Posts

Showing posts from December, 2018

ਉੱਤਰਾਖੰਡ ਡਾਇਰੀ---8

Image
#ਬਾਗੇਸ਼ਵਰ ਤੋਂ ਮੁਨਸਿਆਰੀ ਵਾਇਆ ਸਾਮਾ# ਪਿਛਲਾ ਅੰਕ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ https://anoopgarh43.blogspot.com/2018/10/7.html?m=1 ਦੋਸਤੋ ਪਿਛਲੀ ਕਿਸ਼ਤ ਵਿੱਚ ਤੁਸੀਂ ਕੌਸਾਨੀ ਤੋਂ ਬਾਗੇਸ਼ਵਰ ਦੇ ਸਫ਼ਰ ਬਾਰੇ ਪੜ੍ਹਿਆ ਸੀ। ਅਧਿਆਪਕਾਂ ਦੇ ਚੱਲ ਰਹੇ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਅਤੇ ਇਸੇ ਕਾਰਨ ਸਰਕਾਰ ਦੁਆਰਾ ਜ਼ਬਰੀ ਨਵਾਂ ਸ਼ਹਿਰ ਦੀ ਬਦਲੀ ਕਰ ਦੇਣ ਕਾਰਨ ਅੱਗੇ ਦੇ ਸਫ਼ਰ ਬਾਰੇ ਲਿਖਣ ਦਾ ਵਕ਼ਤ ਈ ਨੀ ਮਿਲ ਸਕਿਆ।ਸੋ ਮੁਆਫੀ ਮੰਗਦਿਆਂ ਹੁਣ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਹਾਂ। ਕਪਕੋਟ ਤੋਂ ਸਾਮਾ ਵਾਲੀ ਸੜਕ ਦਾ ਦ੍ਰਿਸ਼ ਵਰ੍ਹਦੇ ਮੀਂਹ ਵਿੱਚ ਬਾਗੇਸ਼ਵਰ ਦੇ ਇੱਕ ਢਾਬੇ ਤੇ ਖਾਣਾ ਖਾਕੇ ਮੈਂ ਮੁਨਸਿਆਰੀ ਵੱਲ ਚੱਲ ਪੈਂਦਾ ਹਾਂ।ਬਾਗੇਸ਼ਵਰ ਉੱਤਰਾਖੰਡ ਦੇ ਕੁਮਾਊਂ ਮੰਡਲ ਦਾ ਇੱਕ ਜ਼ਿਲ੍ਹਾ ਵੀ ਐ।ਇੱਥੇ ਸਰਿਊ ਤੇ ਗੋਮਤੀ ਨਦੀਆਂ ਦਾ ਸੰਗਮ ਹੁੰਦੈ। ਸਮੁੰਦਰ ਤਲ ਤੋਂ ਮਹਿਜ਼ ਇੱਕ ਹਜ਼ਾਰ ਮੀਟਰ ਦੀ ਉਚਾਈ ਤੇ ਸਥਿਤ ਹੋਣ ਕਾਰਨ ਇੱਥੇ ਜ਼ਿਆਦਾ ਠੰਢ ਤਾਂ ਨਹੀਂ ਹੁੰਦੀ ਪਰ ਗਰਮੀ ਵੀ ਨੀ ਹੁੰਦੀ। ਬਾਗੇਸ਼ਵਰ ਦਾ ਬਜ਼ਾਰ ਏਥੇ ਵੀ ਬੈਜਨਾਥ ਆਂਗੂੰ ਬਾਗਨਾਥ ਨਾਂ ਦਾ ਇੱਕ ਪੁਰਾਣਾ ਮੰਦਰ ਐ, ਜੋ ਸ਼ਿਵ ਜੀ ਨੂੰ ਸਮਰਪਿਤ ਐ। ਏਸੇ ਮੰਦਿਰ ਤੋਂ ਈ ਸ਼ਹਿਰ ਦਾ ਨਾਮ ਬਾਗੇਸ਼ਵਰ ਪਿਆ। ਮੰਦਿਰ ਦਾ ਨਾਮ ਬਾਗਨਾਥ ਕਿਵੇਂ ਪਿਆ ਏਹਦੇ ਪਿੱਛੇ ਵੀ ਇੱਕ ਕਾਲਪਨਿਕ ਕਹਾਣੀ ਏ। ਆਹਦੇ ਏਥੇ ਗੋਮਤੀ ਤੇ ਸਰਿਊ ਨਦੀਆਂ ਦੇ ਸੰਗਮ ਵਿਖੇ ਮਾਰਕੰ...