ਪਿੰਡ ਵਾਲਿਆਂ ਵੱਲੋਂ ਰੱਖੀ ਹੈ।ਕਰਮ ਚੰਦ ਨੇ ਬੜੇ ਅਾਦਰ ਮਾਣ ਨਾਲ ਸਾਨੂੰ ਬਿਠਾਇਆ ਤੇ ਚਾਹ ਮੰਗਵਾੲੀ।ੳੁਹਨਾਂ ਦੱਸਿਆ ਕਿ ਪੜ੍ਹਾੳੁਣ ਨਾਲੋਂ ਜ਼ਿਆਦਾ ੳੁਹ ਕਾਗਜ਼ੀ ਕੰਮਾਂ ਵਿੱਚ ਹੀ ੳੁਲਝੇ ਰਹਿੰਦੇ ਹਨ।ੳੁਹਨਾਂ ਦੱਸਿਆ ਕਿ ਇਸੇ ਪਿੰਡ 'ਚ ਰਹਿੰਦੇ ਹਨ ਤੇ ਇਸੇ ਪਿੰਡ 'ਚ ੳੁਸਦੀ ਭੈਣ ਵਿਆਹੀ ਹੋੲੀ ਹੈ।ਜਦੋਂ ਅਸੀਂ ਕਲੱਬ ਪ੍ਰਧਾਨ ਸ਼ਿਆਮ ਸੰਟੂ ਦੀ ਗੱਲ ਛੇੜੀ ਤਾਂ ੳੁਹਨਾਂ ਦੱਸਿਆ ਕਿ ੳੁਹ ੳੁਸਦੀ ਭੈਣ ਦਾ ਲੜਕਾ ਤਾਂ ਹੈ।ਖੈਰ ਮਾਸਟਰ ਜੀ ਤੋਂ ਇਜਾਜ਼ਤ ਲੈਕੇ ਅਸੀਂ ਅੱਗੇ ਚੱਲ ਪੲੇ। ਛੇਵੀਂ 'ਚ ਪੜ੍ਹਨ ਲਈ ਇਸ ਪਿੰਡ ਦੇ ਮੁੰਡੇ ਕੁੜੀਆਂ ਲੁਹਾਰਡੀ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੈਦਲ ਪੜ੍ਹਨ ਜਾਂਦੇ ਹਨ।ੳੁਹਨਾਂ ਲਈ ਤੁਰਨਾ ਕੋਈ ਔਖਾ ਕੰਮ ਨਹੀਂ ਹੈ ਕਿਉਂਕਿ ਸਦੀਆਂ ਤੋਂ ਉਹਨਾਂ ਨੇ ਤੁਰਨਾ ਹੀ ਤਾਂ ਸਿੱਖਿਆ ਹੈ।ੲਿਸ ਤਰਾਂ ਬਚਪਨ ਤੋਂ ਲੈਕੇ ਬੁਢਾਪੇ ਤੱਕ ਪੜ੍ਹਾਈ ਲਿਖਾਈ, ਖੇਤੀਬਾੜੀ, ਪਸ਼ੂ ਪਾਲਣ ਤੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਇਹਨਾਂ ਨੂੰ ਕਠਿਨ ਹਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਫਿਰ ਵੀ ਇਹ ਲੋਕ ਜ਼ਿੰਦਗੀ ਤੋਂ ਸੰਤੁਸ਼ਟ ਹਨ।ਹੇਠ ਲਿਖੀਆਂ ਕਾਵਿ ਸਤਰਾਂ ਇੱਥੋਂ ਦੇ ਵਸਨੀਕਾਂ ਦੇ ਜੀਵਨ ਉੱਪਰ ਪੂਰੀ ਤਰਾਂ ਢੁੱਕਦੀਆਂ ਹਨ :
ਪਾਣੀ ਵਾਗੂੰ ਜੀਅ ਨੀ ਜਿੰਦੇ,
ਪਾਣੀ ਵਾਂਗੂੰ ਰੱਖ ਵਹਾਅ।
ਡਿੱਗਣ ਵੇਲੇ ਝਰਨਾ ਬਣਦਾ,
ਤੁਰਨ ਵੇਲੇ ਦਰਿਅਾ॥
ਛੋਟਾ ਭੰਗਾਲ ਘਾਟੀ ਦੇ ਇਹਨਾਂ ਲੋਕਾਂ ਵਿੱਚ ਵੀ ਪਹਾੜਾਂ ਦੇ ਪਾਣੀਆਂ ਜਿਹੀ ਰਵਾਨਗੀ ਏ, ਆਹਰ ਲੱਗੇ ਰਹਿੰਦੇ ਨੇ ਹਰ ਵੇਲੇ, ਤਾਂਹੀਓਂ ਤਾਂ ਇਹਨਾਂ ਦੇ ਸਰੀਰ ਮਜਬੂਤ ਤੇ ਗੁੰਦਵੇਂ ਹਨ ਨਾ ਕਿ ਪੰਜਾਬ ਦੇ ਲੋਕਾਂ ਵਰਗੇ ਪੇਟੂ।ੲਿਹ ਲੋਕ ਕੰਮ ਦੀ ਪੂਜਾ ਕਰਨ ਵਾਲੇ ਹਨ ਜਿਸ ਕਰਕੇ ਇੱਥੇ ਕੋਈ ਟਾਵਾਂ ਵਿਆਕਤੀ ਹੀ ਵਿਹਲਾ ਬੈਠਾ ਨਜ਼ਰ ਆਉਂਦਾ ਹੈ।ਹਰ ਕੋਈ ਆਪੋ ਅਾਪਣੇ ਕੰਮ ਵਿੱਚ ਰੁੱਝਿਆ ਨਜ਼ਰ ਆਉਂਦਾ ਹੈ।ੲਿਹਨਾਂ ਪਿੰਡਾਂ ਵਿੱਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਜ਼ਿਆਦਾ ਸਾਖ਼ਰ ਹਨ।ਮੁੰਡੇ ਵੀ ਪੜ੍ਹ ਲਿਖਕੇ ਪੰਜਾਬੀ ਨੌਜਵਾਨਾਂ ਵਾਂਗ ਵਿਦੇਸਾਂ ਵਿੱਚ ਜਾਣ ਦੀ ਲੋਚਾ ਨਹੀਂ ਰੱਖਦੇ ਬਲਕਿ ਆਪਣੇ ਇਲਾਕੇ ਵਿੱਚ ਹੀ ਕੰਮ ਕਰਨਾ ਪਸੰਦ ਕਰਦੇ ਹਨ।ਖੇਤਾਂ ਵਿੱਚ ਆਮ ਤੌਰ ਤੇ ਔਰਤਾਂ ਜਾਂ ਬੱਚੇ ਹੀ ਕੰਮ ਕਰਦੇ ਦਿਖਾਈ ਦਿੰਦੇ ਹਨ ਕਿਉਂਕਿ ਘਰ ਦੇ ਮਰਦ ਦਿਨ ਸਮੇਂ ਦੁਕਾਨ ਜਾਂ ਹੋਰ ਕੰਮਾਂ 'ਤੇ ਚਲੇ ਜਾਂਦੇ ਹਨ।ੲਿੱਥੇ ਜ਼ਿਆਦਾਤਰ ਆਲੂ, ਰਾਜ ਮਾਂਹ, ਮੱਕੀ ਹੀ ਹੁੰਦੀ ਹੈ ਇਸਤੋਂ ਇਲਾਵਾ ਭਿੰਡੀ, ਖੀਰਾ, ਪੇਠਾ, ਅਰਬੀ, ਲਸ਼ਣ, ਮੂੰਗੀ, ਜੌਂ, ਗੋਭੀ,  ਪਾਲਕ, ਧਨੀਆਂ, ਪਿਆਜ, ਘਿੰਗਰੀ ਆਦਿ ਵੀ ਉਗਾਏ ਜਾਂਦੇ ਹਨ।ੲਿੱਥੇ ਹੁਣ ਵੀ ਖੇਤੀ ਲੲੀ ਰਵਾਇਤੀ ਸੰਦਾਂ ਅਤੇ ਬਲਦਾਂ ਦੀ ਵਰਤੋਂ ਹੀ ਕੀਤੀ ਜਾਂਦੀ ਹੈ। ਖੇਤੀ ਤੋਂ ਇਲਾਵਾ ਪਸ਼ੂ ਪਾਲਣਾ ਵੀ ਇਹਨਾਂ ਲੋਕਾਂ ਦੇ ਮੁੱਖ ਧੰਦਿਆਂ ਵਿੱਚੋਂ ਇੱਕ ਹੈ।ੲਿਹ ਲੋਕ ਭੇਡਾਂ, ਬੱਕਰੀਆਂ, ਗਾਵਾਂ ਤੇ ਮੁਰਗੀਆਂ ਪਾਲ਼ਦੇ ਹਨ ਪਰ ਜ਼ਿਆਦਾ ਸਰਦੀ ਕਾਰਨ ਇੱਥੇ ਦਾ ਵਾਤਾਵਰਨ ਮੱਝਾਂ ਦੇ ਅਨੁਕੂਲ ਨਹੀਂ ਹੈ।ਅੌਰਤਾਂ ਜਾਂ ਬੱਚੇ ਆਪਣੀਆਂ ਗਾਵਾਂ ਜਾਂ ਬੱਕਰੀਆਂ ਨੂੰ ਚਾਰਦੇ ਸਮੇਂ ਨਾਲ ਨਾਲ ਸੁੱਕੀਆਂ ਲੱਕੜੀਆਂ ਵੀ ਇਕੱਠੀਆਂ ਕਰਦੇ ਰਹਿੰਦੇ ਹਨ ਅਤੇ ਸ਼ਾਮ ਨੂੰ ਘਰ ਵਾਪਿਸ ਮੁੜਦੇ ਸਮੇਂ ਹਰ ਇੱਕ ਦੀ ਪਿੱਠ ਉੱਤੇ ਲੱਕੜੀਆਂ ਦਾ ਬੰਡਲ ਲੱਦਿਆ ਹੋਇਆ ਹੁੰਦਾ ਹੈ।ਘਰਾਂ ਵਿੱਚ ਜੋ ਕੋਈ ਥੋੜੀ ਜਿਹੀ ਵੀ ਫਾਲਤੂ ਜਗ੍ਹਾ ਹੁੰਦੀ ਹੈ ਉੱਥੇ ਲੱਕੜੀ ਸਟੋਰ ਕਰ ਲਈ ਜਾਂਦੀ ਹੈ।ਹਰੇਕ ਪਰਿਵਾਰ ਅਾਪਣੇ ਘਰ ਅੰਦਰ ਲੱਕੜੀ ਦਾ ਵੱਡਾ ਭੰਡਾਰ ਸਟੋਰ ਕਰਕੇ ਰੱਖਦਾ ਹੈ ਕਿਉਂਕਿ ਸਰਦੀਆਂ ਵਿੱਚ ਇੱਥੇ ਬਹੁਤ ਜ਼ਿਆਦਾ ਠੰਢ ਪੈਂਦੀ ਹੈ।ਕੲੀ ਵਾਰ ਤਾਂ ਪੰਜ ਪੰਜ ਛੇ ਛੇ ਫੁੱਟ ਤੱਕ ਬਰਫ ਪੈਂਦੀ ਹੈ ਉਸ ਸਮੇਂ ਇਕੱਠੀ ਕੀਤੀ ਲੱਕੜੀ ਨੂੰ ਬਾਲ਼ਕੇ ਹੀ ਠੰਢ ਤੋਂ ਬਚਾਅ ਹੁੰਦਾ ਹੈ।ਛੱਤ ਦੇ ਉੱਪਰ ਵੀ ਲੱਕੜੀਆਂ ਤੇ ਆਸੇ ਪਾਸੇ ਵੀ ਲੱਕੜੀਆਂ ਇਕੱਠੀਆਂ ਕਰਕੇ ਰੱਖੀਆਂ ਜਾਂਦੀਆਂ ਹਨ।ਅਜਿਹਾ ਕਰਨ ਨਾਲ ਘਰ ਦੇ ਅੰਦਰ ਨਿੱਘ ਵੀ ਰਹਿੰਦੀ ਹੈ ਅਤੇ ਲੱਕੜੀਆਂ ਦਾ ਭੰਡਾਰ ਵੀ ਇਕੱਠਾ ਹੋ ਜਾਂਦਾ ਹੈ।ਲੱਕੜੀ ਦੇ ਇਹ ਮਕਾਨ ਜਿੱਥੇ ਠੰਢ ਨੂੰ ਰੋਕਦੇ ਹਨ ਉੱਥੇ ਭੁਚਾਲ ਨਿਰੋਧਕ ਵੀ ਹੁੰਦੇ ਹਨ ਮਤਲਬ ਥੋੜੇ ਬਹੁਤੇ ਭੁਚਾਲ ਦਾ ਇਹਨਾਂ ਉੱਪਰ ਕੋਈ ਅਸਰ ਨਹੀਂ ਹੁੰਦਾ।ਪੋਲਿੰਗ ਤੋਂ ਤਿੰਨ ਚਾਰ ਕਿਲੋਮੀਟਰ ਅੱਗੇ ਮਰਾੜ ਨਾਮਕ ਸਥਾਨ ੳੁੱਤੇ ਇਸ ਇਲਾਕੇ ਦੇ ਕੁਲ ਦੇਵਤਾ ਪਸ਼ਾਕੋਟ ਦੇਵ ਦਾ ਮੰਦਿਰ ਹੈ। ੲਿਹ ਮੰਦਿਰ ਬਿਲਕੁਲ ਸਾਂਤ ਤੇ ਇਕਾਂਤ ਜਗ੍ਹਾ ਉੱਪਰ ਸਥਿਤ ਹੈ।ੲਿਸ ਮੰਦਿਰ ਪ੍ਰਤੀ ਆਸ ਪਾਸ ਦੇ ਪਿੰਡਾਂ ਵਿੱਚ ਅਥਾਹ ਸ਼ਰਧਾ ਪਾਈ ਜਾਂਦੀ ਹੈ।ੲਿਹ ਛੋਟਾ ਜਿਹਾ ਮੰਦਿਰ ਝੋਂਪੜੀ ਦੇ ਅਕਾਰ ਦਾ ਹੈ ਜੋ ਛੋਟੇ ਛੋਟੇ ਪੱਥਰ ਦੇ ਟੁਕੜਿਆਂ ਨੂੰ ਚਿਣ ਕੇ ਬਣਾਇਆ ਗਿਆ ਹੈ।ਮੰਦਿਰ ਚੋਟੀ ਦੇ ਬਿਲਕੁਲ ਸਿਖਰ ਤੇ ਸਥਿਤ ਹੈ ਤੇ ਮੰਦਿਰ ਤੋਂ ਥੋੜਾ ਹੇਠਾਂ ਕਾਫੀ ਖੁੱਲ੍ਹਾ ਪੱਧਰਾ ਮੈਦਾਨ ਹੈ।ਇੱਥੇ ਹੀ ਸ਼ਰਧਾਲੂਆਂ ਤੇ ਸੇਵਾਦਾਰਾਂ ਦੇ ਠਹਿਰਨ ਲਈ ਇੱਕ ਸਰਾਂ ਬਣੀਂ ਹੋਈ ਹੈ ਜਿੱਥੇ ਬਿਜਲੀ ਤੇ ਪਾਣੀ ਦਾ ਪ੍ਰਬੰਧ ਵੀ ਹੈ।ਅਾਮ ਦਿਨਾਂ ਵਿੱਚ ਇੱਥੇ ਕੋਈ ਨਹੀਂ ਰੁਕਦਾ ਸਿਰਫ ਮੇਲੇ ਦੌਰਾਨ ਹੀ ਇੱਥੇ ਰੌਣਕਾਂ ਬੱਝਦੀਆਂ ਹਨ।ਜੂਨ ਮਹੀਨੇ ਦੇ ਅੱਧ ਦੌਰਾਨ ਇਸ ਮੰਦਿਰ ਵਿੱਚ ਮੇਲਾ ਭਰਦਾ ਹੈ ਜਿਸ ਵਿੱਚ ਆਸ ਪਾਸ ਦੇ ਪਿੰਡਾਂ ਵਿੱਚੋਂ ਹਰ ਘਰ ਦਾ ਇੱਕ ਬੰਦਾ ਲਾਜ਼ਮੀ ਸ਼ਾਮਿਲ ਹੁੰਦਾ ਹੈ।ਅੌਰਤਾਂ ਵੀ ਸਜ਼ ਫੱਬ ਕੇ ਮੇਲੇ ਵਿੱਚ ਪਹੁੰਚਦੀਆਂ ਹਨ।ਪੋਲਿੰਗ ਤੋਂ ਮਰਾੜ ਤੱਕ ਦਾ ਰਸਤਾ ਬਿਲਕੁਲ ਸੁੰਨਸਾਨ ਹੈ ਤੇ ਕੋੲੀ ਆਬਾਦੀ ਵੀ ਨਹੀਂ ਹੈ।ਰਸਤੇ ਵਿੱਚ ਮੁਸਾਫਿਰਾਂ ਦੇ ਠਹਿਰਨ ਲਈ ਦੋ ਸਰਾਵਾਂ ਵੀ ਬਣੀਆਂ ਹੋਈਆਂ ਹਨ ਜਿਹਨਾਂ ਵਿੱਚ ਮੀਂਹ ਕਣੀ ਦੌਰਾਨ ਰਾਹਗੀਰ ਰੁਕ ਸਕਦੇ ਹਨ।ਪੋਲਿੰਗ ਤੋਂ ਮੰਦਿਰ ਤੱਕ ਅੱਧਾ ਰਸਤਾ ਪੱਕਾ ਬਣਿਆਂ ਹੋਇਅਾ ਹੈ।ਤੁਰਦੇ ਤੁਰਦੇ ਅਸੀਂ ਖੂਬਸੂਰਤ ਘਾਟੀ ਵਿੱਚ ਪਹੁੰਚ ਗੲੇ।ਸਾਹਮਣੇ ਤੇ ਅਾਸੇ ਪਾਸੇ ੳੁੱਚੇ ਪਰਬਤ ਨਜ਼ਰ ਅਾ ਰਹੇ ਸਨ ਨੀਚੇ ਨਦੀ ਵਗਦੀ ਸੀ।ਨਦੀ 'ਤੇ ਬਣੇ ਛੋਟੇ ਜਿਹੇ ਪੁਲ ਦਾ ਦ੍ਰਿਸ਼ ਕਿੰਨਾ ਪਿਆਰਾ ਸੀ।ਅਸੀਂ ਹਾਲੇ ਪੁਲ ਵੱਲ ਜਾਣ ਹੀ ਲੱਗੇ ਸਾਂ ਕਿ ਇੱਕ ਦਮ ਮੀਂਹ ੳੁੱਤਰ ਪਿਆ।ਅਸੀਂ ਦੌੜਕੇ ਸਰਾਂ ਵਿੱਚ ਜਾ ਵੜੇ।ਮੀਂਹ ਕਾਰਨ ੳੁੱਪਰ ਭੇਡਾਂ ਚਾਰ ਰਹੇ ਗੱਦੀ ਵੀ ਸਾਡੇ ਕੋਲ ਅਾ ਰੁਕੇ।ੳੁਹਨਾਂ ਦੱਸਿਆ ਕਿ ੳੁਹ ਖੜ੍ਹੀ ਮਲਾਹ ਪਿੰਡ ਤੋਂ ਹਨ।ਸੰਜੇ ਕੁਮਾਰ ਉਰਫ ਸੰਜੂ ਇਸ ਗੱਦੀ ਪਰਿਵਾਰ ਦਾ ਮੁਖੀ ਸੀ।ੳੁਹਨਾਂ ਕੋਲ ਕੁੱਲ ਪੰਜ ਸੌ ਭੇਡ ਬੱਕਰੀਆਂ ਦਾ ਇੱਜੜ ਹੈ ਤੇ ਇਸ ਗੱਦੀ ਪਰਿਵਾਰ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ।ਭੇਡਾਂ ਬੱਕਰੀਆਂ ਚਾਰਨ ਵਾਲੇ ਇਹ ਗੱਦੀ ਲੋਕ ਵੀ ਪਹਾੜੀ ਜੀਵਨ ਦਾ ਮੁੱਖ ਅਧਾਰ ਹਨ।ੲਿਹ ਲੋਕ ਪੂਰਾ ਸਾਲ ਆਪਣੀਆਂ ਭੇਡਾਂ ਬੱਕਰੀਆਂ ਲਈ ਚਰਾਦਾਂ ਦੀ ਭਾਲ ਵਿੱਚ ਇੱਕ ਪਹਾੜ ਤੋਂ ਦੂਜੇ ਪਹਾੜ ਤੱਕ ਲਗਾਤਾਰ ਤੁਰਦੇ ਰਹਿੰਦੇ ਹਨ।ਕੲੀ ਕਈ ਪਰਿਵਾਰ ਜਾਂ ਰਿਸਤੇਦਾਰ ਮਿਲਕੇ ਇੱਜੜ ਲੈਕੇ ਨਿਕਲਦੇ ਹਨ।ਸਰਦੀਅਾਂ ਵਿੱਚ ਬਰਫ ਪੈਣ ਤੋਂ ਪਹਿਲਾਂ ਨਵੰਬਰ ਵਿੱਚ ਇਹ ਲੋਕ ਹੇਠਲੇ ਇਲਾਕਿਆਂ ਬੱਦੀ, ਨਾਲਾਗੜ੍ਹ, ਪਰਵਾਣੂ, ਸਿਰਮੌਰ ਆਦਿ ਨੂੰ ਚੱਲ ਪੈਂਦੇ ਹਨ ਅਤੇ ਸੈਂਕੜੇ ਮੀਲ ਸਫ਼ਰ ਤੈਅ ਕਰਨ ਮਗਰੋਂ ਅਪ੍ਰੈਲ ਮਹੀਨੇ ਵਾਪਿਸ ਮੁੜਦੇ ਹਨ।ਅੌਰਤਾਂ ਵੀ ਇਹਨਾਂ ਦੇ ਨਾਲ ਹੁੰਦੀਆਂ ਹਨ।ੲਿਹ ਗੱਦੀ ਲੋਕ ਆਪਣੇ ਖਾਣ ਪੀਣ ਤੇ ਰਹਿਣ ਦਾ ਸਮਾਨ ਆਪਣੇ ਨਾਲ ਹੀ ਰੱਖਦੇ ਹਨ ਅਤੇ ਜਿੱਥੇ ਕਿਤੇ ਰਾਤ ਪੈ ਜਾਵੇ ਤਾਂ ਢੁਕਵੀਂ ਥਾਂ ਉੱਤੇ ਆਪਣਾ ਤੰਬੂ ਗੱਡ ਕੇ ਸੌਂ ਜਾਂਦੇ ਹਨ।ੳੁਹਨਾਂ ਕੋਲ ਦੋ ਬੰਦੂਕਾਂ ਵੀ ਸਨ ਜਿਹਨਾਂ ਨੂੰ ਰੱਖਣ ਦਾ ਕਾਰਨ ੳੁਹਨਾਂ ਨੇ ਦੱਸਿਆ ਕਿ ਕੲੀ ਵਾਰ ਭਾਲੂ ਜਾਂ ਤੇਂਦੂਅਾ ਭੇਡ ਬੱਕਰੀਅਾਂ 'ਤੇ ਹਮਲਾ ਕਰ ਦਿੰਦਾ ਹੈ।ੳੁਸਨੂੰ  ਭਜਾੳੁਣ ਵਾਸਤੇ ਬੰਦੂਕਾਂ ਰੱਖਣੀਅਾਂ ਪੈਂਦੀਅਾਂ ਹਨ। ਮੀਂਹ ਕਾਰਨ ਇੱਕਦਮ ਠੰਢ ਵਧ ਗੲੀ।ਗੱਦਣ ਬੀਬੀ ਪੱਥਰਾਂ ਦੇ ਚੁੱਲ੍ਹੇ 'ਚ ਅੱਗ ਬਾਲ਼ ਕੇ ਚਾਹ ਬਣਾੳੁਣ ਲੱਗੀ।ਅਸੀਂ ਬੈਠ ਕੇ ਅੱਗ ਸੇਕਣ ਲੱਗੇ।ੳੁਸਨੇ ਗਲਾਸਾਂ 'ਚ ਪਾਕੇ ਸਾਨੂੰ ਵੀ ਚਾਹ ਫੜਾ ਦਿੱਤੀ।ਚਾਹ ਪੀਂਦੇ ਪੀਂਦੇ ਮੀਂਹ ਘਟ ਗਿਆ।ਅਸੀੰ ਪਸ਼ਾਕੋਟ ਮੰਦਿਰ ਦਾ ਰਸਤਾ ਪੁੱਛਕੇ ੳੁੱਪਰ ਚੱਲ ਪੲੇ।ੳੁਹਨਾਂ ਨੇ ਕਿਹਾ ਅਸੀਂ ਵੀ ਮੰਦਿਰ ਵੱਲ ਹੀ ਅਾ ਰਹੇ ਅਾਂ ਪਰ ਪਹਿਲਾਂ ਭੇਡਾਂ ਦੀ ਗਿਣਤੀ ਕਰਾਂਗੇ।ੳੁਹ ਨਦੀ ਦੇ ਪੁਲ ੳੁੱਪਰ ਖੜ੍ਹ ਗੲੇ ਤੇ ਇੱਕ ਇੱਕ ਕਰਕੇ ਭੇਡਾਂ ਗਿਣਨ ਲੱਗੇ।ਅਸੀਂ ੲੇਨੇ ਨੂੰ ਦੱਸੇ ਰਸਤੇ 'ਤੇ ੳੁੱਪਰ ਚੜ੍ਹਨ ਲੱਗੇ।ਮੰਦਿਰ ਪਹਾੜੀ ਦੇ ਸਿਖਰ 'ਤੇ ਸੀ।ਕਿਣਮਿਣ ਹੁਣ ਵੀ ਜਾਰੀ ਸੀ ਜਿਸ ਕਾਰਨ ਰਾਹ 'ਚ ਫਿਸਲਣ ਹੋ ਗੲੀ ਸੀ।ਜਿਸ ਕਾਰਨ ਝਾੜੀਅਾਂ ਨੂੰ ਫੜਕੇ ੳੁੱਪਰ ਚੜ੍ਹਨਾ ਪੈ ਰਿਹਾ ਸੀ।ੳੁੱਪਰ ਚੜ੍ਹਕੇ ਇੱਕ ਜਗ੍ਹਾ ਖੁੱਲਾ ਮੈਦਾਨ ਨਜ਼ਰ ਆਇਆ ੲੇਥੇ ਖੇਤ 'ਚ ਫਸਲ ਲਹਿਰਾ ਰਹੀ ਸੀ।ਖੇਤਾਂ ਵਿੱਚੋਂ ਪਗਡੰਡੀ 'ਤੇ ਤੁਰਦੇ ਹੋੲੇ ਅਸੀਂ ਮੰਦਿਰ ਦੀ ਸਰਾਂ 'ਚ ਪਹੁੰਚ ਗੲੇ।ਸਰਾਂ ਨੂੰ ਬਾਹਰੋਂ ਤਾਲਾ ਲੱਗਿਆ ਹੋਇਆ ਸੀ।ੲਿੱਥੇ ਰਹਿਣ ਦੇ ਲੲੀ ਦੋ ਕਮਰੇ ਵੀ ਬਣੇ ਹੋੲੇ ਨੇ ਜਿੱਥੇ ਮੇਲੇ ਮੌਕੇ ਸੇਵਾਦਾਰ ਰਾਤ ਨੂੰ ਰਹਿੰਦੇ ਹਨ।ਸਰਾਂ ਤੋਂ ਥੋੜਾ ਜਿਹਾ ੳੁੱਪਰ ਚੜ੍ਹਕੇ ਸਿਖਰ 'ਤੇ ਪਸ਼ਾਕੋਟ ਦੇਵ ਮੰਦਿਰ ਹੈ।ਦੇਖਣ ਨੂੰ ਇਹ ਸਿਰਫ ਪੱਥਰਾਂ ਦੀ ਝੋਂਪੜੀ ਜਾਪਦੀ ਹੈ।ੳੁੱਪਰ ਲਹਿਰਾਉਂਦੀਆਂ ਲਾਲ ਝੰਡੀਅਾਂ ਇਸਦੀ ਧਾਰਮਿਕ ਮਹੱਤਤਾ ਨੂੰ ਦਰਸਾਉਂਦੀਆਂ ਹਨ।ੲਿਸਦੇ ਅੰਦਰ ਪਸ਼ਾਕੋਟ ਦੇਵ ਦੀ ਤਸਵੀਰ ਰੱਖੀ ਹੋੲੀ ਹੈ।ੲਿਸਦਾ ਦਰਵਾਜਾ ੲੇਨਾ ਤੰਗ ਹੈ ਕਿ ਬੈਠਕੇ ਵੀ ਅੰਦਰ ਮਸਾਂ ਹੀ ਵੜਿਆ ਜਾਂਦਾ ਹੈ।ਮੰਦਿਰ ਤੋਂ ਅੱਗੇ ਸੰਘਣਾ ਜੰਗਲ ਹੈ ਜਦੋਂ ਕਿ ਦੂਸਰੇ ਪਾਸੇ ਖੁੱਲ੍ਹੇ ਖੇਤ ਤੇ ਹਰੀਅਾਂ ਭਰੀਆਂ ਚਾਰਗਾਹਾਂ ਨਜ਼ਰ ਆਉਂਦੀਆਂ ਹਨ।ੲੇਨਾ ਖੂਬਸੂਰਤ ਨਜ਼ਾਰਾ ਦੇਖਕੇ ਇੱਥੋਂ ਵਾਪਸ ਜਾਣ ਲੲੀ ਉੱਕਾ ੲੀ ਮਨ ਨਹੀਂ ਕਰ ਰਿਹਾ ਸੀ।ਪਰ ਮੌਸਮ ਖਰਾਬ ਹੋਣ ਕਾਰਨ ਥੋੜੇ ਥੋੜੇ ਮੀਂਹ ਵਿੱਚ ਹੀ ਅਸੀਂ ਵਾਪਸ ਤੁਰ ਪੲੇ।ਕੁਝ ਕਦਮ ਹੇਠਾਂ ਜਾਣ ਮਗਰੋਂ ਹੀ ਸਾਨੂੰ ਭੇਡਾਂ ਵਾਲੇ ਗੱਦੀ ਮਿਲ ਗੲੇ।ੳੁਹਨਾਂ ਹੇਠਾਂ ੳੁੱਤਰਨ ਲੲੀ ਸਾਨੂੰ ਰਿਸਕੀ ਪਰ ਸਾਰਟਕੱਟ ਰਾਹ ਦੱਸਿਆ।ੲਿਸ ਰਸਤੇ ਅਸੀਂ ਝਾੜੀਅਾਂ ਤੇ ਚੱਟਾਨਾਂ ਦੇ ਸਹਾਰੇ ਪਹਾੜੀ ਤੋਂ ਬਿਲਕੁਲ ਸਿੱਧੇ ਹੇਠਾਂ ੳੁੱਤਰਦੇ ਗੲੇ ਅਤੇ ਨਦੀ ਦੇ ਪੁਲ ਕੋਲ ਪਹੁੰਚ ਗੲੇ।ਹੁਣ ਅਸੀਂ ਨਾਲ ਲਿਆਂਦਾ ਪਪੀਤਾ ਖਾਕੇ ਵਾਪਸ ਤੁਰ ਪੲੇ।ਪੋਲਿੰਗ ਪਹੁੰਚ ਕੇ ਫਿਰ ਕੁਝ ਪਲ ਇੱਥੋਂ ਦੇ ਭੋਲੇ ਭਾਲੇ ਲੋਕਾਂ ਨਾਲ ਗੁਜਾਰੇ। ਕਠਿਨ ਹਲਾਤਾਂ ਵਿੱਚ ਰਹਿਣ ਦੇ ਬਾਵਜੂਦ ਵੀ ਇਹ ਲੋਕ ਖੁਸ਼ ਤੇ ਸੰਤੁਸ਼ਟੀਜਨਕ ਜੀਵਨ ਜਿਉਂਦੇ ਹਨ।ਹੱਸਦੇ ਤੇ ਖਿੜੇ ਹੋਏ ਚਿਹਰੇ ਤਿਉੜੀਆਂ ਤੇ ਵਲ਼ ਛਲ਼ ਤੋਂ ਰਹਿਤ ਜਾਪਦੇ ਹਨ।ਕਰੜੀ ਮਿਹਨਤ ਤੇ ਸਖ਼ਤ ਜ਼ਿੰਦਗੀ ਜਿਉਣ ਦੇ ਆਦੀ ਇਹ ਲੋਕ ਤੰਦਰੁਸਤੀ ਦੀ ਵੀ ਮਿਸ਼ਾਲ ਹਨ।ਤਾਹੀਓਂ ਤਾਂ ਪੂਰੇ ਖੇਤਰ ਵਿੱਚ ਹਸਪਤਾਲ ਜਾਂ ਮੈਡੀਕਲ ਸਟੋਰ ਲੱਭਣ ਲਈ ਵੀ ਮੁਸ਼ੱਕਤ ਕਰਨੀਂ ਪੈਂਦੀ ਹੈ।ਅਾਧੁਨਿਕ ਮਸ਼ੀਨੀਕਰਨ ਦੀ ਹੋੜ ਤੋਂ ਕੋਹਾਂ ਦੂਰ ਛੋਟਾ ਭੰਗਾਲ ਘਾਟੀ ਦੇ ਇਹ ਲੋਕ ਆਪਣੀਆਂ ਜ਼ਿਆਦਾਤਰ ਜਰੂਰਤਾਂ ਕੁਦਰਤ ਤੋਂ ਹੀ ਪੂਰੀਆਂ ਕਰਦੇ ਹਨ ਇਸੇ ਕਰਕੇ ਤਾਂ ਇਹ ਆਪਣੀ ਮਾਤ-ਭੂਮੀ, ਜੰਗਲਾਂ, ਪਰਬਤਾਂ, ਨਦੀਆਂ ਤੇ ਨਾਲਿਆਂ ਨੂੰ ਬੇਅਥਾਹ ਪਿਆਰ ਕਰਦੇ ਹਨ।ਅਗਲੇ ਦਿਨ ਜਾਣ ਤੋਂ ਪਹਿਲਾਂ ਅਸੀਂ ਧਰਨਾਕਾਰੀ ਮਿੱਤਰਾਂ ਕੋਲ ਗੲੇ।ੳੁਹਨਾਂ ਨੇ ਅਗਲੀ ਵਾਰ ਡੈਹਨਸਰ ਝੀਲ ਤੇ ਬੜਾ ਭੰਗਾਲ ਘੁੰਮਾਉਣ ਦਾ ਵਾਅਦਾ ਕਰਕੇ ਸਾਨੂੰ ਦੁਬਾਰਾ ਆਉਣ ਲੲੀ ਮੋਹ ਭਿੱਜਿਆ ਸੱਦਾ ਦਿੱਤਾ।ਅਸੀਂ ਫੇਰ ਆਉਣ ਦਾ ਵਾਅਦਾ ਕਰਕੇ ਇਹਨਾਂ ਸੱਚੇ ਕੁਦਰਤ ਪ੍ਰੇਮੀਅਾਂ ਤੋਂ ਵਿਦਾਇਗੀ ਲੈਕੇ ਵਾਪਿਸ ਚੱਲ ਪਏ।ਅਜਿਹੇ ਖੂਬਸੂਰਤ ਤੇ ਕੁਦਰਤ ਨੂੰ ਪ੍ਰਣਾਏ ਹੋਏ ਸਥਾਨ ਉੱਤੇ ਜਾ ਕੇ ਰੂਹ ਨੂੰ ਇੱਕ ਵੱਖਰਾ ਸਕੂਨ ਮਿਲਦਾ ਹੈ ਅਤੇ ਉਸ ਬੇਅੰਤ ਕੁਦਰਤ ਦੇ ਬਲਿਹਾਰੇ ਜਾਣ ਨੂੰ ਦਿਲ ਕਰਦਾ ਹੈ।ਫਿਰ ਆਪ ਮੁਹਾਰੇ ਮੂੰਹੋਂ ਨਿਕਲਦਾ ਹੈ:
ਬਲਿਹਾਰੀ ਕੁਦਰਤ ਵਸਿਆ
ਤੇਰਾ ਅੰਤ ਨਾ ਜਾੲੀ ਲਖਿਅਾ।
ਧਨੀ ਰਾਮ ਦੇ ਘਰ ਬਾਲਕੋਨੀ 'ਚ ਬੈੈਠੇ ਹੋੋੋੲੇ

ਚਾਚਾ ਬਾਲਕ ਰਾਮ ਦੀ ਚੱਕੀ










Comments

  1. ਬਹੁਤ ਹੀ ਵਧੀਆ ਅਨੂਪਗੜ ਜੀ...

    ReplyDelete
  2. Welcome to the world of blogging bro

    ReplyDelete
  3. Casino Games for beginners - Dr.MD
    Casino 파주 출장샵 Games 사천 출장샵 for Beginners · How to Play Casino Games · How to Bet on 안성 출장샵 Casino Games · How to Win 대전광역 출장안마 at Playing Casino Games · How 진주 출장샵 to Make Money at a Casino ·

    ReplyDelete

Post a Comment

Popular posts from this blog

ਮੁਗਲਕਾਲੀਨ ਭਵਨ ਨਿਰਮਾਣ ਕਲਾ ਦਾ ਉੱਤਮ ਨਮੂਨਾ ਸਰਾਏ ਅਮਾਨਤ ਖਾਂ

ਰੀਝਾਂ ਨਾਲ ਸ਼ਿੰਗਾਰੀ ਮੁਨਸਿਆਰੀ

ਉੱਤਰਾਖੰਡ ਡਾਇਰੀ--7