Posts

Showing posts from October, 2018

ਉੱਤਰਾਖੰਡ ਡਾਇਰੀ--7

Image
ਭਾਰਤ ਦਾ ਸਵਿਟਜ਼ਰਲੈਂਡ:ਕੌਸਾਨੀ (ਗਰੁੜ ਤੋਂ ਕੌਸਾਨੀ ਅਤੇ ਕੌਸਾਨੀ ਤੋਂ ਬਾਗੇਸ਼ਵਰ) ਪਿਛਲਾ ਭਾਗ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ   https://anoopgarh43.blogspot.com/2018/10/6.html?m=1 ਅੱਧੀ ਕੁ ਰਾਤ ਨੂੰ ਬਿਜਲੀ ਦੀ ਜ਼ੋਰਦਾਰ ਕੜਕ ਸੁਣਕੇ ਅੱਖ ਖੁੱਲਦੀ ਆ।ਬਾਹਰੋਂ ਖੜਕਾ ਦੱਸ ਰਿਹੈ ਵੀ ਕਿੰਨਾ ਮੀਂਹ ਪੈ ਰਿਹੈ।ਜਾਗੋ ਮੀਚੀ ਜ ਪੲੇ ਪੲੇ ਮੇਰੇ ਦਿਮਾਗ ਵਿੱਚ ਕੱਲ੍ਹ ਦੇ ਸਫ਼ਰ ਦੀ ਤਸਵੀਰ ਘੁੰਮਣ ਲੱਗਦੀ ਐ।ਜੇ ਸਵੇਰੇ ਵੀ ਐਂ ਈ ਮੀਂਹ ਪਈ ਗਿਆ ਫੇਰ..........? ਚਲੋ ਕੌਸਾਨੀ ਨਾ ਜਾਵਾਂਗੇ, ਬੱਕੀ ਏਥੋਂ ਈ ਸਿੱਧੀ ਮੁਨਸ਼ਿਆਰੀ ਨੂੰ ਹੱਕਦਾਂਗੇ ਹੋਰ ਕੀ ਐ। ਕਦੇ ਸੋਚਦਾ ਐਨੀ ਦੂਰ ਆ ਗਿਆ ਹੁਣ ਸੋਲਾਂ ਸਤਾਰਾਂ ਕਿਲੋਮੀਟਰ ਪਿੱਛੇ ਐਡਾ ਘੈਂਟ ਹਿੱਲ ਸਟੇਸ਼ਨ ਕਾਹਦੇ ਵਾਸਤੇ ਛੱਡਣੈ? ਵੱਧ ਤੋਂ ਵੱਧ ਭਿੱਜ ਜਾਏਂਗਾ ਹੋਰ ਕੀ ਹੋਜੂ? ਸੋਚਦੇ ਸੋਚਦੇ ਫੇਰ ਨੀਂਦ ਆ ਗੲੀ। ਸਵੇਰੇ ਉੱਠਣ ਸਾਰ ਜਦੋਂ ਬਾਹਰ ਨਿਕਲ ਕੇ ਦੇਖਦਾ ਹਾਂ ਤਾਂ ਮੀਂਹ ਬੰਦ ਐ ਪਰ ਅਸਮਾਨ ਵਿੱਚ ਓਵੇਂ ਈ ਬੱਦਲਾਂ ਦਾ ਰਾਜ ਐ। ਮੈਂ ਹੇਠਾਂ ਉੱਤਰਦਾ ਹਾਂ। ਹੇਠਾਂ ਦੁਕਾਨ ਅੰਦਰ ਪਾਣੀ ਈ ਪਾਣੀ ਐ ਕਿਉਂਕਿ ਪੌੜੀਆਂ ਦੇ ਉੱਪਰ ਛੱਤ ਨਾ ਹੋਣ ਕਰਕੇ ਸਾਰੀ ਰਾਤ ਮੀਂਹ ਦਾ ਪਾਣੀ ਅੰਦਰ ਈ ਜਾਈ ਗਿਆ। ਆਪਣੀ ਬੱਕੀ ਦੇ ਨਾਲ਼ ਈ ਦੋ ਮੋਟਰਸਾਈਕਲ ਹੋਰ ਖੜ੍ਹੇ ਨੇ। ਏਥੇ ਕੋਈ ਵੀ ਨੀ ਦਿਖਦਾ। ਮੈਂ ਚਾਹ ਪੀਣ ਲਈ ਬਾਹਰ ਤੁਰ ਜਾਨਾ। ਭਾਵੇਂ ਦਿਨ ਚੜ੍ਹ ਆਇਆ ਗਾ ਪਰ ਬਜ਼ਾਰ ਹਾਲੇ ਬੰਦ ਈ ਆ। ...

ਉੱਤਰਾਖੰਡ ਡਾਇਰੀ--6

Image
ਸ੍ਰੀ ਨਗਰ ਤੋਂ ਬੈਜਨਾਥ ਤੱਕ ਇਸ ਯਾਤਰਾ ਦਾ ਪਿਛਲਾ ਭਾਗ ਪੜ੍ਹਨ ਵਾਸਤੇ ਇਸ ਲਿੰਕ ਉੱਤੇ ਕਲਿੱਕ ਕਰੋ   https://anoopgarh43.blogspot.com/2018/09/5.html?m=1 ਸ੍ਰੀ ਨਗਰ ਚੋਂ ਬਾਹਰ ਨਿਕਲ ਕੇ ਮਾੜਾ ਜਾ ਸਾਹ ਆਉਂਦਾ ਹੈ। ਮੌਸਮ ਸੁਹਾਵਣਾ ਹੋਣ ਲੱਗਦਾ ਏ।ਬੱਦਲ ਧੂੰਏਂ ਮਾਂਗੂੰ ਉੱਡਣ ਲੱਗੇ ਨੇ।ਬੱਕੀ ਨੇ ਵੀ ਸੱਠ ਦੀ ਸਪੀਡ ਫੜਲੀ ਆ। ਨਜ਼ਾਰੇ ਆਈ ਜਾਂਦੇ ਨੇ ਤੇ ਨਜ਼ਾਰੇ ਜਾਈ ਜਾਂਦੇ ਨੇ। ਦੇਖਦੇ ਈ ਦੇਖਦੇ ਬੱਕੀ ਰੁਦ੍ਰਪ੍ਰਯਾਗ ਨੇੜੇ ਪਹੁੰਚ ਜਾਂਦੀ ਆ। ਏਥੇ ਅਲਕਨੰਦਾ ਤੇ ਮੰਦਾਕਿਨੀ ਨਦੀਆਂ ਦਾ ਸੰਗਮ ਹੁੰਦਾ ਐ।ਰੁਦ੍ਰਪ੍ਰਯਾਗ ਦੇ ਲਾਗੇ ਈ ਡੈਮ ਬਣਿਆਂ ਹੋਇਐ।ਡੈਮ ਦੀ ਝੀਲ ਦੇ ਵਿਚਾਲੇ ਮੈਨੂੰ ਇੱਕ ਮੰਦਿਰ ਨਜ਼ਰ ਆਉਂਦਾ ਹੈ। ਇਹਦਾ ਨਾਂ ਧਾਰੀ ਦੇਵੀ ਮੰਦਿਰ ਐ। ਆਲੇ ਦੁਆਲੇ ਦੇ ਲੋਕਾਂ ਦੀ ਖ਼ਾਸੀ ਸ਼ਰਧਾ ਏਸ ਮੰਦਿਰ ਪ੍ਰਤੀ। ਹੈਗਾ ਤਾਂ ਗੱਪ ਈ ਆ, ਪਰ ਆਹਦੇ ਜਦੋਂ ਡੈਮ ਬਣ ਰਿਹਾ ਸੀ ਤਾਂ ਏਹ ਮੰਦਿਰ ਝੀਲ ਦੇ ਵਚਾਲੇ ਆਉਂਦਾ ਸੀ, ਜਿਸ ਕਰਕੇ ਪ੍ਰਸ਼ਾਸਨ ਨੇ ਧਾਰੀ ਦੇਵੀ ਦੀ ਮੂਰਤੀ ਇੱਥੋਂ ਲਿਜਾਕੇ ਕਿਤੇ ਹੋਰ ਸ਼ਿਫਟ ਕਰਤੀ।ਧਾਰੀ ਦੇਵੀ ਨੂੰ ਫੇਰ ਐਹਾ ਜਾ ਗੁੱਸਾ ਚੜ੍ਹਿਆ ਵੀ ਪਰਲੋਂ ਲਿਆਤੀ ਦੇਖਦੇ ਦੇਖਦੇ। ਕੇਦਾਰਨਾਥ, ਬਦਰੀਨਾਥ, ਹੇਮਕੁੰਟ ਕੰਨੀਂ ਹੜ੍ਹ ਆਗੇ, ਡੈਮ ਵਿੱਚੇ ਈ ਰੁੜ੍ਹ ਗਿਆ। ਵਹਿਮੀ ਲੋਕਾਂ ਨੇ ਇਸ ਕੁਦਰਤ ਦੇ ਕਹਿਰ ਨੂੰ ਧਾਰੀ ਦੇਵੀ ਦਾ ਪ੍ਰਕੋਪ ਸਮਝ ਕੇ ਮੰਦਿਰ ਨੂੰ ਏਥੋਂ ਹਟਾਉਣ ਦਾ ਵਿਰੋਧ ਕਰ...