Posts

ਮੁਗਲਕਾਲੀਨ ਭਵਨ ਨਿਰਮਾਣ ਕਲਾ ਦਾ ਉੱਤਮ ਨਮੂਨਾ ਸਰਾਏ ਅਮਾਨਤ ਖਾਂ

Image
ਸਾਡੇ ਪੰਜਾਬ ਵਿੱਚ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਤੇ ਮੰਦਿਰ ਤਾਂ ਮੌਜੂਦ ਹਨ।ਪਰ ਧਰਮ ਸਥਾਨਾਂ ਤੋਂ ਬਿਨਾਂ ਹੋਰ ਪੁਰਾਣੀਆਂ ਤੇ ਵਿਰਾਸਤੀ ਇਮਾਰਤਾਂ ਪੱਖੋਂ ਪੰਜਾਬ ਫਾਡੀ ਹੀ ਹੈ।ਅਸਲ ਵਿੱਚ ਮੱਧ ਏਸ਼ੀਆ ਵੱਲੋਂ ਆਉਣ ਵਾਲੇ ਵਿਦੇਸ਼ੀ ਹਮਲਾਵਰਾਂ ਦਾ ਟਾਕਰਾ ਸਭ ਤੋਂ ਪਹਿਲਾਂ ਪੰਜਾਬ ਨੂੰ ਹੀ ਕਰਨਾ ਪੈਂਦਾ ਸੀ। ਆਪਣੀ ਭੂਗੋਲਿਕ ਸਥਿਤੀ ਕਾਰਨ ਇਹ ਖਿੱਤਾ ਹਮੇਸ਼ਾ ਉੱਥਲ ਪੁੱਥਲਾਂ ਦਾ ਸ਼ਿਕਾਰ ਰਿਹਾ। ਇਸੇ ਕਰਕੇ ਹੀ ਪੰਜਾਬ ਵਿੱਚ ਭਵਨ ਨਿਰਮਾਣ ਕਲਾ ਜ਼ਿਆਦਾ ਵਿਕਸਿਤ ਨਹੀਂ ਹੋ ਸਕੀ। ਜੋ ਪੁਰਾਤਨ ਇਮਾਰਤਾਂ ਸਾਡੇ ਕੋਲ ਬਚੀਆਂ ਹਨ, ਉਹਨਾਂ ਦੀ ਸੰਭਾਲ ਨਹੀਂ ਕੀਤੀ ਜਾ ਸਕੀ।ਬਚੀਆਂ ਖੁਚੀਆਂ ਇਤਿਹਾਸਕ ਇਮਾਰਤਾਂ ਸਰਕਾਰੀ ਬੇਰੁਖੀ ਦੇ ਚੱਲਦੇ ਖੰਡਰਾਂ ਵਿੱਚ ਤਬਦੀਲ ਹੁੰਦੀਆਂ ਜਾ ਰਹੀਆਂ ਨੇ। ਪਿਛਲੇ ਸਾਲ ਆਪਣੀ ਸਾਈਕਲ ਯਾਤਰਾ ਦੌਰਾਨ ਮੈਨੂੰ ਇੱਕ ਅਜਿਹੀ ਹੀ ਮੁਗਲਕਾਲੀਨ ਸਰਾਂ ਨੂੰ ਦੇਖਣ ਦਾ ਮੌਕਾ ਮਿਲਿਆ, ਜੋ ਸਰਕਾਰੀ ਬੇਰੁਖੀ ਦੇ ਚੱਲਦੇ ਹੌਲੀ ਹੌਲੀ ਖੰਡਰ ਬਣਦੀ ਜਾ ਰਹੀ ਹੈ। ਇਸ ਸਰਾਂ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਜਾਣਕਾਰੀ ਹੈ।ਇਹ ਇਤਿਹਾਸਕ ਸਰਾਂ ਸਰਾਏ ਅਮਾਨਤ ਖਾਂ ਨਾਂ ਦੇ ਸਰਹੱਦੀ ਪਿੰਡ ਵਿੱਚ ਸਥਿਤ ਹੈ। ਤਰਨਤਾਰਨ ਜ਼ਿਲ੍ਹੇ ਦਾ ਇਹ ਪਿੰਡ ਝਬਾਲ-ਅਟਾਰੀ ਮਾਰਗ ਉੱਤੇ ਸਥਿਤ ਹੈ। ਜੇਕਰ ਅਜਿਹੀਆਂ ਇਮਾਰਤਾਂ ਦੀ ਸੰਭਾਲ ਕੀਤੀ ਜਾਵੇ ਤਾਂ ਇਤਿਹਾਸ ਨੂੰ ਸੰਭਾਲਣ ਦੇ ਨਾਲ਼ ਨਾਲ਼ ਪੰਜਾਬ ਵਿੱਚ ਸ਼ੈਰ ਸਪਾਟੇ ਨੂੰ ਬੜਾਵਾ ਵੀ ਦਿੱਤਾ ਜਾ ਸਕਦਾ ਹੈ।ਪਰ ਸਰਕਾਰਾਂ ਦਾ

ਰੀਝਾਂ ਨਾਲ ਸ਼ਿੰਗਾਰੀ ਮੁਨਸਿਆਰੀ

ਜੇ ਬਰਫ਼ ਨਾਲ਼ ਢੱਕੇ ਹਿਮਾਲਿਆ ਦਾ ਅਲੌਕਿਕ ਨਜ਼ਾਰਾ ਦੇਖਣਾ ਹੋਵੇ ਜਾਂ ਫਿਰ ਟ੍ਰੈਕਿੰਗ ਕਰਨੀਂ ਹੋਵੇ ਤਾਂ ਇੱਕ ਵਾਰ ਉੱਤਰਾਖੰਡ ਦੇ ਖੂਬਸੂਰਤ ਪਿੰਡ ਮੁਨਸਿਆਰੀ ਜਾਣਾਂ ਚਾਹੀਦਾ ਹੈ।ਮੁਨਸਿਆਰੀ ਉੱਤਰਾਖੰਡ ਦੇ ਪਿਥੌਰਾਗੜ੍ਹ ਜਿਲ੍ਹੇ ਵਿੱਚ ਸਮੁੰਦਰ ਤਲ ਤੋਂ ਤਕਰੀਬਨ 2200 ਮੀਟਰ ਦੀ ਉਚਾਈ ਤੇ ਵਸਿਆ ਇੱਕ ਛੋਟਾ ਜਿਹਾ ਕਸਬਾ ਹੈ। ਇਸਦੇ ਇੱਕ ਪਾਸੇ ਚੀਨ ਦੀ ਸਰਹੱਦ ਲੱਗਦੀ ਹੈ ਅਤੇ ਦੂਜੇ ਪਾਸੇ ਨੇਪਾਲ ਦੀ। ਮੌਸਮ ਸਾਫ਼ ਹੋਵੇ ਤਾਂ ਪੰਚਾਚੁਲੀ ਦੀਆਂ ਪੰਜ ਚੋਟੀਆਂ ਦਾ ਯਾਦੂਈ ਦ੍ਰਿਸ਼ ਤੁਹਾਨੂੰ ਮੰਤ੍ਰ ਮੁਗਧ ਕਰ ਦੇਵੇਗਾ। ਗੱਲ ਕੀ ਇੱਥੋਂ ਹਰ ਗਲ਼ੀ ਤੇ ਹਰ ਘਰ ਦੀ ਖਿੜਕੀ ਤੋਂ ਪੰਚਾਚੁਲੀ ਦੀਆਂ ਚੋਟੀਆਂ ਨਜ਼ਰ ਆਉਂਦੀਆਂ ਹਨ। ਕੁਮਾਊਂ ਦੀ ਇੱਕ ਕਹਾਵਤ ਹੈ - ਆਧਾ ਸੰਸਾਰ ਏਕ ਮੁਨਸਿਆਰ ਭਾਵ ਅੱਧੀ ਦੁਨੀਆਂ ਇੱਕ ਪਾਸੇ ਤੇ ਇਕੱਲਾ ਮੁਨਸਿਆਰੀ ਇੱਕ ਪਾਸੇ। ਹਿਮਾਲਿਆ ਦੀ ਤਲਹਟੀ ਵਿੱਚ ਵਸੇ ਇਸ ਬੇਪਨਾਹ ਖੂਬਸੂਰਤ ਪਿੰਡ ਦੀ ਤੁਲਨਾ ਅੱਧੇ ਸੰਸਾਰ ਨਾਲ਼ ਕਰਨ ਦਾ ਅਰਥ ਹੈ ਕਿ ਇਸ ਖੇਤਰ ਨੂੰ ਕੁਦਰਤ ਨੇ ਜੰਨਤ ਦੀ ਤਰ੍ਹਾਂ ਸਜਾਇਆ ਹੈ। ਸਵੇਰੇ ਉੱਠ ਕੇ ਚਾਹ ਦੀਆਂ ਚੁਸਕੀਆਂ ਲੈਂਦਿਆਂ ਜਦੋਂ ਤੁਸੀਂ ਖਿੜਕੀ ਤੋਂ ਬਾਹਰ ਦੇਖਦੇ ਹੋ ਤਾਂ ਪੰਚਾਚੁਲੀ ਦੀਆਂ ਪੰਜ ਚੋਟੀਆਂ ਦਾ ਨਜ਼ਾਰਾ ਤੱਕ ਕੇ ਤੁਹਾਡੀ ਮੂੰਹ ਮੰਗੀ ਮੁਰਾਦ ਪੂਰੀ ਹੋ ਜਾਂਦੀ ਹੈ।ਮੁਨਸਿਆਰੀ ਨੂੰ ਇੱਕ ਸੈਲਾਨੀ ਸਥਾਨ ਵਜੋਂ ਵਿਕਸਿਤ ਕਰਨ ਦਾ ਸਿਹਰਾ ਕਲਕੱਤਾ ਦੇ ਸਦਾਨੰਦ ਬਾਬੂ ਮਾਜੂਮਦਾਰ ਅਤੇ ਨਿਊਜ਼ੀਲੈਂਡ ਦੀ ਮਾਰਕਿਲ ਕਲਾ

ਉੱਤਰਾਖੰਡ ਡਾਇਰੀ--10

Image
ਮੁਨਸਿਆਰੀ ਤੋਂ ਧਾਰਚੂਲਾ ਵਾਇਆ ਜੌਹਾਰ ਘਾਟੀ ਇਸ ਯਾਤਰਾ ਬਾਰੇ ਪਿਛਲੀ ਕਿਸ਼ਤ ਪੜ੍ਹਨ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ https://anoopgarh43.blogspot.com/2019/01/9.html?m=1 ਅੱਜ ਸਭ ਨੇ ਧਾਰਚੂਲਾ ਇਕੱਠੇ ਹੋਣ ਦਾ ਪਲਾਨ ਬਣਾਇਆ ਹੋਇਆ ਹੈ ਜਿਸ ਕਰਕੇ ਮੇਰਾ ਧਾਰਚੂਲਾ ਪਹੁੰਚਣਾ ਲਾਜ਼ਮੀ ਹੈ।ਸਾਢੇ ਕੁ ਸੱਤ ਦਾ ਟਾਇਮ ਆਂ। ਮੈਂ ਸੋਚਦਾਂ ਵੀ ਚਾਹ ਦੇ ਨਾਲ ਈ ਬ੍ਰੇਕਫਾਸਟ ਦਾ ਕੰਮ ਵੀ ਨਿਬੇੜ ਈ ਜਾਵਾਂ।ਉੱਥੋਂ ਚੱਲ ਕੇ ਮੈਂ ਮੁਨਸਿਆਰੀ ਦੇ ਮੇਨ ਚੌਕ ਵਿੱਚ ਜਾ ਰੁਕਦਾਂ ਗਾ। ਹਾਲੇ ਤੱਕ ਕੋਈ ਦੁਕਾਨ ਜਾਂ ਢਾਬਾ ਨੀ ਖੁੱਲ੍ਹਿਆ। ਸਿਰਫ਼ ਇੱਕੋ ਫਾਸਟ ਫੂਡ ਦੀ ਦੁਕਾਨ ਖੁੱਲੀ ਆ।ਇਹ ਓਹੀ ਦੁਕਾਨ ਆਂ ਜਿੱਥੋਂ ਮੈਂ ਰਾਤ ਚਾਉਮਿਨ ਤੇ ਭੁਰਜੀ ਲੈਤੀ ਸੀ।ਰਾਤ ਆਲ਼ੀ ਚਾਉਮਿਨ 'ਚ ਮਿਰਚਾਂ ਐਨੀਆਂ ਤੇਜ਼ ਸੀ ਬੱਸ ਪੁੱਛੋ ਨਾ।ਅੱਧੀ ਕੁ ਖਾਕੇ ਬਾਕੀ ਓਵੇਂ ਈ ਛੱਡਤੀ ਸੀ। ਇਹ ਦੁਕਾਨ ਨੂੰ ਦੋ ਨੌਜਵਾਨ ਪਤੀ ਪਤਨੀ ਚਲਾਉਂਦੇ ਨੇ। ਪਤੀ ਤਗੜਾ ਮੋਟਾ ਫੀਨ੍ਹੇ ਜੇ ਨੱਕ ਆਲ਼ਾ ਜਵਾਨ ਐ ਤੇ ਪਤਨੀ ਇੱਕ ਖੂਬਸੂਰਤ ਅਪਸਰਾ ਵਰਗੀ ਐ। ਸਵੇਰੇ ਸਵੇਰੇ ਠੰਢ ਬਹੁਤ ਐ ਤੇ ਪਤਨੀ ਠੰਢੇ ਪਾਣੀ ਨਾਲ ਭਾਂਡੇ ਧੋਈ ਜਾਂਦੀ ਐ। ਮੈਂ ਜਾਕੇ ਦੱਸਦਾਂ ਕਿ ਰਾਤ ਸੋਡੀ ਚਾਉਮਿਨ ਨੇ ਅੰਦਰ ਫੂਕ ਕੇ ਰੱਖਤਾ ਜਮਾਂ ਈ। ਪਤਨੀ ਨੇ ਦੱਸਿਆ ਕਿ ਏਥੇ ਜ਼ਿਆਦਾ ਠੰਢ ਕਾਰਨ ਪਹਾੜੀ ਲੋਕ ਤੇਜ਼ ਮਿਰਚ ਖਾਂਦੇ ਨੇ।ਉਹ ਮਾਫ਼ੀ ਮੰਗਦੀ ਹੋਈ ਆਖਦੀ ਐ ਕਿ ਹੁਣ ਸਪੈਸ਼ਲ ਘੱਟ ਮਿਰਚ ਆਲ਼ੀ ਚਾਉਮਿਨ ਬਣਾ ਕੇ ਖਵਾਉਨੇ ਆਂ

ਉੱਤਰਾਖੰਡ ਡਾਇਰੀ--9

Image
ਉੱਤਰਾਖੰਡ ਦਾ ਸਵਰਗ ਹਿੰਮ ਨਗਰੀ ਮੁਨਸਿਆਰੀ  ਇਸ ਯਾਤਰਾ ਦਾ ਪਿਛਲਾ ਭਾਗ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ  https://anoopgarh43.blogspot.com/2018/12/blog-post.html?m=1 ਵਾਚ ਟਾਵਰ ਉੱਤੋਂ ਖਿੱਚੀ ਫੋਟੋ ਮੈਂ ਸੋਚਦਾ ਸੀ ਕਿ ਮੁਨਸਿਆਰੀ ਕੋਈ ਵੱਡਾ ਸਾਰਾ ਕਸਬਾ ਹੋਊਗਾ। ਸੈਲਾਨੀਆਂ ਦੀ ਭੀੜ ਹੋਊਗੀ ਤੇ ਬਜ਼ਾਰ ਵਿੱਚ ਚਾਰੇ ਪਾਸੇ ਚਹਿਲ ਪਹਿਲ ਲੱਗੀ ਹੋਊ। ਪਰ ਇਹ ਤਾਂ ਇੱਕ ਪਿੰਡ ਜਾ ਈ ਨਿਕਲਿਆ। ਨਾ ਕੋਈ ਵੱਡਾ ਬਜ਼ਾਰ, ਨਾ ਕੋਈ ਭੀੜ, ਬਜ਼ਾਰ ਦੇ ਨਾਂ ਤੇ ਥੋੜ੍ਹੀਆਂ ਜੀਆਂ ਦੁਕਾਨਾਂ ਤੇ ਪੰਜ ਚਾਰ ਹੋਟਲ, ਬੱਸ ਇਸ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਮੁਨਸਿਆਰੀ। ਪਰ ਹਿਮਾਲਿਆ ਦਾ ਜੋ ਖੂਬਸੂਰਤ ਨਜ਼ਾਰਾ ਏਥੋਂ ਦਿਖਦੈ, ਉਹ ਹੋਰ ਕਿਤੋਂ ਨੀ ਦੇਖਣ ਨੂੰ ਮਿਲਦਾ, ਬੱਸ ਏਹੀ ਇਸਦੀ ਵਿਲੱਖਣਤਾ ਹੈ। ਇਸਨੂੰ ਹਿੰਮ ਨਗਰੀ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ ਕਿਉਂਕਿ ਸਰਦੀਆਂ ਵਿੱਚ ਏਥੇ ਖੂਬ ਬਰਫ਼ ਪੈਂਦੀ ਆ।ਅਸਲ ਵਿੱਚ ਮੁਨਸਿਆਰੀ ਦਾ ਸ਼ਾਬਦਿਕ ਅਰਥ ਈ 'ਬਰਫ ਦੀ ਧਰਤੀ' ਐ। ਚਾਰੇ ਪਾਸਿਓਂ ਉੱਚੇ ਪਰਬਤਾਂ ਵਿੱਚ ਘਿਰਿਆ ਮੁਨਸਿਆਰੀ ਇੱਕ ਸੁਪਨਿਆਂ ਦੀ ਧਰਤੀ ਵਾਂਗ ਐ। ਸਾਹਮਣੇ ਵਿਸ਼ਵ ਪ੍ਰਸਿੱਧ ਪੰਚਾਚੁਲੀ ਦੀਆਂ ਚੋਟੀਆਂ ਤੇ ਪਿੱਛੇ ਖਲੀਆ ਟੌਪ ਦਾ ਨਜ਼ਾਰਾ ਦਿਖਦੈ। ਖੱਬੇ ਪਾਸੇ ਬਰਫ਼ ਨਾਲ ਲੱਦੇ ਨੰਦਾ ਦੇਵੀ ਤੇ ਤ੍ਰਿਸ਼ੂਲ ਪਰਬਤ ਤੇ ਸੱਜੇ ਹੱਥ ਖੂਬਸੂਰਤ ਪਿਕਨਿਕ ਸਪੌਟ ਡਾਨਾਧਾਰ ਹੈ। ਮੁਨਸਿਆਰੀ ਨੂੰ ਨਾਮਿਕ, ਰਾਲਮ ਤੇ ਮਿਲਮ ਗਲੇਸ਼ੀਅਰਾ